
National
0
ਵਿਵਾਦਾਂ ਅਤੇ ਮਤਭੇਦਾਂ ਦਾ ਨਿਬੇੜਾ ਵਾਰਤਾ ਅਤੇ ਕੂਟਨੀਤੀ ਨਾਲ ਹੋਣਾ ਚਾਹੀਦੈ : ਜੈਸ਼ੰਕਰ
- by Jasbeer Singh
- October 25, 2024

ਵਿਵਾਦਾਂ ਅਤੇ ਮਤਭੇਦਾਂ ਦਾ ਨਿਬੇੜਾ ਵਾਰਤਾ ਅਤੇ ਕੂਟਨੀਤੀ ਨਾਲ ਹੋਣਾ ਚਾਹੀਦੈ : ਜੈਸ਼ੰਕਰ ਕਜ਼ਾਨ : ਟਕਰਾਅ ਅਤੇ ਤਣਾਅ ਨਾਲ ਅਸਰਦਾਰ ਢੰਗ ਨਾਲ ਸਿੱਝਣ ਨੂੰ ਅੱਜ ਦੇ ਸਮੇਂ ਦੀ ਖਾਸ ਲੋੜ ਦੱਸਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਵਿਵਾਦਾਂ ਅਤੇ ਮਤਭੇਦਾਂ ਦਾ ਨਿਬੇੜਾ ਵਾਰਤਾ ਅਤੇ ਕੂਟਨੀਤੀ ਨਾਲ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਇਕ ਵਾਰ ਸਹਿਮਤੀ ਬਣ ਜਾਵੇ ਤਾਂ ਇਮਾਨਦਾਰੀ ਨਾਲ ਉਸ ਦਾ ਪਾਲਣ ਹੋਣਾ ਚਾਹੀਦਾ ਹੈ। ਜੈਸ਼ੰਕਰ ਨੇ ਰੂਸ ਦੇ ਕਜ਼ਾਨ ’ਚ ਬਰਿੱਕਸ ਦੇ ਆਊਟਰੀਚ ਸੈਸ਼ਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਾਮਲ ਹੁੰਦਿਆਂ ਇਹ ਗੱਲ ਆਖੀ ।