
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਹਰਾ ਭਰਾ ਪਟਿਆਲਾ ਬਣਾਉਣ ਦੀ ਕੋਸ਼ਿਸ਼
- by Jasbeer Singh
- June 18, 2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਹਰਾ ਭਰਾ ਪਟਿਆਲਾ ਬਣਾਉਣ ਦੀ ਕੋਸ਼ਿਸ਼ ‘ ਹਰ ਕੋਈ, ਇਕ ਦਰਖ਼ਤ’ ਮੁਹਿੰਮ , ਹਰੇ ਭਰੇ ਭਵਿੱਖ ਵੱਲ ਇਕ ਵਧੀਆ ਕ਼ਦਮ ਪਟਿਆਲਾ 18 ਜੂਨ : ਪਟਿਆਲਾ ‘ਚ “ ਹਰ ਕੋਈ ਇਕ ਦਰਖ਼ਤ ” ਮੁਹਿੰਮ ਤਹਿਤ ਵੱਖ-ਵੱਖ ਖਾਲੀ ਸਥਾਨਾਂ ‘ ਤੇ ਛਾਂਦਾਰ, ਫੁੱਲਦਾਰ ਅਤੇ ਫ਼ਲਦਾਰ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਇਹ ਮੁਹਿੰਮ ਨਿਰੰਤਰ ਤੌਰ ‘ ਤੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਸੋਚਣ ਲਈ ਉਤਸ਼ਹਿਤ ਕਰ ਰਹੀ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੇ ਚੇਅਰਮੈਨ ਰੁਪਿੰਦਰਜੀਤ ਕੌਰ ਚਾਹਲ ਦੀ ਅਗਵਾਈ ਹੇਠ ਚੀਫ ਲੀਗਲ ਏਡ ਡਿਫੈਂਸ ਕਾਊਂਸਲ ਗਗਨਦੀਪ ਸਿੰਘ ਗੈਰੀ ਨੇ ਰੁੱਖ ਲਗਾਏ ਅਤੇ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਸਿਰਫ਼ ਰੁੱਖ ਲਗਾਉਣ ਤੱਕ ਹੀ ਸੀਮਤ ਨਹੀ ਰਹਿਣੀਆਂ ਚਾਹੀਦੀਆਂ, ਸਗੋਂ ਇਹ ਮਨੂੱਖੀ ਜੀਵਨ ਵਿੱਚ ਰੁੱਖਾਂ ਦੀ ਭੂਮਿਕਾ ਬਾਰੇ ਲਗਾਤਾਰ ਜਾਗਰੁਕਤਾ ਫੈਲਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਸਾਰੇ ਮਿਲ ਕੇ ਇਕ ਰੁੱਖ ਲਗਾਈਏ ਤਾਂ ਇਹ ਧਰਤੀ ਸੱਚਮੁੱਚ ਹੀ ਜੰਨਤ ਬਣ ਸਕਦੀ ਹੈ। ਇਸ ਦੌਰਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਅਮਨਦੀਪ ਕੰਬੋਜ ਦੇ ਸਟਾਫ ਨੇ ਵੀ ਪੌਦੇ ਲਗਾ ਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਅਸੀਂ ਸਾਰੇ ਜੇਕਰ ਇਕ ਇਕ ਦਰਖ਼ਤ ਲਗਾਈਏ ਅਤੇ ਉਸ ਦੀ ਪੂਰੀ ਦੇਖਭਾਲ ਕਰੀਏ ਤਾਂ ਇਹ ਮੁਹਿੰਮ ਇਕ ਵੱਡੀ ਇਨਕਲਾਬ ਬਣ ਸਕਦੀ ਹੈ। ਉਹਨਾਂ ਕਿਹਾ ਕਿ ਰੁੱਖ ਸਿਰਫ਼ ਆਕਸੀਜ਼ਨ ਹੀ ਨਹੀ ਦਿੰਦੇ , ਸਗੋਂ ਉਹ ਧਰਤੀ ਨੂੰ ਸੰਤੂਲਿਤ ਰੱਖਣ, ਤਾਪਮਾਨ ਘਟਾੳਣ, ਮਿੱਟੀ ਦੀ ਕਟਾਈ ਰੋਕਣ ਅਤੇ ਜਲ ਸਰੋਤਾਂ ਦੀ ਸੰਭਾਲ ਵਿੱਚ ਵੀ ਅਹਿਮ ਭੁਮਿਕਾ ਨਿਭਾਂਉਂਦੇ ਹਨ।ਉਹਨਾਂ ਇਹ ਵੀ ਕਿਹਾ ਕਿ ਇਹ ਉਪਰਾਲਾ ਨਿਰਮਲ ਵਾਤਾਵਰਣ ਵੱਲ ਇਕ ਵਧੀਆ ਕਦਮ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਸੁਥਰਾ ਅਤੇ ਤੰਦਰੁਸਤ ਵਾਤਾਵਰਣ ਪੈਦਾ ਕਰੇਗਾ। ਇਸ ਮੁਹਿੰਮ ਵਿੱਚ ਹੋਰ ਕਈ ਜੂਡੀਸ਼ੀਅਲ ਅਧਿਕਾਰੀ ਵੀ ਸ਼ਾਮਲ ਹੋਏ, ਜ਼ਿਹਨਾਂ ਨੇ ਆਪਣੀ ਹੱਥੀਂ ਪੌਦੇ ਲਗਾ ਕੇ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।