ਦੇਸ਼ `ਚ ਐੱਚ. ਆਈ. ਵੀ. ਦੇ ਸਭਤੋਂ ਵੱਧ ਮਾਮਲੇ ਮੇਘਾਲਿਆ `ਚ ਸਿ਼ਲਾਂਗ, 27 ਫਰਵਰੀ 2026 : ਐਚ. ਆਈ. ਵੀ. ਨਾਮਕ ਬਿਮਾਰੀ ਨਾਲ ਪੀੜ੍ਹਤ ਵਿਅਕਤੀਆਂ ਦੀ ਗਿਣਤੀ ਭਾਰਤ ਦੇ ਕਿਹੜੇ ਸੂਬੇ ਵਿਚ ਸਭ ਤੋਂ ਜਿ਼ਆਦਾ ਹੋਣ ਦੇ ਮਾਮਲਿਆਂ ਦਾ ਪਤਾ ਚੱਲਿਆ ਹੈ। ਐਚ. ਆਈ. ਵੀ. ਦੇ ਸਭ ਤੋਂ ਵਧ ਮਾਮਲੇ ਮੇਘਾਲਿਆ ਵਿਚ ਹਨ : ਸਿਹਤ ਮੰਤਰੀ ਮੇਘਾਲਿਆ ਦੇ ਸਿਹਤ ਮੰਤਰੀ ਡਬਲਿਊ. ਸ਼ੀਲਾ ਨੇ ਕਿਹਾ ਹੈ ਕਿ ਭਾਰਤ `ਚ ਐੱਚ. ਆਈ. ਵੀ. ਦੇ ਸਭ ਤੋਂ ਵੱਧ ਮਾਮਲੇ ਮੇਘਾਲਿਆ `ਚ ਹਨ, ਜਿੱਥੇ 10,000 ਤੋਂ ਵੱਧ ਮਰੀਜ਼ ਇਲਾਜ ਅਧੀਨ ਹਨ । ਸ਼ੀਲਾ ਨੇ ਬੁੱਧਵਾਰ ਕਿਹਾ ਕਿ ਸੂਬੇ ਨੇ ਸਥਿਤੀ ਨਾਲ ਨਜਿੱਠਣ ਲਈ 25 ਕਰੋੜ ਰੁਪਏ ਦੀ 5 ਸਾਲਾ ਦਖਲ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਵਿਧਾਨ ਸਭਾ `ਚ ਦੱਸਿਆ ਕਿ ਇਸ ਵੇਲੇ ਸੂਬੇ ਵਿਚ ਐਚ. ਆਈ. ਵੀ. ਪੀੜ੍ਹਤ 10 ਹਜ਼ਾਰ 293 ਵਿਅਕਤੀ ਐਂਟੀ ਰੇਟਰੋ ਵਾਇਰਲ ਥੈਰੇਪੀ (ਏ. ਆਰ .ਟੀ.) ਹਾਸਲ ਕਰ ਰਹੇ ਹਨ । ਕੀ ਆਖਿਆ ਐਨ. ਪੀ. ਪੀ. ਦੇ ਵਿਧਾਇਕ ਨੇ ਐੱਨ. ਪੀ. ਪੀ. ਦੇ ਵਿਧਾਇਕ ਮਹਿਤਾਬ ਚੰਦੀ ਏ. ਸੰਗਮਾ ਦੇ ਇਕ ਸਵਾਲ ਦੇ ਜਵਾਬ `ਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਐੱਚ. ਆਈ. ਵੀ./ਏਡਜ਼ ਦੇ ਮਾਮਲੇ `ਚ ਚਿੰਤਾਜਨਕ ਵਾਧੇ ਨਾਲ ਨਜਿੱਠਣ ਲਈ ਅਗਲੇ 5 ਸਾਲਾਂ `ਚ ਇਕ ਮਿਸ਼ਨ-ਮੋਡ ਪ੍ਰੋਗਰਾਮ ਲਈ 25 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਪਿਛਲੇ ਦਹਾਕੇ `ਚ ਇਸ ਬੀਮਾਰੀ ਕਾਰਨ 749 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
