post

Jasbeer Singh

(Chief Editor)

Patiala News

ਜਿਲ੍ਹਾ ਪੁਲਸ ਸੰਗਰੂਰ ਵੱਲੋਂ ਸਵਿਫਟ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਗਿਰੋਹ ਦੇ 04 ਮੈਂਬਰ ਕਾਬੂ,

post-img

ਜਿਲ੍ਹਾ ਪੁਲਸ ਸੰਗਰੂਰ ਵੱਲੋਂ ਸਵਿਫਟ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਗਿਰੋਹ ਦੇ 04 ਮੈਂਬਰ ਕਾਬੂ, 02 ਚਿੱਟੇ ਰੰਗ ਦੀਆਂ ਸਵਿਫਟ ਕਾਰਾਂ, ਕ੍ਰੀਬ 70 ਕਿੱਲੋ ਭਾਰਤੀ ਕਰੰਸੀ ਸਿੱਕੇ, ਚੋਰੀ ਸਮੇਂ ਵਰਤੇ ਜਾਣ ਵਾਲੇ ਔਜਾਰ ਅਤੇ ਜਾਅਲੀ ਨੰਬਰ ਪਲੇਟਾਂ ਬ੍ਰਾਮਦ ਪਟਿਆਲਾ : ਡਿਪਟੀ ਇੰਸਪੈਕਟਰ ਜਨਰਲ ਪੁਲਸ ਪਟਿਆਲਾ ਰੇਂਜ (ਡੀ. ਆਈ. ਜੀ.) ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਐਸ. ਪੀ. ਸਰਤਾਜ ਸਿੰਘ ਚਾਹਲ , ਸੀਨੀਅਰ ਕਪਤਾਨ ਪੁਲਿਸ, ਸੰਗਰੂਰ ਦੀ ਨਿਗਰਾਨੀ ਹੇਠ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰੰਮ ਤਹਿਤ ਕਾਰਵਾਈ ਕਰਦੇ ਹੋਏ ਉਸ ਸਮੇਂ ਕਾਮਯਾਬੀ ਮਿਲੀ, ਜਦੋਂ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਪੰਜਾਬ ਦੇ ਕਰੀਬ ਦਰਜਨ ਜਿਲ੍ਹਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 04 ਮੈਬਰਾਂ ਸਮੇਤ 02 ਚਿੱਟੇ ਰੰਗ ਦੀਆਂ ਸਵਿਫਟ ਕਾਰਾਂ, ਕ੍ਰੀਬ 70 ਕਿੱਲੋ ਭਾਰਤੀ ਕਰੰਸੀ ਸਿੱਕੇ, ਚੋਰੀ ਸਮੇਂ ਵਰਤੇ ਜਾਣ ਵਾਲੇ ਔਜਾਰ (ਰਾਡ ਲੋਹਾ ਵਗੈਰਾ) ਅਤੇ ਜਾਅਲੀ ਨੰਬਰ ਪਲੇਟਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਵਿਫਟ ਕਾਰ ਚੋਰ ਗਿਰੋਹ ਨੇ ਪੰਜਾਬ ਦੇ ਜਿਲਾ ਸੰਗਰੂਰ, ਪਟਿਆਲਾ, ਬਠਿੰਡਾ, ਬਰਨਾਲਾ, ਮਲੇਰਕੋਟਲਾ, ਖੰਨਾ, ਫਤਿਹਗੜ ਸਾਹਿਬ, ਰੂਪਨਗਰ, ਨਵਾਂ ਸਹਿਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਕਮਿਸਨਰੇਟ ਅਤੇ ਜਲੰਧਰ ਦਿਹਾਤੀ ਵਿੱਚ ਕਰੀਬ 100 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਿਲ੍ਹਾ ਸੰਗਰੂਰ ਵਿਖੇ ਇਸ ਗਿਰੋਹ ਦੇ ਮੈਂਬਰਾਂ ਨੇ ਮਾਂਹ ਅਗਸਤ 2024 ਦੇ ਆਰੰਭ ਵਿੱਚ ਵਾਰਦਾਤਾਂ ਕੀਤੀਆਂ ਸਨ। ਇਸ ਗਿਰੋਹ ਦੇ ਮੈਂਬਰ ਪਹਿਲਾਂ ਮਹੀਨੇ ਵਿੱਚ ਕਰੀਬ 08/10 ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਪ੍ਰੰਤੂ ਮਾਂਹ ਅਗਸਤ 2024 ਵਿੱਚ ਇਸ ਗਿਰੋਹ ਵੱਲੋਂ ਕਰੀਬ 16/17 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਚੋਰ ਗਿਰੋਹ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਪਲਵਿੰਦਰ ਸਿੰਘ ਚੀਮਾਂ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ, ਸੀ.ਆਈ.ਏ ਸੰਗਰੂਰ, ਸਰਕਲ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਵੱਲੋਂ ਟੈਕਨੀਕਲ ਢੰਗ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਮਿਤੀ 31.08.2024 ਨੂੰ ਸੰਗਰੂਰ ਪੁਲਿਸ ਨੂੰ ਇਤਲਾਹ ਮਿਲੀ ਕਿ ਇਸ ਚੋਰ ਗਿਰੋਹ ਦੇ ਮੈਂਬਰ ਅੱਜ ਸੰਗਰੂਰ, ਧੂਰੀ ਤੋਂ ਹੁੰਦੇ ਹੋਏ ਲੁਧਿਆਣਾ ਦੇ ਰਸਤੇ ਪਰ ਬਣੀਆਂ ਦੁਕਾਨਾਂ ਵਿੱਚ ਆਉਣ ਵਾਲੀ ਰਾਤ ਸਮੇਂ ਚੋਰੀ ਕਰਨ ਲਈ ਰੈਕੀ ਕਰਨ ਆਉਣਗੇ। ਜਿਸ ਸਬੰਧੀ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਦੋਸੀਆਨ ਨੂੰ ਕਾਬੂ ਕਰਨ ਦੀ ਯੋਜਨਾ ਬਣਾ ਕੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ, ਜਿਨ੍ਹਾਂ ਵੱਲੋਂ ਕਾਰਵਾਈ ਕਰਦੇ ਹੋਏ ਅਨਾਜ ਮੰਡੀ ਧੂਰੀ ਤੋਂ ਦੋਸੀਆਨ (1)ਰਵੀ ਪੁੱਤਰ ਮੋਹਨ ਲਾਲ ਵਾਸੀ ਅਜੀਤ ਨਗਰ, ਬੌਰੀਆਂ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫਿਰੋਜਪੁਰ (ਉਮਰ ਕਰੀਬ 35 ਸਾਲ, ਅਨਪੜ), (2) ਕਰਮਵੀਰ ਰਾਮ ਉਰਫ ਸੋਨੂ ਪੁੱਤਰ ਅਰਜਣ ਰਾਮ ਵਾਸੀ ਮਲੋਟ ਹਾਲ ਅਬਾਦ ਅਜੀਤ ਨਗਰ, ਬੌਰੀਆਂ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫਿਰੋਜਪੁਰ (ਉਮਰ ਕ੍ਰੀਬ 37 ਸਾਲ, ਪੰਜਵੀ ਫੇਲ), (3) ਜਗਸੀਰ ਉਰਫ ਜੱਗਾ ਪੁੱਤਰ ਲੇਟ ਮੁਨਸੀ ਰਾਮ ਵਾਸੀ ਅਜੀਤ ਨਗਰ, ਬੌਰੀਆਂ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫਿਰੋਜਪੁਰ (ਉਮਰ ਕ੍ਰੀਬ 42 ਸਾਲ, ਅਨਪੜ), (4) ਮਨੀ ਪੁੱਤਰ ਲੇਟ ਮੁਰਾਦ ਵਾਸੀ ਅਜੀਤ ਨਗਰ, ਬੌਰੀਆ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫਿਰੋਜਪੁਰ (ਉਮਰ ਕ੍ਰੀਬ 25 ਸਾਲ, ਅਨਪੜ) ਨੂੰ ਮੁਕੱਦਮਾ ਨੰਬਰ 82 ਮਿਤੀ 06.08.2024 ਅ/ਧ 331(4),305 ਭਂਸ਼ ਥਾਣਾ ਸਿਟੀ ਧੂਰੀਵਿੱਚ ਮਿਤੀ 31.08.2024 ਨੂੰ ਗ੍ਰਿਫਤਾਰ ਕਰਕੇ ਵਾਧਾ ਜੁਰਮ 111 ਭਂਸ਼ਕੀਤਾ ਗਿਆ ਅਤੇ ਦੋਸੀਆਨ ਪਾਸੋਂ ਵਾਰਦਾਤਾਂ ਵਿੱਚ ਵਰਤੀ ਜਾਣ ਵਾਲੀ ਚਿੱਟੇ ਰੰਗ ਦੀ ਸਵਿਫਟ ਕਾਰ, ਚੋਰੀਆਂ ਦੌਰਾਨ ਦੁਕਾਨਾ ਦੇ ਸਟਰ ਅਤੇ ਪੈਸਿਆਂ ਵਾਲੇ ਗੱਲਿਆਂ ਦੇ ਲਾਕ ਤੋੜਣ ਲਈ ਵਰਤੇ ਜਾਣ ਵਾਲੇ ਔਜਾਰ, ਜਾਅਲੀ ਨੰਬਰ ਪਲੇਟਾਂ, ਦਸਤਾਨੇ ਵਗੈਰਾ ਬਰਾਮਦ ਕਰਵਾਏ ਗਏ। ਦੌਰਾਨੇ ਤਫਤੀਸ ਦੋਸੀ ਰਵੀ ਉਕਤ ਦੀ ਇੱਕ ਹੋਰ ਸਵਿਫਟ ਕਾਰ ਅਤੇ ਚੋਰੀ ਕੀਤੇ 70 ਕਿਲੋ ਦੇ ਕਰੀਬ ਭਾਰਤੀ ਕਰੰਸੀ ਸਿੱਕੇ ਬ੍ਰਾਮਦ ਕਰਵਾਏ ਗਏ ਹਨ। ਇਸ ਗਿਰੋਹ ਦਾ ਲੀਡਰ ਰਵੀ ਉਕਤ ਆਪਣੇ ਸਾਥੀਆਂ ਨੂੰ ਇੱਕ ਵਾਰਦਾਤ ਕਰਨ ਤੋਂ ਬਾਅਦ ਕਰੀਬ 7/10 ਹਜਾਰ ਰੁਪਏ ਦੇ ਦਿੰਦਾ ਸੀ, ਬਾਕੀ ਰਕਮ ਆਪ ਖੁੱਦ ਰੱਖਦਾ ਸੀ, ਕਿਉਕਿ ਚੋਰੀ ਕਰਨ ਲਈ ਵਰਤੀ ਜਾਣ ਵਾਲੀ ਸਵਿਫਟ ਕਾਰ ਰਵੀ ਦੀ ਹੈ। ਰਵੀ ਉਕਤ ਵੱਲੋਂ ਆਪਣੇ ਸਾਥੀਆਂ ਨੂੰ ਮਕਾਨ ਬਣਾ ਕੇ ਦੇਣ ਦਾ ਲਾਲਚ ਦੇ ਕੇ ਆਪਣੇ ਨਾਲ ਚੋਰੀ ਵਿੱਚ ਸਾਮਲ ਕੀਤਾ ਹੋਇਆ ਸੀ। ਗਿਰੋਹ ਦਾ ਲੀਡਰ ਰਵੀ ਕੀਤੀਆਂ ਹੋਈਆਂ ਵਾਰਦਾਤਾਂ ਨਾਲ ਇਕੱਠਾ ਕੀਤਾ ਪੈਸਾ ਆਪਣੇ ਬੈਂਕ ਖਾਤਿਆਂ ਅਤੇ ਆਪਣੀ ਘਰਵਾਲੀ ਦੇ ਬੈਂਕ ਖਾਤਿਆਂ ਵਿੱਚ ਜਮਾਂ ਕਰਵਾਂਉਦਾ ਸੀ। ਦੋਸੀ ਰਵੀ ਦੁਆਰਾ ਗੋਵਿੰਦ ਇਨਕਲੇਵ ਵਿੱਚ ਇੱਕ ਆਲੀਸਾਨ ਕੋਠੀ ਚੋਰੀ ਦੇ ਪੈਸਿਆ ਨਾਲ ਆਪਣੇ ਭਰਾ ਰਾਜੂ ਉਰਫ ਜੋਨੀ ਦੇ ਨਾਮ ਪਰ ਬਣਾਈ ਹੋਈ ਹੈ, ਰਵੀ ਦਾ ਭਰਾ ਰਾਜੂ ਉਰਫ ਜੋਨੀ ਦੇ ਖਿਲਾਫ ਕਰੀਬ 20 ਮੁਕੱਦਮੇ ਦਰਜ ਰਜਿਸਟਰ ਹਨ, ਜੋ ਕਰੀਬ ਡੇਢ ਸਾਲ ਤੋਂ ਜੇਲ ਵਿਚ ਬੰਦ ਹੈ। ਦੌਰਾਨੇ ਤਫਤੀਸ਼ ਦੋਸੀ ਰਵੀ ਉਕਤ ਦੇ 2 ਬੈਂਕ ਖਾਤੇ ਜਿਸ ਵਿਚ ਕਰੀਬ 2 ਲੱਖ ਰੁਪਏ ਸਨ ਅਤੇ ਉਸਦੀ ਘਰਵਾਲੀ ਦੇ ਬੈਂਕ ਖਾਤਿਆਂ ਨੂੰ ਫਰੀਜ ਕਰਵਾਇਆ ਗਿਆ ਹੈ। ਦੋਸੀ ਰਵੀ ਉਕਤ ਅਤੇ ਹੋਰ ਦੋਸੀਆਂਨ ਦੀ ਪ੍ਰਪਾਰਟੀ ਅਟੈਚ ਕਰਾਉਣ ਸਬੰਧੀ ਮਾਨਯੋਗ ਡਿਪਟੀ ਕਮਿਸਨਰ ਫਿਰੋਜਪੁਰ ਜੀ ਨਾਲ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ। ਤਫਤੀਸ ਜਾਰੀ ਹੈ। ਇਸ ਗਿਰੋਹ ਦੇ ਲੀਡਰ ਰਵੀ ਉਕਤ ਦੇ ਖਿਲਾਫ ਸਾਲ 2024 ਤੋਂ ਪਹਿਲਾਂ 17 ਮੁਕੱਦਮੇ, ਕਰਨਵੀਰ ਰਾਮ ਉਰਫ ਸੋਨੂੰ ਉਕਤ ਦੇ ਖਿਲਾਫ 14 ਮੁਕੱਦਮੇ ਅਤੇ ਜਗਸੀਰ ਉਰਫ ਜੱਗਾ ਉਕਤ ਦੇ ਖਿਲਾਫ 04 ਮੁਕੱਦਮੇ ਚੋਰੀ ਦੀਆਂ ਵਾਰਦਾਤਾਂ ਕਰਨ ਸਬੰਧੀ ਦਰਜ ਰਜਿਸਟਰ ਹਨ, ਜਿਨਾਂ੍ਹ ਵਿੱਚੋਂ ਦੋਸੀ ਕਰਨਵੀਰ ਰਾਮ ਉਰਫ ਸੋਨੂੰ 08 ਮੁਕੱਦਮਿਆਂ ਵਿੱਚ ਭਗੌੜਾ ਸੀ। ਮਿਤੀ 31.08.2024 ਨੂੰ ਦੋਸੀਆਨ ਨੂੰ ਗ੍ਰਿਫਤਾਰ ਕਰਨ ਉਪਰੰਤ ਪੰਜਾਬ ਦੇ ਜਿਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵੱਲੋਂ ਜਨਵਰੀ 2024 ਤੋਂ ਹੁਣ ਤੱਕ ਕੀਤੀਆਂ ਵਾਰਦਾਤਾਂ ਸਬੰਧੀ 32 ਦੇ ਕਰੀਬ ਨਵੇਂ ਮੁਕੱਦਮੇ ਦਰਜ ਰਜਿਸਟਰ ਹੋਣੇ ਪਾਏ ਗਏ ਹਨ।

Related Post