ਡਾ. ਉਮਰ ਦੇ ਸਹਿਯੋਗੀ ਸ਼ੋਏਬ ਦੀ ਐੱਨ. ਆਈ. ਏ. ਹਿਰਾਸਤ ਵਧੀ ਨਵੀਂ ਦਿੱਲੀ, 6 ਦਸੰਬਰ 2025 : ਦਿੱਲੀ ਦੀ ਇਕ ਅਦਾਲਤ ਨੇ ਲਾਲ ਕਿਲਾ ਧਮਾਕਾ ਮਾਮਲੇ ਵਿਚ ਆਤਮ-ਘਾਤੀ ਬੰਬ ਹਮਲਾਵਰ ਡਾ. ਉਮਰ-ਉਨ-ਨਬੀ ਦੀ ਮਦਦ ਕਰਨ` ਦੇ ਫਰੀਦਾਬਾਦ ਦੇ ਨਿਵਾਸੀ ਸ਼ੋਏਬ ਦੀ ਐੱਨ. ਆਈ. ਏ. ਹਿਰਾਸਤ ਦੀ ਮਿਆਦ ਸ਼ੁੱਕਰਵਾਰ ਨੂੰ 10 ਦਿਨਾਂ ਲਈ ਵਧਾ ਦਿੱਤੀ । ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ 26 ਨਵੰਬਰ ਨੂੰ ਦਿੱਤੀ ਗਈ ਪਿਛਲੀ 10 ਦਿਨਾਂ ਦੀ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੋਏਬ ਨੂੰ ਪਟਿਆਲਾ ਹਾਊਸ ਅਦਾਲਤ ਵਿਚ ਪੇਸ਼ ਕੀਤਾ। ਸ਼ੋਏਬ ਐਨ. ਆਈ. ਏ. ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸਤਵਾਂ ਮੁਲਜਮ ਹੈ ਮਾਮਲੇ ਦੀ ਸੁਣਵਾਈ ਕਵਰ ਕਰਨ ਮੀਡੀਆ ਕਾਮਿਆਂ `ਤੇ ਰੋਕ ਲੱਗੀ ਸੀ । ਮੁਲਜ਼ਮ ਨੂੰ ਪ੍ਰਿੰਸੀਪਲ ਜਿ਼ਲਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸਦੀ ਹਿਰਾਸਤ ਦੀ ਮਿਆਦ 10 ਦਿਨ ਵਧਾ ਦਿੱਤੀ । ਸ਼ੋਏਬ ਇਸ ਮਾਮਲੇ ਵਿਚ ਐੱਨ. ਆਈ. ਏ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੱਤਵਾਂ ਮੁਲਜ਼ਮ ਹੈ, ਜੋ ਕਿ ਇਕ `ਵਾਈਟ-ਕਾਲਰ` ਅੱਤਵਾਦੀ ਮਾਡਿਉਲ ਨਾਲ ਜੁੜਿਆ ਹੈ।
