

ਜਿਲ੍ਹਾ ਪੀ.ਐਨ.ਡੀ.ਟੀ.ਐਡਵਾਈਜਰੀ ਕਮੇਟੀ ਦੀ ਕੀਤੀ ਮੀਟਿੰਗ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਲਈ ਕੀਤੇ ਜਾ ਰਹੇ ਹਨ ਉਪਰਾਲੇ - ਸਿਵਲ ਸਰਜਨ ਡਾ. ਸੰਜੇ ਗੋਇਲ ਪਟਿਆਲਾ, 13 ਅਗਸਤ : ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਪੀ.ਐਨ.ਡੀ.ਟੀ.ਐਕਟ ਨੁੰ ਸਖਤੀ ਨਾਲ ਲਾਗੂ ਕਰਵਾਉਣ ਦੇ ਉਦੇਸ਼ ਨਾਲ ਚੈਅਰਪਰਸਨ ਜਿਲ੍ਹਾ ਐਪ੍ਰੋਪੀਰੇਟ ਅਥਾਰਟੀ ਕਮ ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਅਗਵਾਈ ਵਿੱਚ ਪੀ.ਐਨ.ਡੀ.ਟੀ. ਐਡਵਾਈਜਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ,ਪੀ.ਐਨ.ਡੀ.ਟੀ.ਐਡਵਾਈਜਰੀ ਕਮੇਟੀ ਮੈਂਬਰ ਡਾ. ਚੰਚਲ ਗਾਇਨੀਕੋਲੋਜਿਸਟ , ਸੋਸ਼ਲ ਵਰਕਰ ਵਿਜੇ ਗੋਇਲ, ਮਾਸ ਮੀਡੀਆ ਅਫਸਰ ਕੁਲਵੀਰ ਕੌਰ,ਜਸਜੀਤ ਕੌਰ, ਇਸਤਰੀ ਤੇਂ ਬਾਲ ਵਿਕਾਸ ਵਿਭਾਗ ਤੋਂ ਪ੍ਰਭਜੋਤ ਕੌਰ , ਡਾ.ਵਿਕਾਸ ਗੋਇਲ ਸੀਨੀਅਰ ਮੈਡੀਕਲ ਅਫਸਰ ਮਾਤਾ ਕੁੱਸਲਿਆ ਹਸਪਤਾਲ , ਏ ਡੀ ਏ ਬਿਕਰਮ ਸਿੰਘ, ਡਾ਼ ਭਵਨੀਤ ਕੌਰ ਐਮਡੀ ਮੈਡੀਸਿਨ,ਡਾ. ਅੰਜੂ ਸਿੰਗਲਾ ਬੱਚਿਆ ਦੇ ਮਾਹਿਰ,ਪੀ.ਐਨ.ਡੀ.ਟੀ ਕੁਆਰਡੀਨੇਟਰ ਡਾ. ਜਸਪ੍ਰੀਤ ਕੌਰ, ਸਪਨਾ ਰਾਣੀ ਕੰਮਪਿਊਟਰ ਅਪਰੇਟਰ ਹਾਜਰ ਹੋਏ। ਮੀਟਿੰਗ ਵਿੱਚ ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਅਤੇ ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਿਸ਼ੇਸ਼ ਉਪਰਾਲੇ ਜਿਵੇਂ ਅਲਟਰਾ ਸਾਉਂਡ ਸੈਂਟਰਾ ਦੀ ਨਿਰੰਤਰ ਇੰਸਪੈਕਸ਼ਨਾ ਕਰਨੀਆਂ, ਜਾਗਰੁਕਤਾ ਮੁਹਿੰਮਾ ਤੇਜ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਿਵਲ ਸਰਜਨ ਡਾ. ਸੰਜੇ ਗੋਇਲ ਨੇਂ ਕਿਹਾ ਕਿ ਪਿਛਲੇ ਕੁੱਝ ਸਾਲਾ ਵਿੱਚ ਜਿਲ਼ੇ੍ਹ ਵਿੱਚ ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੁ ਕਰਨ ਸਦਕਾ ਲਿੰਗ ਅਨੁਪਾਤ ਵਿੱਚ ਭਾਵੇਂ ਕਾਫੀ ਸੁਧਾਰ ਆਇਆ ਹੈ ਪ੍ਰੰਤੂ ਇਸ ਵਿੱਚ ਹੋਰ ਸੁਧਾਰ ਲਿਆਉਣ ਲਈ ਉਪਰਾਲੇ ਜਾਰੀ ਹਨ। ਇਸ ਮੀਟਿੰਗ ਵਿੱਚ ਜਿਲ੍ਹੇ ਦੇ ਰੇਡੀਓਲੋਜਿਸਟਾਂ ਵੱਲੋਂ ਵੱਖ ਵੱਖ ਅਲਟਰਾਸਾਂਉਂਡ ਸੈਂਟਰਾਂ ਵਿੱਚ ਰਜਿਸ਼ਟਰੇਸ਼ਨ ਕਰਵਾਉਣ ਲਈ ਦਿੱਤੇ ਪੱਤਰਾਂ ਦੀ ਘੋਖ ਪੜਤਾਲ ਕਰਕੇ ਪ੍ਰਵਾਨਗੀ ਦੇਣ ਸਬੰਧੀ ਸਬੰਧੀ ਫੈਸਲੇ ਵੀ ਲਏ ਗਏ।
Related Post
Popular News
Hot Categories
Subscribe To Our Newsletter
No spam, notifications only about new products, updates.