post

Jasbeer Singh

(Chief Editor)

Patiala News

ਜ਼ਿਲ੍ਹਾ ਤੇ ਸੈਸ਼ਨ ਜੱਜ ਅਵਤਾਰ ਸਿੰਘ ਵੱਲੋਂ ਚਿਲਡਰਨਜ਼ ਹੋਮ ਦਾ ਨਿਰੀਖਣ

post-img

ਜ਼ਿਲ੍ਹਾ ਤੇ ਸੈਸ਼ਨ ਜੱਜ ਅਵਤਾਰ ਸਿੰਘ ਵੱਲੋਂ ਚਿਲਡਰਨਜ਼ ਹੋਮ ਦਾ ਨਿਰੀਖਣ ਪਟਿਆਲਾ , 2 ਜਨਵਰੀ 2026 : ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ ਚੇਅਰਮੈਨ, ਸ਼੍ਰੀ ਅਵਤਾਰ ਸਿੰਘ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਮਿਸ ਅਮਨਦੀਪ ਕੰਬੋਜ, ਚੀਫ ਜੂਡੀਸੀਅਲ ਮੈਜਿਸਟ੍ਰੇਟ-ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨਾਲ, ਐਸ ਓ ਐਸ ਚਿਲਡ੍ਰਨਜ਼ ਵਿਲੇਜ ਰਾਜਪੁਰਾ, ਚਿਲਡ੍ਰਨ ਹੋਮ ਪਟਿਆਲਾ ਰਾਜਪੁਰਾ ਅਤੇ ਮਾਨਸਿਕ ਤੌਰ 'ਤੇ ਅਪੰਗ ਬੱਚਿਆਂ ਲਈ ਚਿਲਡਰਨਜ਼ ਹੋਮ, ਰਾਜਪੁਰਾ ਦਾ ਦੌਰਾ ਕੀਤਾ । ਇਸ ਮੌਕੇ 'ਤੇ ਬੱਚਿਆਂ ਨਾਲ ਉਨ੍ਹਾਂ ਦੀ ਪੜਾਈ, ਭੋਜਨ ਅਤੇ ਸਾਹਮਣੇ ਆ ਰਹੀਆਂ ਸ਼ਿਕਾਇਤਾਂ/ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ। ਇਸ ਦੌਰੇ ਦੌਰਾਨ ਬੱਚਿਆਂ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾਂ ਦਾ ਮੌਕੇ ' ਤੇ ਹੀ ਹੱਲ ਕੀਤਾ ਗਿਆ। ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦਾ ਖ਼ਿਆਲ ਰੱਖਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਅਤੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਪੁੱਛਤਾਛ ਕੀਤੀ ਗਈ । ਚਿਲਡਰਨ ਹੋਮਜ਼ ਦੇ ਸੁਪਰਿਨਟੈਂਡੈਂਟਸ ਨੂੰ ਹਦਾਇਤ ਦਿੱਤੀ ਗਈ ਕਿ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਵਿੱਚ ਕੋਈ ਕਮੀ ਨਾ ਰਹੇ । ਇਸ ਮੌਕੇ ਅਵਤਾਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਪਟਿਆਲਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਚਿਲਡਰਨ ਹੋਮਜ਼ ਦਾ ਸਮੇਂ ਸਮੇਂ 'ਤੇ ਦੌਰਾ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਸਬ-ਡਿਵਿਜ਼ਨ ਰਾਜਪੁਰਾ ਦੇ ਜੂਡੀਸੀਅਲ ਕੋਰਟਸ ਦਾ ਨਿਰੀਖਣ ਕੀਤਾ । ਨਿਰੀਖਣ ਦੌਰਾਨ, ਉਨ੍ਹਾਂ ਨੇ ਜੂਡੀਸੀਅਲ ਅਧਿਕਾਰੀਆਂ , ਕੋਰਟ ਸਟਾਫ਼ ਅਤੇ ਬਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਦੌਰੇ ਦੌਰਾਨ, ਲਾਇਬ੍ਰੇਰੀ, ਜੋ ਲੰਬੇ ਸਮੇਂ ਤੋਂ ਬੰਦ ਰਹੀ ਸੀ, ਨੂੰ ਮਾਨਯੋਗ ਜੱਜ ਸਾਹਿਬ ਨੇ ਮੁੜ ਖੋਲ੍ਹਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਰਾਜਪੁਰਾ ਦੀਆਂ ਜੂਡੀਸੀਅਲ ਕੋਰਟਾਂ ਵਿੱਚ ਸਥਿਤ ਫਰੰਟ ਆਫ਼ਿਸ ਦਾ ਵੀ ਨਿਰੀਖਣ ਕੀਤਾ । ਸ੍ਰੀਮਤੀ ਅਮਨਦੀਪ ਕੰਬੋਜ ਚੀਫ ਜੂਡੀਸੀਅਲ ਮੈਜਿਸਟ੍ਰੇਟ- ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਦੱਸਿਆ ਕਿ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਮਧਿਆਸਥਤਾ ਅਤੇ ਸਮਝੌਤਾ ਕੇਂਦਰ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣੂ ਕਰਵਾਇਆ । ਉਹਨਾਂ ਦੱਸਿਆ ਕਿ ਹੋਰ ਵਿਸਤ੍ਰਿਤ ਜਾਣਕਾਰੀ ਵੈਬਸਾਈਟ www.pulsa.gov.in ਜਾਂ NALSA ਹੈਲਪਲਾਈਨ ਨੰਬਰ 15100 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਸੰਪਰਕ ਨੰਬਰ 0175-2306500 ਤੋਂ ਲਈ ਜਾ ਸਕਦੀ ਹੈ ।

Related Post

Instagram