
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਜਾਇਜ਼ ਕਬਜਿਆਂ ਸਬੰਧੀ ਦੁਕਾਨਦਾਰਾਂ ਨੂੰ ਦਿੱਤੇ ਨਿਰਦੇਸ਼
- by Jasbeer Singh
- September 8, 2025

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਜਾਇਜ਼ ਕਬਜਿਆਂ ਸਬੰਧੀ ਦੁਕਾਨਦਾਰਾਂ ਨੂੰ ਦਿੱਤੇ ਨਿਰਦੇਸ਼ ਉਲੰਘਣਾ ਕਰਨ ‘ ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ- ਮੁੱਖ ਮੰਤਰੀ ਫ਼ੀਲਡ ਅਫ਼ਸਰ ਪਟਿਆਲਾ 8 ਸਤੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਅੱਜ ਮੁੱਖ ਮੰਤਰੀ ਫ਼ੀਲਡ ਅਫ਼ਸਰ ਸਤੀਸ਼ ਚੰਦਰ ਵੱਲੋਂ ਮਿੰਨੀ ਸਕੱਤਰੇਤ ਦੀ ਬੈਕਸਾਈਡ ਸਥਿਤ ਬੂਥਾਂ ਦੀ ਜਾਂਚ ਕੀਤੀ ਗਈ । ਇਸ ਦੌਰਾਨ ਬੂਥਾਂ ਵੱਲੋਂ ਸਰਕਾਰੀ ਜਮੀਨ ‘ ਤੇ ਕੀਤੇ ਗਏ ਅਣ-ਅਧਿਕਾਰਿਤ ਕਬਜ਼ੇ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ । ਮੁੱਖ ਮੰਤਰੀ ਫੀਲਡ ਅਫ਼ਸਰ ਨੇ ਦੁਕਾਨਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣਾ ਸਾਰਾ ਸਮਾਨ ਦੁਕਾਨ ਦੇ ਅੰਦਰ ਰੱਖਣ ਅਤੇ ਕਿਸੇ ਵੀ ਸਥਿਤੀ ਵਿੱਚ ਰਸਤੇ ਜਾਂ ਫੁਟਪਾਥ ‘ ਤੇ ਨਾ ਰੱਖਣ। ਉਨਾਂ ਕਿਹਾ ਕਿ ਐਨਕਰੋਚਮੈਂਟ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਇਹ ਆਮ ਜਨਤਾ ਦੀ ਸਹੂਲਤ ਵਿੱਚ ਰੁਕਾਵਟ ਵੀ ਪੈਦਾ ਕਰਦੀ ਹੈ । ਸਤੀਸ਼ ਚੰਦਰ ਨੇ ਦੱਸਿਆ ਕਿ ਕਈ ਦੁਕਾਰਨਦਾਰਾਂ ਵੱਲੋਂ ਆਪਣਾ ਵਪਾਰਕ ਸਮਾਨ, ਜਿਵੇਂ ਕਿ ਫੋਟੋਸਟੇਟ ਮਸ਼ੀਨਾਂ, ਟੇਬਲ , ਕੁਰਸੀਆਂ ਆਦਿ ਦੁਕਾਨਾਂ ਦੇ ਬਾਹਰ ਰੱਖ ਕੇ ਸਰਕਾਰੀ ਜਗ੍ਹਾ ਤੇ ਕਬਜ਼ਾ ਕੀਤਾ ਗਿਆ ਸੀ । ਇਸ ਕਾਰਨ ਨਾ ਸਿਰਫ਼ ਆਮ ਜਨਤਾ ਨੂੰ ਪੈਦਲ ਚੱਲਣ ਵਿੱਚ ਦਿੱਕਤਾ ਆ ਰਹੀ ਸੀ, ਸਗੋਂ ਬਾਰਿਸ਼ ਦੌਰਾਨ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਲੰਘਣਾ ਔਖਾ ਹੋ ਜਾਂਦਾ ਹੈ । ਮੁੱਖ ਮੰਤਰੀ ਫੀਲਡ ਅਫ਼ਸਰ ਨੇ ਦੁਕਾਰਨਦਾਰਾਂ ਨੂੰ ਅਗਾਹ ਕਰਦਿਆਂ ਕਿਹਾ ਕਿ ਅਗਲੀ ਵਾਰ ਜਾਂਚ ਦੌਰਾਨ ਜੇਕਰ ਕੋਈ ਦੁਕਾਨਦਾਰ ਦੁਕਾਨ ਤੋਂ ਬਾਹਰ ਸਮਾਨ ਰੱਖਦਾ ਮਿਲਿਆ, ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾਂ ਵੀ ਲਾਇਆ ਜਾ ਸਕਦਾ ਹੈ ।