ਵਿਦਿਆਰਥਣਾਂ ਨਾਲ ਜਬਰ-ਜਨਾਹ ਦੀ ਕੋਸਿ਼ਸ਼ ਕਰਨ ਵਾਲਾ ਡਰਾਈਵਰ ਗ੍ਰਿਫਤਾਰ
- by Jasbeer Singh
- February 27, 2026
ਵਿਦਿਆਰਥਣਾਂ ਨਾਲ ਜਬਰ-ਜਨਾਹ ਦੀ ਕੋਸਿ਼ਸ਼ ਕਰਨ ਵਾਲਾ ਡਰਾਈਵਰ ਗ੍ਰਿਫਤਾਰ ਕਟਕ, (ਓਡੀਸ਼ਾ), 27 ਫਰਵਰੀ 2026 : ਕਟਕ ਪੁਲਸ ਨੇ ਇਕ ਨਿੱਜੀ ਸਕੂਲ ਦੀ ਬੱਸ ਦੇ ਡਰਾਈਵਰ ਨੂੰ 2 ਵਿਦਿਆਰਥਣਾਂ ਨਾਲ ਜਬਰ-ਜਨਾਹ ਦੀ ਕੋਸਿ਼ਸ਼ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ । ਡਰਾਈਵਰ ਨੂੰ ਕੀਤਾ ਗਿਆ ਸੀ ਵਿਦਿਆਰਥਣਾਂ ਨੂੰ ਲਿਆਉਣ-ਲਿਜਾਉਣ ਲਈ ਨਿਯੁਕਤ ਪੁਲਸ ਅਨੁਸਾਰ ਡਰਾਈਵਰ ਨੂੰ ਛਾਉਣੀ ਥਾਣਾ ਖੇਤਰ `ਚ ਇਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਨੂੰ ਲਿਆਉਣ-ਲਿਜਾਣ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਉਸ ਨੇ ਕਥਿਤ ਤੌਰ `ਤੇ ਮੰਗਲਵਾਰ ਨੂੰ ਬੱਸ ਦੇ ਅੰਦਰ 2 ਵਿਦਿਆਰਥਣਾਂ ਨਾਲ ਜਬਰ-ਜਨਾਹ ਕਰਨ ਦੀ ਕੋਸਿ਼ਸ਼ ਕੀਤੀ । ਉਸ ਨੇ ਦੱਸਿਆ ਕਿ ਜਗਤਸਿੰਘਪੁਰ ਜਿ਼ਲੇ ਦੇ ਨਿਵਾਸੀ 55 ਸਾਲਾ ਮੁਲਜ਼ਮ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀ ਧਾਰਾ 6 (ਜਬਰ-ਜ਼ਨਾਹ) ਅਤੇ ਬੀ. ਐੱਨ. ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
