
ਦ ਮਿਲੇਨੀਅਮ ਸਕੂਲ ਪਟਿਆਲਾ ਵਿਖੇ ਸੁਹੰ ਚੁੱਕ ਸਮਾਰੋਹ ਆਯੋਜਿਰਤ
- by Jasbeer Singh
- August 14, 2024
-imageonline-1723620372.jpg)
ਦ ਮਿਲੇਨੀਅਮ ਸਕੂਲ ਪਟਿਆਲਾ ਵਿਖੇ ਸੁਹੰ ਚੁੱਕ ਸਮਾਰੋਹ ਆਯੋਜਿਰਤ ਪਟਿਆਲਾ : ਅੱਜ ਦ ਮਿਲੇਨੀਅਮ ਸਕੂਲ, ਪਟਿਆਲਾ ਵਿਖੇ ਅੱਜ ਸੁਹੰ ਚੁੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚੌਥੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਹਾਜ਼ਰ ਸਨ। ਇਸ ਸਮਾਰੋਹ ਵਿੱਚ ਦੈਰਿਯ ਬੰਗਾ ਨੇ ਹੈੱਡ ਬੁਆਏ ਵਜੋਂ ਅਤੇ ਗੁਰਨਾਜ਼ ਕੌਰ ਨੇ ਹੈੱਡ ਗਰਲ ਵਜੋਂ ਸੁਹੰ ਚੁੱਕੀ। ਇਸ ਤੋਂ ਇਲਾਵਾ ਸੱਭਿਆਚਾਰਕ ਸਕੱਤਰ ਗੁਰਨਾਜ ਕੌਰ, ਅਸੈਂਬਲੀ ਸਭਾ ਇੰਚਾਰਜ ਆਰਤੀਕਾ, ਸ਼ੁਭਰੀਤ ਕੌਰ ਅਨੁਸ਼ਾਸਨ ਇੰਚਾਰਜ, ਕੰਨਵਰਪ੍ਰਤਾਪ ਸਿੰਘ ਸਪੋਰਟਸ ਕੈਪਟਨ, ਅਦਿਤੀ ਕਪਾਡੀਆ ਡਿਪਟੀ ਹੈੱਡ ਗਰਲ, ਸਾਹਸਵੀਰ ਸਿੰਘ ਡਿਪਟੀ ਹੈੱਡ ਬੁਆਏ, ਹਰਕੀਰਤ ਕੌਰ ਅਗਨੀ ਹਾਊਸ ਪਰਫੈਕਟ, ਹਰਲੀਨ ਜੋਸ਼ੀ ਜਲ ਹਾਊਸ ਪਰਫੈਕਟ, ਦਰਸ਼ਵੀਰ ਸਿੰਘ ਆਕਾਸ਼ ਹਾਊਸ ਪਰਫੈਕਟ, ਹਰਸਿਮਰਨ ਕੌਰ ਪ੍ਰਿਥਵੀ ਹਾਊਸ ਪਰਫੈਕਟ ਬਣੇ। ਇਸ ਮੌਕੇ ਤੇ ਕੋਂਸਿਲ ਦੇ ਮਾਤਾ-ਪਿਤਾ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਪ੍ਰੀਤ ਪੰਧੇਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤੁਹਾਡਾ ਸਾਰਿਆਂ ਦਾ ਮੁੱਖ ਫਰਜ਼ ਬਣਦਾ ਹੈ ਕਿ ਆਪਣੇ ਕੰਮ ਦੇ ਬੋਝ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੰਭਾਲੋ ਅਤੇ ਆਪਣੇ ਜੂਨੀਅਰਾਂ ਲਈ ਪ੍ਰੇਰਨਾ ਸਰੋਤ ਬਣੋ।
Related Post
Popular News
Hot Categories
Subscribe To Our Newsletter
No spam, notifications only about new products, updates.