post

Jasbeer Singh

(Chief Editor)

Patiala News

ਪਟਿਆਲਾ ਸ਼ਹਿਰ ਵਿਚ ਹੋਈ ਚੂਰੀ ਡੋਰਾ ਦੇ ਮਹਾਪ੍ਰਸਾਦ ਦੀ ਵੰਡ, ਸੈਂਕੜੇ ਸੰਗਤਾਂ ਨੇ ਭਰੀ ਹਾਜ਼ਰੀ

post-img

ਪਟਿਆਲਾ ਸ਼ਹਿਰ ਵਿਚ ਹੋਈ ਚੂਰੀ ਡੋਰਾ ਦੇ ਮਹਾਪ੍ਰਸਾਦ ਦੀ ਵੰਡ, ਸੈਂਕੜੇ ਸੰਗਤਾਂ ਨੇ ਭਰੀ ਹਾਜ਼ਰੀ - ਵਿਧਾਇਕ ਕੋਹਲੀ, ਮੇਅਰ ਗੋਗੀਆ ਸਮੇਤ ਸ਼ਹਿਰ ਦੀਆਂ ਮੁੱਖ ਸਖਸੀਅਤਾਂ ਪਹੁੰਚੀਆਂ - ਪੂਰਾ ਦਿਨ ਦੇਰ ਰਾਤ ਤੱਕ ਸ਼ਿਵ ਭੋਲੇ ਨਾਥ ਦਾ ਚੱਲਿਆ ਭੰਡਾਰਾ ਪਟਿਆਲਾ : ਬਹਾਵਲਪੁਰ ਬਿਰਾਦਰੀ ਦਾ ਮਹਾਪ੍ਰਸਾਦ ਚੂਰੀ ਡੋਰਾ ਜੋ ਕਿ ਅੱਜ ਪਰਸ਼ੂਰਾਮ ਵਾਟਿਕਾ ਸਰਹਿੰਦੀ ਗੇਟ 'ਤੇ ਜਿਸਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਸ਼ਹਿਰ ਦੀਆਂ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸਾਰਾ ਦਿਨ ਭੋਲੇ ਨਾਥ ਦਾ ਭੰਡਾਰਾ ਚੱਲਿਆ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਅਤੇ ਕੁੰਦਨ ਗੋਗੀਆ ਮੇਅਰ ਪਟਿਆਲਾ ਪਹੁੰਚੇ, ਜਿਨ੍ਹਾਂ ਇਸ ਸਮਾਗਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਬਹਾਵਲਪੁਰ ਸਮਾਜ ਦੇ ਕੌਮੀ ਪ੍ਰਧਾਨ ਗਿਆਨ ਚੰਦ ਕਟਾਰੀਆ, ਰਮੇਸ਼ ਆਹੂਜਾ ਇਸ ਪ੍ਰੋਗਰਾਮ ਦੇ ਮੁੱਖ ਆਯੋਜਕ ਰਾਜੇਸ਼ ਕੁਮਾਰ ਰਾਜੂ ਸਾਹਨੀ ਅਤੇ ਪ੍ਰਧਾਨ ਅਸ਼ੋਕ ਸਚਦੇਵਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸਮੁੱਚੇ ਇਲਾਕਾ ਵਾਸੀਆਂ ਦਾ ਸਵਾਗਤ ਕੀਤਾ। ਇਸ ਮੌਕੇ ਭੰਡਾਰਾ ਸਵੇਰੇ 11 ਵਜੇ ਤੋਂ ਰਾਤ 11 ਵਜੇ ਤੱਕ ਅਤੁੱਟ ਚੱਲਿਆ, ਜਿਸ ਵਿਚ ਚੂਰੀ ਦਾ ਪ੍ਰਸਾਦ, ਆਲੂ, ਸਾਗ, ਚਾਵਲ ਦੇ ਆਟੇ ਦੀ ਪੂਰੀ, ਲੱਸੀ, ਕੌਫੀ ਦੀ ਵੰਡ ਕੀਤੀ ਗਈ। ਜਿਸਦਾ ਆਨੰਦ ਪਟਿਆਲਾ ਸ਼ਹਿਰ ਦੀ ਪੂਰੀ ਬਹਾਵਲਪੁਰ ਬਿਰਾਦਰੀ ਨੇ ਲਿਆ । ਇਸ ਮੌਕੇ ਬਹਾਵਲਪੁਰ ਬਿਰਾਦਰੀ ਦੇ ਸਮੁੱਚੇ ਮੈਂਬਰ ਮੌਜੂਦ ਸਨ ਅਤੇ ਕਮੇਟੀ ਦੇ ਵਿਸ਼ੇਸ਼ ਮੈਂਬਰ ਰਾਜੂ ਸਪਰਾ, ਰਾਜੂ ਛਾਬੜਾ, ਮਨੋਜ, ਰਵੀ, ਸੁਨੀਲ, ਮਹੇਸ਼ ਸਚਦੇਵਾ, ਕ੍ਰਿਸ਼ਨ ਗੋਗੀਆ, ਨੀਟੂ ਗੋਗੀਆ ਆਦਿ ਹਾਜ਼ਰ ਸਨ । ਇਹ ਧਾਰਮਿਕ ਸਮਾਗਮ ਸਮਾਜ ਵਿਚ ਜਾਗਰੂਕਤਾ ਪੈਦਾ ਕਰਦੇ ਹਨ : ਕੋਹਲੀ ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਅੱਜ ਇਸ ਭੰਡਾਰੇ ਵਿਚ ਪਹੁੰਚੀਆਂ ਸੰਗਤਾਂ ਤੋਂ ਇਹ ਸਪੱਸ਼ਟ ਹੈ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਜਾਗਰੂਕਤਾ ਪੈਦਾ ਕਰਦੇ ਹਨ । ਉਨ੍ਹਾਂ ਕਿਹਾ ਕਿ ਰਾਜੂ ਸਾਹਨੀ ਅਤੇ ਹੋਰ ਨੇਤਾਵਾਂ ਵਲੋਂ ਕਰਵਾਏ ਇਸ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਤੋਂ ਇਹ ਸਪੱਸ਼ਟ ਹੈ ਕਿ ਪਟਿਆਲਾ ਦੇ ਲੋਕ ਧਾਰਮਿਕ ਸਮਾਗਮਾਂ ਵਿਚ ਵਧ ਚੜ੍ਹ ਕੇ ਪਹੁੰਚਦੇ ਹਨ ਅਤੇ ਆਪਣੇ ਭਗਵਾਨ ਦਾ ਗੁਣਗਾਣ ਕਰਦੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਹਿੰਦੂ, ਸਿੱਖ ਏਕਤਾ ਦਾ ਪ੍ਰਤੀਕ ਹੈ । ਇਥੇ ਬਹੁਤ ਸਾਰੇ ਸਿੱਖ ਸਮਾਜ ਦੇ ਲੋਕ ਵੀ ਪਹੁੰਚਦੇ ਹਨ ।

Related Post