
‘ਅਜੌਕਾ ਲੁਬਾਣਾ ਸੰਸਾਰ’ ਪੁਸਤਕ ਡਾ. ਸਰੋਆ ਨੇ ਪ੍ਰੋ. ਬਡੂੰਗਰ ਨੂੰ ਕੀਤੀ ਭੇਂਟ
- by Jasbeer Singh
- January 20, 2025

‘ਅਜੌਕਾ ਲੁਬਾਣਾ ਸੰਸਾਰ’ ਪੁਸਤਕ ਡਾ. ਸਰੋਆ ਨੇ ਪ੍ਰੋ. ਬਡੂੰਗਰ ਨੂੰ ਕੀਤੀ ਭੇਂਟ ਪਟਿਆਲਾ 20 ਜਨਵਰੀ : ਅਮਰੀਕਾ ਨਿਵਾਸੀ ਉੱਘੇ ਲੇਖਕ ਅਤੇ ਸੰਪਾਦਕ ਹਰਬਖਸ਼ ਸਿੰਘ ਟਾਹਲੀ ਦੀ 14ਵੀਂ ਨਵੀਂ ਪੁਸਤਕ ‘ਅਜੋਕਾ ਲੁਬਾਣਾ ਸੰਸਾਰ’ ਐਸ. ਜੀ. ਪੀ. ਸੀ. ਦੇ ਸਾਬਕਾ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਵੱਲੋਂ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਭੇਂਟ ਕੀਤੀ । ਇਸ ਮੌਕੇ ਡਾ. ਸਰੋਆ ਨੇ ਦੱਸਿਆ ਕਿ ਹਰਬਖਸ਼ ਸਿੰਘ ਟਾਹਲੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਇਹ ਪੁਸਤਕ ਪੰਜਾਬ ਦੇ ਵੱਖ ਵੱਖ ਹਿੱਸਿਆਂ’ਚ ਬੁੱਧੀਜੀਵੀਆਂ ਅਤੇ ਵਿਦਵਾਨਾਂ ਤੱਕ ਪਹੁੰਚਾਈ ਜਾ ਰਹੀ ਹੈ, ਜਿਸ ਤਹਿਤ ਪੰਜਾਬੀ ਮਾਂ ਬੋਲੀ ਅਤੇ ਧਾਰਮਕ ਖੇਤਰ ਵਿਚ ਕਾਰਜਸ਼ੀਲ ਰਹਿਣ ਵਾਲੇ ਸਾਬਕਾ ਪ੍ਰਧਾਨ ਅਤੇ ਵਿਦਵਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਇਹ ਪੁਸਤਕ ਭੇਂਟ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬਾਬਾ ਬਕਾਲਾ ਵਿਖੇ ਮਨਾਏ ਜਾਂਦੇ ਰੱਖੜ ਪੁੰਨਿਆ ਦੇ ਤਿਉਹਾਰ ਦਾ ਨਾਮ ਬਦਲਕੇ ਸਾਚਾ ਗੁਰੂ ਲਾਧੋ ਕੇ ਦਿਵਸ ਰੱਖਿਆ ਸੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਵਿਚ 2017 ਤੋਂ ਹਰ ਸਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਧਾਰਮਕ ਸਮਾਗਮ ਕਰਵਾਏ ਜਾਣ ਦਾ ਫੈਸਲਾ ਵੀ ਕੀਤਾ । ਇਸ ਦੌਰਾਨ ਪ੍ਰੋ. ਬਡੂੰਗਰ ਨੇ ਹਰਬਖਸ਼ ਸਿੰਘ ਟਾਹਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੀਲ ਚੇਹਰ ’ਤੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਰੜੀ ਮਿਹਨਤ ਦੇ ਨਾਲ ਇਹ ਖੂਬਸੂਰਤ ਕਿਤਾਬ ਸੰਗਤਾਂ ਨੂੰ ਸਮਰਪਿਤ ਕੀਤੀ ਹੈ । ਉਨ੍ਹਾਂ ਕਿਹਾ ਕਿ ਇਸ ਕਿਤਾਬ ਨਾਲ ਲੁਬਾਣਾ ਕੌਮ ਦੀ ਸਿੱਖ ਕੌਮ ਪ੍ਰਤੀ ਦੇਣ ਅਤੇ ਪ੍ਰਮੁੱਖ ਸਖਸ਼ੀਅਤਾਂ ਬਾਰੇ ਜਾਣਕਾਰੀ ਮਿਲਦੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮੀਤ ਮੈਨੇਜਰ ਭਾਗ ਸਿੰਘ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਭਾਈ ਕੁਲਦੀਪ ਸਿੰਘ ਆਦਿ ਹਾਜ਼ਰ ਸਨ ।