ਡੀ. ਐਮ. ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਟ੍ਰਾਂਸਫਰ ਕਰ ਦਿਆਂਗਾ : ਗ੍ਰਹਿ ਮੰਤਰੀ
- by Jasbeer Singh
- March 23, 2026
ਡੀ. ਐਮ. ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਟ੍ਰਾਂਸਫਰ ਕਰ ਦਿਆਂਗਾ : ਗ੍ਰਹਿ ਮੰਤਰੀ ਦਿੱਲੀ, 23 ਮਾਰਚ 2026 : ਪੰਜਾਬ ਦੇ ਜਿ਼ਲਾ ਮੈਨੇਜਰ ਦੀ ਮੌਤ ਦੇ ਮਾਮਲੇ ਵਿਚ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੀ. ਬੀ. ਆਈ. ਨੂੰ ਟ੍ਰਾਂਸਫਰ ਕਰ ਦੇਣਗੇ । ਕਿਸ ਨੇ ਚੁੱਕਿਆ ਇਹ ਮੁੱਦਾ ਅੱਜ ਦਿੱਲੀ ਵਿਖੇ ਲੋਕ ਸਭਾ ਵਿਚ ਪੰਜਾਬ ਦੇ ਡੀ. ਐਮ. ਗਗਨਦੀਪ ਸਿੰਘ ਦੀ ਹੋਈ ਮੌਤ ਦੇ ਮਾਮਲੇ ਵਿਚ ਮੁੱਦਾ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਵਲੋਂ ਚੁੱਕੇ ਜਾਣ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਇਹ ਮਾਮਲਾ ਪੰਜਾਬ ਦਾ ਹੈ ਤੇ ਪੰਜਾਬ ਦੇ ਸਮੁੱਚੇ ਮੈਂਬਰ ਪਾਰਲੀਮੈਂਟ ਲਿਖਤੀ ਰੂਪ ਵਿਚ ਦੇਣ ਤਾਂ ਜੋ ਕੇਸ ਸੀ. ਬੀ. ਆਈ. ਨੂੰ ਟ੍ਰਾਂਸਫਰ ਕੀਤਾ ਜਾ ਸਕੇ । ਪੀੜ੍ਹਤ ਪਰਿਵਾਰ ਅੜਿਆ ਹੋਇਆ ਹੈ ਗ੍ਰਿਫ਼ਤਾਰੀ ਤੇ ਜਿ਼ਲਾ ਮੈੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿਚ ਐਫ. ਆਈ. ਆਰ. ਵਿਚ ਦਰਜ ਨਾਵਾਂ ਵਿਚ ਸਾਰਿਆਂ ਦੀ ਗ੍ਰਿ਼ਫ਼ਤਾਰੀ ਦੀ ਮੰਗ ਨੂੰ ਲੈ ਕੇ ਜਿਥੇ ਪਰਿਵਾਰ ਅੜਿਆ ਹੋਇਆ ਹੈ, ਉਥੇ ਪੀੜ੍ਹਤ ਪਰਿਵਾਰ ਨੇ ਅੱਜ ਤੀਸਰੇ ਦਿਨ ਵੀ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਪੋਸਟਮਾਰਟਮ ਤੇ ਸੰਸਕਾਰ ਦੋਵੇਂ ਹੀ ਕਰਨ ਨਹੀਂ ਦਿੱਤੇ ਹਨ। ਇਸ ਵੇਲੇ ਰੰਧਾਵਾ ਦੀ ਬਾਡੀ ਅੰਮ੍ਰਿਤਸਰ ਵਿਖੇ ਇਕ ਹਸਪਤਾਲ ਵਿਚ ਰੱਖੀ ਗਈ ਹੈ ।
