post

Jasbeer Singh

(Chief Editor)

Punjab

ਸਕੂਟੀ ਨੂੰ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਵੱਜਣ ਕਾਰਨ ਹੋਈ ਦਰਾਣੀ-ਜਠਾਣੀ ਦੀ ਮੌਤ

post-img

ਸਕੂਟੀ ਨੂੰ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਵੱਜਣ ਕਾਰਨ ਹੋਈ ਦਰਾਣੀ-ਜਠਾਣੀ ਦੀ ਮੌਤ

ਮੁਕੇਰੀਆਂ, 3 ਜੂਨ 2026 : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ `ਤੇ ਮੁਕੇਰੀਆਂ ਦੇ ਗੈਸਟ ਹਾਊਸ ਸਾਹਮਣੇ ਵਾਪਰੇ ਭਿਆਨਕ ਸੜਕ ਹਾਦਸੇ (Road accidents) `ਚ ਦੋ ਔਰਤਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ।

ਟਰੱਕ ਆ ਰਿਹਾ ਸੀ ਤੇਜ ਰਫ਼ਤਾਰ ਨਾਲ ਪਠਾਨਕੋਟ ਵਾਲੇ ਪਾਸੇ ਤੋਂ

ਜਾਣਕਾਰੀ ਅਨੁਸਾਰ ਪਠਾਨਕੋਟ ਵੱਲੋਂ ਆ ਰਿਹਾ ਇਕ ਤੇਜ਼ ਰਫ਼ਤਾਰ ਟਰੱਕ (High-speed truck) ਸਕੂਟੀ ਸਵਾਰ ਦੋ ਔਰਤਾਂ ਨੂੰ ਟੱਕਰ ਮਾਰ ਦਿੱਤੀ, ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਔਰਤ ਨੇ ਮੌਕੇ `ਤੇ ਹੀ ਦਮ ਤੋੜ ਦਿੱਤਾ, ਘਸੀਟਦਾ ਹੋਇਆ ਕਰੀਬ 500 ਮੀਟਰ ਤੱਕ ਲੈ ਗਿਆ । ਇਸ ਦੌਰਾਨ ਦੂਜੀ ਔਰਤ ਵੀ ਹਾਦਸੇ ਦੀ ਭੇਟ ਚੜ੍ਹ ਗਈ ਅਤੇ ਦੋਵਾਂ ਦੀ ਮੌਕੇ `ਤੇ ਹੀ ਮੌਤ (Death) ਹੋ ਗਈ ।

ਕੌਣ ਕੌਣ ਹਨ ਦੋਵੇਂ ਦਰਾਣੀ-ਜਠਾਣੀ

ਮਿਲੀ ਜਾਣਕਾਰੀ ਮੁਤਾਬਕ ਸੜਕਾ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਵਾਲੀਆਂ ਦੋਵੇਂ ਮਹਿਲਾਵਾਂ ਦੀ ਪਛਾਣ ਪਰਮਜੀਤ ਕੌਰ ਪਤਨੀ ਪੱਖਣ ਸਿੰਘ (40) ਅਤੇ ਕਰਮਜੀਤ ਕੌਰ ਪਤਨੀ ਅਵਤਾਰ ਸਿੰਘ (35) ਦੋਵੇਂ ਵਾਸੀ ਪਿੰਡ ਪੰਡੋਰੀ, ਤਹਿਸੀਲ ਮੁਕੇਰੀਆਂ ਜਿ਼ਲਾ ਹੁਸ਼ਿਆਰਪੁਰ ਵਜੋਂ ਹੋਈ ਹੈ । ਰਿਸ਼ਤੇ `ਚ ਦੋਵੇਂ ਔਰਤਾਂ ਆਪਸ `ਚ ਦਰਾਣੀ-ਜਠਾਣੀ ਲੱਗਦੀਆਂ ਸਨ ।

Related Post

Instagram