
ਬਰਖਾਸਤ ਪੁਲਸ ਮੁਲਾਜਮ ਨੂੰ ਹੋਈ ਨਰਸ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ
- by Jasbeer Singh
- September 12, 2025

ਬਰਖਾਸਤ ਪੁਲਸ ਮੁਲਾਜਮ ਨੂੰ ਹੋਈ ਨਰਸ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹਰਿਆਣਾ, 12 ਸਤੰਬਰ 2025 : ਹਰਿਆਣਾ ਦੇ ਸ਼ਹਿਰ ਪੰਚਕੂਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦੀ ਨਰਸ ਦੇ ਕਤਲ ਦੇ ਦੋਸ਼ ਹੇਠ ਪੰਜਾਬ ਪੁਲਸ ਦੇ ਇਕ ਬਰਖਾਸਤ ਮੁਲਾਜਮ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਅਦਾਲਤ ਨੇ ਸੁਣਵਾਈ ਹੈ ਨਰਸ ਦੇ ਕਾਤਲ ਨੂੰ ਸਜ਼ਾ ਨਰਸ ਨਸੀਬ ਕੌੌਰ ਜਿਨ੍ਹਾਂ ਅੱਜ ਤਿੰਨ ਸਾਲ ਪਹਿਲਾਂ ਮੋਹਾਲੀ ਵਿਖੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਮੋਹਾਲੀ ਦੀ ਜਿ਼ਲ੍ਹਾ ਅਦਾਲਤ ਨੇ ਨਰਸ ਦੇ ਪ੍ਰੇਮੀ ਤੇ ਬਰਖ਼ਾਸਤ ਪੁਲਸ ਮੁਲਾਜ਼ਮ ਰਸ਼ਪ੍ਰੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 40,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਕਦੋਂ ਦਾ ਹੈ ਮਾਮਲਾ ਉਪਰੋਕਤ ਨਰਸ ਕਤਲ ਮਾਮਲਾ 13 ਨਵੰਬਰ 2022 ਦਾ ਹੈ, ਜਦੋਂ ਨਸੀਬ ਕੌਰ ਦੀ ਲਾਸ਼ ਸੋਹਾਣਾ ਪਿੰਡ ਦੇ ਛੱਪੜ ਕੋਲ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ ਤੇ ਕਤਲ ਤੋਂ 11 ਦਿਨਾਂ ਬਾਅਦ ਪੁਲਸ ਨੇ ਰਸ਼ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਕਤਲ ਵਾਲੀ ਰਾਤ ਉਸ ਨੇ ਨਸੀਬ ਕੌਰ ਨਾਲ ਸ਼ਰਾਬ ਪੀਤੀ ਸੀ। ਕਿਊਂ ਸੁਣਾਈ ਗਈ ਹੈ ਰਸ਼ਪ੍ਰੀਤ ਸਿੰਘ ਨੂੰ ਸਜ਼ਾ ਰਸ਼ਪ੍ਰੀਤ ਸਿੰਘ ਜਿਸਨੇ ਕਤਲ ਕਰਨ ਤੋਂ ਬਾਅਦ ਸਬੂਤ ਨਸ਼ਟ ਕੀਤੇ ਸਨ ਦੇ ਦੋਸ਼ ਵਿੱਚ ਉਸ ਨੂੰ ਆਈ. ਪੀ. ਸੀ. ਦੀ ਧਾਰਾ 201 ਦੇ ਤਹਿਤ 3 ਸਾਲ ਦੀ ਸਖ਼ਤ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਹਾਲਾਂਕਿ ਇਹ ਸਜ਼ਾ ਅਪਰਾਧਿਕ ਪ੍ਰਕਿਰਤੀ ਦੀ ਹੈ, ਜਦੋਂ ਕਿ ਇੱਕ ਵਾਰ ਬਹਾਦਰੀ ਦਿਖਾ ਕੇ ਉਸ ਨੇ ਤਰੱਕੀ ਹਾਸਲ ਕਰ ਲਈ ਪਰ ਉਸ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਹੋਣ ਤੋਂ ਬਾਅਦ, ਉਸ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ। ਬਰਖਾਸਤ ਪੁਲਸ ਮੁਲਾਜਮ ਨੂੰ ਹੋਈ ਨਰਸ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹਰਿਆਣਾ, 12 ਸਤੰਬਰ 2025 : ਹਰਿਆਣਾ ਦੇ ਸ਼ਹਿਰ ਪੰਚਕੂਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦੀ ਨਰਸ ਦੇ ਕਤਲ ਦੇ ਦੋਸ਼ ਹੇਠ ਪੰਜਾਬ ਪੁਲਸ ਦੇ ਇਕ ਬਰਖਾਸਤ ਮੁਲਾਜਮ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਅਦਾਲਤ ਨੇ ਸੁਣਵਾਈ ਹੈ ਨਰਸ ਦੇ ਕਾਤਲ ਨੂੰ ਸਜ਼ਾ ਨਰਸ ਨਸੀਬ ਕੌੌਰ ਜਿਨ੍ਹਾਂ ਅੱਜ ਤਿੰਨ ਸਾਲ ਪਹਿਲਾਂ ਮੋਹਾਲੀ ਵਿਖੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਮੋਹਾਲੀ ਦੀ ਜਿ਼ਲ੍ਹਾ ਅਦਾਲਤ ਨੇ ਨਰਸ ਦੇ ਪ੍ਰੇਮੀ ਤੇ ਬਰਖ਼ਾਸਤ ਪੁਲਸ ਮੁਲਾਜ਼ਮ ਰਸ਼ਪ੍ਰੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 40,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ । ਕਦੋਂ ਦਾ ਹੈ ਮਾਮਲਾ ਉਪਰੋਕਤ ਨਰਸ ਕਤਲ ਮਾਮਲਾ 13 ਨਵੰਬਰ 2022 ਦਾ ਹੈ, ਜਦੋਂ ਨਸੀਬ ਕੌਰ ਦੀ ਲਾਸ਼ ਸੋਹਾਣਾ ਪਿੰਡ ਦੇ ਛੱਪੜ ਕੋਲ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀ ਤੇ ਕਤਲ ਤੋਂ 11 ਦਿਨਾਂ ਬਾਅਦ ਪੁਲਸ ਨੇ ਰਸ਼ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਕਤਲ ਵਾਲੀ ਰਾਤ ਉਸ ਨੇ ਨਸੀਬ ਕੌਰ ਨਾਲ ਸ਼ਰਾਬ ਪੀਤੀ ਸੀ। ਕਿਊਂ ਸੁਣਾਈ ਗਈ ਹੈ ਰਸ਼ਪ੍ਰੀਤ ਸਿੰਘ ਨੂੰ ਸਜ਼ਾ ਰਸ਼ਪ੍ਰੀਤ ਸਿੰਘ ਜਿਸਨੇ ਕਤਲ ਕਰਨ ਤੋਂ ਬਾਅਦ ਸਬੂਤ ਨਸ਼ਟ ਕੀਤੇ ਸਨ ਦੇ ਦੋਸ਼ ਵਿੱਚ ਉਸ ਨੂੰ ਆਈ. ਪੀ. ਸੀ. ਦੀ ਧਾਰਾ 201 ਦੇ ਤਹਿਤ 3 ਸਾਲ ਦੀ ਸਖ਼ਤ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਹਾਲਾਂਕਿ ਇਹ ਸਜ਼ਾ ਅਪਰਾਧਿਕ ਪ੍ਰਕਿਰਤੀ ਦੀ ਹੈ, ਜਦੋਂ ਕਿ ਇੱਕ ਵਾਰ ਬਹਾਦਰੀ ਦਿਖਾ ਕੇ ਉਸ ਨੇ ਤਰੱਕੀ ਹਾਸਲ ਕਰ ਲਈ ਪਰ ਉਸ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਹੋਣ ਤੋਂ ਬਾਅਦ, ਉਸ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ।