

ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਦੀ ਅਗਵਾਈ ਵਿੱਚ ਅਮਰ ਗਾਰਡਨ ਵਿੱਚ ਡਾਕਟਰ ਧਰਮਵੀਰ ਗਾਂਧੀ ਦੇ ਜਿੱਤ ਦੀ ਖ਼ੁਸ਼ੀ ਵਿਚ ਸਨਮਾਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ, ਜ਼ਿਲ੍ਹਾ ਕਾਂਗਰਸ ਕਮੇਟੀ, ਬਲਾਕ ਕਾਂਗਰਸ ਕਮੇਟੀਆਂ ਮਹਿਲਾ ਕਾਂਗਰਸ, ਕੌਂਸਲਰ, ਯੂਥ ਕਾਂਗਰਸ, ਐੱਸਸੀ ਤੇ ਬੀਸੀ ਸੈੱਲ, ਇੰਟਕ, ਮੰਡਲ ਕਮੇਟੀਆਂ, ਬੂਥ ਇੰਚਾਰਜ ਤੇ ਪੋਲਿੰਗ ਏਜੰਟਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨਵ ਨਿਯੁਕਤ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਹਾਈਕਮਾਨ, ਲੀਡਰ ਤੇ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਕਾਂਗਰਸ ਪਾਰਟੀ ਦੀ ਜਿੱਤ ਪੱਕੀ ਕੀਤੀ। ਸਮਾਗਮ ਵਿੱਚ ਆਏ ਵਿਸ਼ਣੂ ਸ਼ਰਮਾ ਪਟਿਆਲਾ ਸ਼ਹਿਰੀ, ਮੋਹਿਤ ਮਹਿੰਦਰਾ ਪਟਿਆਲਾ ਦਿਹਾਤੀ, ਰਾਜੇਸ਼ ਸ਼ਰਮਾ ਰਾਜੂ, ਹਰਵਿੰਦਰ ਸ਼ੁਕਲਾ, ਵਿਨੋਦ ਭਟਨਾਗਰ, ਵਿਜੈ ਕੇਸਲਾ, ਵਿਕਾਸ ਗਿੱਲ, ਸੰਜੇ ਹਾਂਸ, ਰੇਖਾ ਅਗਰਵਾਲ, ਅਮਰਬੀਰ ਕੌਰ ਬੇਦੀ, ਨਰਿੰਦਰ ਪਾਲ ਲਾਲੀ ਤੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਨਿੱਪੀ, ਗੋਪਾਲ ਸਿੰਗਲਾ, ਸੰਤੋਖ ਸਿੰਘ, ਯੋਗਿੰਦਰ ਸਿੰਘ ਯੋਗੀ, ਦਰਸ਼ਨ ਸਿੰਘ, ਗੋਪੀ ਰੰਗੀਲਾ ਆਦਿ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ।