
ਡਾ.ਰਾਕੇਸ਼ ਵਰਮੀ ਅਤੇ ਹਰਪ੍ਰੀਤ ਸਿੰਘ ਸੰਧੂ ਨੇ 88 - 88ਵੀਂ ਵਾਰ ਖੂਨਦਾਨ ਕਰਕੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ
- by Jasbeer Singh
- May 12, 2025

ਡਾ.ਰਾਕੇਸ਼ ਵਰਮੀ ਅਤੇ ਹਰਪ੍ਰੀਤ ਸਿੰਘ ਸੰਧੂ ਨੇ 88 - 88ਵੀਂ ਵਾਰ ਖੂਨਦਾਨ ਕਰਕੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ ਪਟਿਆਲਾ, 12 ਮਈ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ, ਬਰਾਂਦਰੀ, ਪਟਿਆਲਾ ਦੇ ਟੇਬਲ ਟੈਨਿਸ ਹਾਲ ਦੇ ਵਿੱਚ ਸ.ਤਰਜੀਤ ਸਿੰਘ ਸੰਧੂ ਜੀ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ, ਨਿਊ ਵੂਮੈਨ ਐਮਪਾਵਰਮੈਂਟ, ਮਹਾਰਾਜਾ ਗਰੁੱਪ, ਕਮਿਟਿਡ ਬ੍ਰਿਗੇਡ, ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ, ਡੀ.ਸੀ.ਬੀ ਬੈਂਕ ਅਤੇ ਅਮਰ ਹਸਪਤਾਲ ਦੇ ਸਹਿਯੋਗ ਨਾਲ 212 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਡਾ.ਰਾਕੇਸ਼ ਵਰਮੀ ਅਤੇ ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਨੇ 88 – 88ਵੀਂ ਵਾਰ ਖੂਨਦਾਨ ਕੀਤਾ। ਡਾ.ਰਾਕੇਸ਼ ਵਰਮੀ ਨੇ ਨੌਜਵਾਨ ਸਾਥੀਆਂ ਨੂੰ ਪ੍ਰਰੇਣਾ ਦਿੰਦੇ ਹੋਏ ਕਿਹਾ ਕਿ 18 ਸਾਲ ਤੋਂ 65 ਸਾਲ ਤੱਕ ਦਾ ਹਰ ਤੰਦਰੁਸਤ ਨੌਜਵਾਨ ਇਸਤਰੀ, ਪੁਰਸ਼ ਖੂਨਦਾਨ ਕਰ ਸਕਦਾ ਹੈ। ਉਹਨਾ ਕਿਹਾ ਖੂਨਦਾਨ ਕਰਨ ਲਈ ਖੂਨਦਾਨੀ ਦੇ ਹੋਮੋਗਲੋਬਿਨ ਦੀ ਮਾਤਰਾ 12 ਗ੍ਰਾਮ ਅਤੇ ਉਸ ਦਾ ਵਜਨ 45 ਕਿਲੋ ਤੋਂ ਵੱਧ ਹੋਣਾ ਚਾਹੀਦਾ ਹੈ। ਖੂਨਦਾਨ ਕੈਂਪ ਵਿੱਚ ਪਟਿਆਲਾ ਸਹਿਰ ਦੀਆਂ ਨਾਮਵਾਰ ਸਖਸ਼ੀਅਤਾ ਨੇ ਵੀ ਸ਼ਮੂਲੀਅਤ ਕੀਤੀ। ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਨੇ ਦੱਸਿਆ ਉਨਾਂ ਦੇ ਪਿਤਾ ਸ.ਤਰਜੀਤ ਸਿੰਘ ਸੰਧੂ ਵੀ ਊੱਘੇ ਸਮਾਜ ਸੇਵਕ ਸਨ ਉਨਾਂ ਦੇ ਜੀਵਨ ਤੋਂ ਪ੍ਰਰੇਣਾ ਲੈ ਕੇ ਹੀ ਉਨਾਂ ਦੀ ਬਰਸੀ ਤੇ ਹਰ ਸਾਲ ਵਿਸਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਇਸ ਕੈਂਪ ਵਿੱਚ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਸਮੂਚੀ ਟੀਮ ਅਤੇ ਨਿਊ ਵੂਮੈਨ ਐਮਪਾਵਰਮੈਂਟ, ਮਹਾਰਾਜਾ ਗਰੁੱਪ, ਕਮਿਟਿਡ ਬ੍ਰਿਗੇਡ, ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ, ਡੀ.ਸੀ.ਬੀ ਬੈਂਕ ਅਤੇ ਅਮਰ ਹਸਪਤਾਲ ਦੇ ਮੈਂਬਰਾਂ ਨੇ ਖੂਨਦਾਨ ਕੈਂਪ ਦੀ ਸਫਲਤਾ ਲਈ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਦਿਲਪ੍ਰੀਤ ਸਿੰਘ ਬੈਨੀਪਾਲ, ਇੰਜੀ.ਸੰਚਿਤ ਬਾਂਸਲ, ਗੌਰਵ ਗਰਗ, ਆਸ਼ੂ ਸੁਖਿਜਾ, ਮੁਹੰਮਦ ਰਮਜਾਨ ਢਿੱਲੋਂ, ਵਿਕਾਸ ਗੋਇਲ, ਮਨਜੀਤ ਸਿੰਘ ਪੂਰਬਾ, ਅਮਰੀਸ਼ ਕੁਮਾਰ, ਜਤਿਨ ਗੋਇਲ, ਫਕੀਰ ਚੰਦ ਮਿੱਤਲ, ਮੀਨੂੰ ਸੋਢੀ, ਰੂਚੀ ਨਰੂਲਾ, ਪਰਮਜੀਤ ਕੌਰ, ਮਨਜੀਤ ਕੌਰ ਆਜਾਦ, ਰਜਨੀ ਭਾਰਗਵ, ਸੁਨੀਤਾ ਕੁਮਾਰੀ, ਪਰਮਜੀਤ ਕੌਰ ਚਾਵਲਾ, ਜਸਪ੍ਰੀਤ ਸਿੰਘ ਪ੍ਰੀਤ ਨੇ ਬਤੌਰ ਵਲੰਟੀਅਰ ਸੇਵਾ ਨਿਭਾਈ, ਡਾ.ਮਨਮੋਹਨ ਸਿੰਘ, ਡਾ.ਸੁਖਦੀਪ ਸਿੰਘ ਬੋਪਾਰਾਏ, ਦੀਪਕ ਕੰਪਾਨੀ, ਹਰਦੀਪ ਸਿੰਘ ਬਡੂੰਗਰ, ਜਸਵਿੰਦਰ ਸਿੰਘ ਟਿਵਾਣਾ, ਡਾ.ਰਾਕੇਸ਼ ਗੁਪਤਾ, ਮੇਅਰ ਕੁੰਦਨ ਗੋਗੀਆ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿਟੂ, ਕਮਾਲ ਅਲੀ ਖਾਨ, ਗੁਰਵਿੰਦਰ ਕਾਂਸਲ ਤੋਂ ਇਲਾਵਾ ਸਹਿਰ ਦੇ ਪੱਤਵੰਤੇ ਸੱਜਣਾਂ ਨੇ ਖੂਨਦਾਨੀਆਂ ਦੀ ਹੋਸਲਾਂ ਅਫਜਾਈ ਕੀਤੀ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।