ਆਂਧਰਾ ਪ੍ਰਦੇਸ਼ `ਚ ਜ਼ਹਿਰੀਲਾ ਦੁੱਧ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ
- by Jasbeer Singh
- March 23, 2026
ਆਂਧਰਾ ਪ੍ਰਦੇਸ਼ `ਚ ਜ਼ਹਿਰੀਲਾ ਦੁੱਧ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਰਾਜਮਹੇਂਦਰਵਰਮ, 23 ਮਾਰਚ 2026 : ਭਾਰਤ ਦੇੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ ਦੇ ਜਿ਼ਲਾ ਗੋਦਾਵਰੀ ਵਿਖੇ ਜਹਿਰੀਲਾ ਦੁੱਧ ਪੀ ਕੇ ਕਈ ਵਿਅਕਤੀਆਂ ਦੀ ਮੌਤ ਦਾ ਸਮਾਚਾਰ ਮਿਲਿਆ ਹੈ । ਕਦੋਂ ਵਾਪਰਿਆ ਸੀ ਘਟਨਾਕ੍ਰਮ ਤੇ ਮਰਨ ਵਾਲਿਆਂ ਦੀ ਗਿਣਤੀ ਹੋ ਗਈ ਕਿੰਨੀ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲੇ `ਚ ਸ਼ੱਕੀ ਜ਼ਹਿਰੀਲਾ ਦੁੱਧ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਰਾਜਮਹੇਂਦਰਵਰਮ ਦੇ ਹਸਪਤਾਲਾਂ `ਚ 3 ਵਿਅਕਤੀਆਂ ਦਾ ਐਤਵਾਰ ਇਲਾਜ ਚੱਲ ਰਿਹਾ ਸੀ । ਸਿਹਤ ਵਿਭਾਗ ਅਨੁਸਾਰ ਇਹ ਮਾਮਲਾ ਪਹਿਲੀ ਵਾਰ 22 ਫਰਵਰੀ ਨੂੰ ਸਾਹਮਣੇ ਆਇਆ ਸੀ ਜਦੋਂ ਕਈ ਬਜ਼ੁਰਗ ਵਿਅਕਤੀਆਂ ਨੇ ਪਿਸ਼ਾਬ ਨਾ ਆਉਣ, ਉਲਟੀਆਂ, ਪੇਟ ਦਰਦ ਤੇ ਹੋਰ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਤੇ ਉਨ੍ਹਾਂ ਨੂੰ ਹਸਪਤਾਲਾਂ `ਚ ਦਾਖਲ ਕਰਵਾਉਣਾ । ਲੈਬਾਰਟਰੀ ਟੈਸਟਾਂ ਮੁਤਾਬਕ ਦੁੱਧ ਵਿਚ ਕਿਹੜਾ ਜਹਿਰੀਲਾ ਰਸਾਇਣ ਸੀ ਐਤਵਾਰ ਜਾਰੀ ਇਕ ਅਧਿਕਾਰਤ ਪ੍ਰੈੱਸ ਰਿਲੀਜ਼ ਅਨੁਸਾਰ ਲੈਬਾਰਟਰੀ ਟੈਸਟਾਂ ਤੋਂ ਪਤਾ ਲੱਗਾ ਹੈ ਕਿ ਦੁੱਧ `ਚ ਐਥੀਲੀਨ ਗਲਾਈਕੋਲ ਨਾਮੀ ਇਕ ਜ਼ਹਿਰੀਲਾ ਰਸਾਇਣ ਸੀ । ਕੋਰੂਕੋਂਡਾ ਦੇ ਨਰਸਾਪੁਰਮ ਪਿੰਡ `ਚ ਸਥਿਤ ਵਰਲਕਸ਼ਮੀ ਦੁੱਧ ਡੇਅਰੀ ਨੇ ਕਥਿਤ ਤੌਰ `ਤੇ 106 ਪਰਿਵਾਰਾਂ ਨੂੰ ਉਕਤ ਦੁੱਧ ਸਪਲਾਈ ਕੀਤਾ ਸੀ । ਇਹ ਸਪਲਾਈ ਹੁਣ ਤਰੰਤ ਬੰਦ ਕਰ ਦਿੱਤੀ ਗਈ ਹੈ।
