
ਪਿੰਡ ਮਲਕਪੁਰ ਜੱਟਾਂ ਦੇ ਦਾਨੀ ਸੱਜਣਾਂ ਵਲੋਂ ਪ੍ਰਾਇਮਰੀ ਸਕੂਲ ਵਿੱਚ ਵਾਟਰ ਕੂਲਰ ਦਾਨ
- by Jasbeer Singh
- August 18, 2024

ਪਿੰਡ ਮਲਕਪੁਰ ਜੱਟਾਂ ਦੇ ਦਾਨੀ ਸੱਜਣਾਂ ਵਲੋਂ ਪ੍ਰਾਇਮਰੀ ਸਕੂਲ ਵਿੱਚ ਵਾਟਰ ਕੂਲਰ ਦਾਨ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਅਧਿਆਪਕਾਂ ਵਲੋਂ ਕੀਤਾ ਧੰਨਵਾਦ ਘਨੌਰ, 17 ਅਗਸਤ : ਅੱਤ ਦੀ ਗਰਮੀ ਨੂੰ ਵੇਖਦਿਆਂ ਪਿੰਡ ਮਲਕਪੁਰ ਜੱਟਾਂ ਦੇ ਪ੍ਰਾਇਮਰੀ ਸਕੂਲ ਵਿੱਚ ਪਿੰਡ ਦੇ ਪੰਚਾਇਤ ਸੈਕਟਰੀ ਤੇਜਿੰਦਰ ਸਿੰਘ ਅਤੇ ਸਮੁੱਚੀ ਗ੍ਰਾਮ ਪੰਚਾਇਤ ਮਲਕਪੁਰ ਜੱਟਾਂ ਦੇ ਉੱਦਮ ਸਦਕੇ ਸਕੂਲ ਨੂੰ ਠੰਡੇ ਪਾਣੀ ਦਾ ਕੂਲਰ ਅਤੇ ਆਰ• ਓ ਭੇਟ ਕੀਤਾ ਗਿਆ। ਜਿਸ ਦੀ ਸਕੂਲ ਮੈਨੇਜਮੈਟ ਕਮੇਟੀ ਮੈਂਬਰਾਂ ਅਤੇ ਚੇਅਰਮੈਨ ਗੁਰਿੰਦਰ ਸਿੰਘ ਅਤੇ ਸਕੂਲ ਮੁਖੀ ਸੁਖਮਨਵਿੰਦਰ ਸਿੰਘ, ਅਧਿਆਪਕਾਂ ਕਮਲਜੀਤ ਕੌਰ, ਆਂਗਣਵਾੜੀ ਵਰਕਰ ਬਲਵਿੰਦਰ ਕੌਰ, ਪਿੰਡ ਦੇ ਪਤਵੰਤਿਆਂ ਵਲੋਂ ਇਸ ਉਪਰਾਲੇ ਦਾ ਧੰਨਵਾਦ ਕੀਤਾ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਨੂੰ ਉਕਤ ਵਸਤੂਆਂ ਦੀ ਜ਼ਿਆਦਾ ਜ਼ਰੂਰਤ ਸੀ। ਇਸ ਨਾਲ ਬੱਚਿਆਂ ਨੂੰ ਸਾਫ ਸੁਥਰਾ ਠੰਡਾ ਪਾਣੀ ਨਿਰਵਿਘਨ ਮਿਲੇਗਾ। ਪਿੰਡ ਦੇ ਸੱਜਣਾਂ ਵੱਲੋਂ ਕੀਤੇ ਗਏ ਸਹਿਯੋਗ ਦੀ ਵੀ ਪ੍ਰਸੰਸਾ ਕੀਤੀ। ਵਰਨਣਯੋਗ ਹੈ ਕਿ ਪਿਛਲੇ ਮਹੀਨੇ ਦਾਨੀ ਸੱਜਣਾਂ ਵਲੋਂ ਇਨਵੈਟਰ ਬੈਟਰੀ ਸਕੂਲ ਨੂੰ ਭੇਂਟ ਕੀਤਾ ਸੀ । ਇਸ ਮੌਕੇ ਹਾਜ਼ਰ ਮੈਂਬਰਾਂ ਨੇ ਐਮ ਐਲ ਏ ਸਨੌਰ ਹਰਮੀਤ ਸਿੰਘ ਪਠਾਣਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਚਾਇਤੀ ਮੀਟਿੰਗਾਂ ਵਿੱਚ ਸਿੱਖਿਆ ਅਤੇ ਸਿਹਤ ਸੰਸਥਾਵਾਂ ਦੀ ਮੱਦਦ ਕਰਨ ਸਬੰਧੀ ਪ੍ਰੇਰਿਤ ਕਰਦੇ ਰਹਿੰਦੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.