post

Jasbeer Singh

(Chief Editor)

Patiala News

ਕੁੱਤੇ ਦੇ ਕੱਟੇ ਨੁੰ ਅਣਦੇਖਾ ਨਾ ਕਰੋ, ਇਹ ਜਾਨਲੇਵਾ ਹੋ ਸਕਦਾ ਹੈ

post-img

ਕੁੱਤੇ ਦੇ ਕੱਟੇ ਨੁੰ ਅਣਦੇਖਾ ਨਾ ਕਰੋ, ਇਹ ਜਾਨਲੇਵਾ ਹੋ ਸਕਦਾ ਹੈ ਸਰਕਾਰੀ ਹਸਪਤਾਲਾ ਵਿਚ ਰੇਬੀਜ ਤੋਂ ਬਚਾਅ ਲਈ ਟੀਕੇ ਮੁਫਤ ਉਪਲਭਧ ਹਨ:ਜਿਲਾ ਸਿਹਤ ਅਫਸਰ ਡਾ. ਐਸ.ਜੇ ਸਿੰਘ ਪਟਿਆਲਾ : ਰੇਬੀਜ ਬਿਮਾਰੀ ਦੀ ਜਾਗਰੁਕਤਾ ਅਤੇ ਬਚਾਅ ਸਬੰਧੀ ਜਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ.ਜਤਿੰਦਰ ਕਾਂਸਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਜ ਵਿਸ਼ਵ ਰੇਬੀਜ ਦਿਵਸ ਦੇ ਸਬੰਧ ਵਿੱਚ ਜਿਲਾ ਟਰੇਨਿੰਗ ਅਨੈਕਸੀ ਪਟਿਆਲਾ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਦਫਤਰ ਸਿਵਲ ਸਰਜਨ ਤੋਂ ਜਿਲਾ ਸਿਹਤ ਅਫਸਰ ਡਾ. ਐਸ.ਜੇ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਬੀਜ ਇੱਕ ਲਤਇਲਾਜ ਬੀਮਾਰੀ ਹੈ ਜਿਸ ਨੂੰ ਸਮੇਂ ਸਿਰ ਵੈਕਸਿਨ ਨਾਲ ਰੋਕਿਆ ਜਾ ਸਕਦਾ ਹੈ।ਉ੍ਹਨਾਂ ਆਮ ਲੋਕਾਂ ਨੂੰ ਵੀ ਅਪਲਿ ਕੀਤ ਿਕਿ ਅਪਣੇ ਪਾਲਤੂ ਜਾਨਵਰਾਂ ਦਾ ਪੂਰਨ ਟੀਕਾਕਰਨ ਕਰਵਾਇਆ ਜਾਵੇ ਤਾਂ ਜੋ ਜਾਨਵਰਾਂ ਤੋ ਮਨੁੱਖਾਂ ਨੂੰ ਹੋਣ ਵਾਲੀਆ ਬੀਮਾਰੀਆਂ ਤੋਂ ਬੱਚਿਆ ਜਾ ਸਕੇ । ਇਸ ਮੋਕੇ ਜਿਲ੍ਹਾ ਐਪੀਡਮੋਲੋਜਿਸਟ ਡਾ. ਦਿਵਜੋਤ ਸਿੰਘ, ਮਾਸ ਮੀਡੀਆ ਵਿੰਗ ਦੇ ਸਮੂਹ ਅਫਸਰ ,ਆਈ.ਡੀ.ਐਸ.ਪੀ ਤੋਂ ਅਨਿਲ ਕੁਮਾਰ ਸ਼ਾਮਲ ਹੋਏ। ਏ.ਐਨ.ਐਮ ਦੇ ਇਕੱਠ ਨੂੰ ਨੂੰ ਸੰਬੋਧਨ ਕਰਦੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੋਤ ਸਿੰਘ ਨੇਂ ਕਿਹਾ ਕਿ ਹਲਕਾਅ ਦਾ ਕੋਈ ਇਲਾਜ ਨਹੀ, ਸਿਰਫ ਬਚਾਅ ਲਈ ਉਪਰਾਲੇ ਹੀ ਸੰਭਵ ਹਨ।