
ਡਾ. ਅੰਬੇਡਕਰ ਆਧੁਨਿਕ ਭਾਰਤ ਦੇ ਨਿਰਮਾਤਾ ਸਨ : ਵਿਜੇ ਸਾਂਪਲਾ
- by Jasbeer Singh
- February 18, 2025

ਡਾ. ਅੰਬੇਡਕਰ ਆਧੁਨਿਕ ਭਾਰਤ ਦੇ ਨਿਰਮਾਤਾ ਸਨ : ਵਿਜੇ ਸਾਂਪਲਾ ਸਾਂਪਲਾ ਅਤੇ ਕਾਂਸਲ ਫਾਉਂਡੇਸ਼ਨ ਨੇ ਕਰਵਾਈ ਅੰਬੇਡਕਰ ਵਿਚਾਰ ਗੋਸ਼ਟੀ ਪਟਿਆਲਾ : ਸਮਾਜ ਸੇਵੀ ਸੰਸਥਾ ਸਾਂਪਲਾ ਫਾਊਂਡੇਸ਼ਨ ਨੇ ਕਾਂਸਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ "ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਮੋਦੀ" ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸੀਨੀਅਰ ਭਾਜਪਾ ਆਗੂ ਹਰਜੀਤ ਗਰੇਵਾਲ, ਗੁਰਤੇਜ ਢਿੱਲੋ ਸਮੇਤ ਹੋਰ ਸਿਆਸੀ ਆਗੂਆਂ ਨੇ ਵੱਡੇ ਪੱਧਰ ਤੇ ਸ਼ਿਰਕਤ ਕੀਤੀ । ਇਸ ਮੌਕੇ ਵਿਜੇ ਸਾਂਪਲਾ ਨੇ ਬੋਲਦਿਆ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅੰਬੇਡਕਰ ਦੀ ਯਾਦ ਨੂੰ ਸਮਰਪਿਤ ਪੰਜ ਪ੍ਰਮੁੱਖ ਸਮਾਰਕ ਬਣਵਾਏ ਸਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਇਹਨਾਂ ਸਮਾਰਕਾਂ ਦਾ ਨਾਮ ਪੰਚ ਤੀਰਥ ਰੱਖਿਆ ਸੀ । ਉਹਨਾਂ ਕਿਹਾ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਰਨ ਵਿੱਚ ਵੀ ਅੰਬੇਡਕਰ ਜੀ ਦਾ ਅਹਿਮ ਯੋਗਦਾਨ ਸੀ । ਇਸ ਮੌਕੇ ਐਡ. ਗੁਰਵਿੰਦਰ ਕਾਂਸਲ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸਿਰਫ ਅੰਬੇਡਕਰ ਜੀ ਦੀ ਫੋਟੋ ਨੂੰ ਦਫਤਰਾਂ ਤੱਕ ਲਗਾਉਣ ਤੱਕ ਹੀ ਸੀਮਤ ਹੈ, ਜਦੋਂ ਕਿ ਕਾਂਗਰਸ ਪਾਰਟੀ ਬਾਬਾ ਸਾਹਿਬ ਦੇ ਨਾਮ ਤੇ ਹਮੇਸ਼ਾਂ ਹੀ ਤੁਸ਼ਟੀਕਰਨ ਦੀ ਰਾਜਨੀਤੀ ਕਰਦੀ ਰਹੀ ਹੈ । ਇਸ ਮੌਕੇ ਐਡ. ਗੁਰਵਿੰਦਰ ਕਾਂਸਲ ਪ੍ਰਧਾਨ ਕਾਂਸਲ ਫਾਊਂਡੇਸ਼ਨ, ਗੁਰਪਾਲ ਗੋਲਡੀ ਹਲਕਾ ਇੰਚਾਰਜ ਰਾਏਕੋਟ, ਵਿਜੈ ਕੂਕਾ ਜਿਲਾ ਪ੍ਰਧਾਨ, ਕੇ. ਕੇ. ਮਲਹੋਤਰਾ ਕਨਵੀਨਰ ਲੋਕਲ ਬੋਡੀ ਸੈਲ, ਬਲਵੰਤ ਰਾਏ ਖੱਤਰੀ, ਨਿਖਲ ਕਾਕਾ ਯੁਵਾ ਮੋਰਚਾ ਪ੍ਰਧਾਨ, ਯਾਦਵਿੰਦਰ ਕਾਂਸਲ, ਅਸ਼ਵਨੀ ਭਾਂਬਰੀ, ਨੀਰਜ ਕੁਮਾਰ, ਸੋਨੂ ਸੰਗਰ, ਸੰਦੀਪ ਮਲਹੋਤਰਾ, ਅਨੁਜ ਖੋਸਲਾ, ਵਰੁਣ ਜਿੰਦਲ, ਮਨੀਸ਼ਾ ਉਪਲ, ਮਦਨ ਲਾਲ ਕਾਂਸਲ, ਸ਼ਾਮ ਲਾਲ ਮਿੱਤਲ, ਲਾਲ ਜੀ ਵਡੇਰਾ, ਐਡ. ਉਮੇਸ਼ ਠਾਕੁਰ, ਐਡ.ਪਾਰੁਸ਼ ਸਿੰਗਲਾ, ਰਕੇਸ਼ ਵਰਮੀ, ਦਿਸ਼ਾਂਤ ਕਾਂਸਲ, ਰਾਹੁਲ ਬਾਂਸਲ, ਵਿਕਾਸ ਮਿੱਤਲ, ਸਾਹਿਲ ਗੋਇਲ, ਆਯੂਸ਼ ਭਾਂਬਰੀ, ਕਰਨ ਸੈਣੀ ਯੋਗੇਸ਼ ਗੁਪਤਾ, ਗੌਰਵ ਗਰਗ਼ ਹਾਜ਼ਰ ਸਨ ।