ਉ੍ਹਨਾਂ ਕਿਹਾ ਕਿ ਕੁੱਤੇ ਜਾਂ ਕੋਈ ਹੋਰ ਜਾਨਵਰ ਦੇ ਕੱਟਣ ਤੇਂ ਅਣਗਿਹਲੀ ਨਹੀ ਵਰਤਣੀ ਚਾਹੀਦੀ, ਬਲਕਿ ਸਰਕਾਰੀ ਹਸਪਤਾਲਾ ਵਿਚ ਉਪਲਬਧ ਵੈਕਸਿਨ ਲਗਵਾਉਣੀ ਚਾਹੀਦੀ ਹੈ।ਇਹ ਵੈਕਸਿਨ ਸਰਕਾਰ ਵੱਲੋਂ ਮੁਫਤ ਲਗਾਈ ਜਾਂਦੀ ਹੈ।ੳ੍ਹਨਾਂ ਕਿਹਾ ਕਿ ਕੁੱਤੇ ਦੇ ਕੱਟਣ ਤੋਂ ਤੁਰੰਤ ਬਾਅਦ ਚਲਦੇ ਪਾਣੀ ਵਿੱਚ ਸਾਬਣ ਨਾਲ ਧੋ ਕੇ ਬੀਟਾਡੀਨ ਜਾਂ ਐਂਟੀਸੈਪਟਿਕ ਲਗਾਉਣੀ ਚਾਹੀਦੀ ਹੈ ਨਾਂ ਕਿ ਮਿਰਚਾਂ ,ਹਲਦੀ ਆਦਿ ਦੀ ਵਰਤੋ ਕਰਨੀ ਚਾਹੀਦੀ ਹੈ।ਰੇਬੀਜ ਦੇ ਤਕਰੀਬਨ 99 ਪ੍ਰਤੀਸ਼ਤ ਮਾਮਲੇ ਕੁੱਤਿਆਂ ਦੇ ਕੱਟਣ ਨਾਲ ਸਬੰਧਤ ਹੁੰਦੇ ਹਨ ਅਤੇ ਵੱਡਿਆਂ ਦੇ ਮੁਕਾਬਲੇ ਬੱਚੇ ਕੁੱਤੇ ਦੇ ਕੱਟਣ ਤੋਂ ਅਣਜਾਣ ਅਤੇ ਬਿਮਾਰੀ ਪ੍ਰਤੀ ਜਾਗਰੂਕ ਨਾ ਹੋਣ ਕਾਰਣ ਇਸ ਬਿਮਾਰੀ ਦਾ ਜਿਆਦਾ ਸ਼ਿਕਾਰ ਹੁੰਦੇ ਹਨ। ਜਿਲ੍ਹੇ ਵਿਚ ਹਰ ਮਹੀਨੇ ਅੋਸਤਨ 1300 ਦੇ ਕਰੀਬ ਕੁੱਤਿਆਂ ਦੇ ਕੱਟਣ ਦੇ ਮਾਮਲੇ ਰਿਪੋਰਟ ਹੋ ਰਹੇ ਹਨ। ਰੇਬੀਜ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਸਿਰ ਦਰਦ,ਉਲਟੀ,ਘਬਰਾਹਟ,ਉਲਝਣ,ਇਨਸੋਮਨੀਆਂ , ਰੋਸ਼ਨੀ, ਅਵਾਜ਼ ਅਤੇ ਪਾਣੀ ਤੋਂ ਡਰ ਲੱਗਣਾ, ਦੰਦਲਾ ਪੈਣੀਆਂ, ਬੇਹੋਸ਼ ਹੋ ਜਾਣਾ ਆਦਿ ਹਲਕਾਅ ਦੇ ਲੱਛਣ ਹਨ ਅਤੇ ਕਈ ਵਾਰੀ ਅਣਗਿਹਲੀ ਵਰਤਣ ਤੇਂ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਉਹਨਾਂ ਜਿਲ੍ਹੇ ਵਿਚ ਰੈਬਿਜ਼ ਦੇ ਕੇਸਾਂ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਸਾਲ 2022 ਵਿੱਚ 13023 ,2023 ਵਿੱਚ 18608 ਅਤੇ 2024 ਵਿੱਚ ਹੁਣ ਤੱਕ 14674 ਕੁੱਤੇ ਦੇ ਕੱਟਣ ਦੇ ਕੇਸ ਰਿਪੋਰਟ ਹੋ ਚੁੱਕੇ ਹਨ।

Related Post