post

Admin

(Chief Editor)

Crime

ਨਸ਼ਾ ਵੇਚਣ ਵਾਲਿਆਂ ਨੇ ਚਲਾਈ ਨੌਜਵਾਨ 'ਤੇ ਗੋਲੀ ਤੇ ਕੀਤੀ ਕੁੱਟਮਾਰ

post-img

ਨਸ਼ਾ ਵੇਚਣ ਵਾਲਿਆਂ ਨੇ ਚਲਾਈ ਨੌਜਵਾਨ 'ਤੇ ਗੋਲੀ ਤੇ ਕੀਤੀ ਕੁੱਟਮਾਰ

ਤਰਨਤਾਰਨ, 16 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਬਨਵਾਲੀਪਰ ਵਿਖੇ ਨਸ਼ਾ ਵੇਚਣ ਵਾਲਿਆਂ ਵਲੋਂ ਰੋਕਣ 'ਤੇ ਇਕ ਨੌਜਵਾਨ ਦੀ ਕੁੱਟਮਾਰ ਕਰਨ ਤੇ ਗੋਲੀ ਚਲਾਉਣ (shoot) ਦਾ ਪਤਾ ਚੱਲਿਆ ਹੈ ।

ਪੁਲਸ ਨੇ ਕਰ ਦਿੱਤਾ ਹੈ 7 ਵਿਰੁੱਧ ਕੇਸ ਦਰਜ

ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਜਿਸ ਪਿੰਡ ਬਨਵਾਲੀਪੁਰ (Village Banwalipur) ਵਿਖੇ ਜੋ ਨਸ਼ਾ ਵੇਚਣ ਵਾਲਿਆਂ ਨੇ ਨਸ਼ਾ ਵੇਚਣ ਤੋਂ ਰੋਕਣ ਤੇ ਇਕ ਵਿਅਕਤੀ ਦੀ ਜਿਥੇ ਪਹਿਲਾਂ ਕੁਟਮਾਰ (Beaten) ਕੀਤੀ ਤੇ ਫਿਰ ਗੋਲੀ ਚਲਾ ਦਿੱਤੀ ਤੇ ਮੋਬਾਇਲ ਫੋਨ ਵੀ ਖੋਹ ਲਿਆ ਸਬੰਧੀ ਪੀੜ੍ਹਤ ਵਲੋਂ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਗਈ । ਉਪਰੋਕਤ ਘਟਨਾਕ੍ਰਮ ਸਬੰਧੀ ਪੰਜਾਬ ਪੁਲਸ ਵਲੋਂ 7 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਕੀ ਦੱਸਿਆ ਸਿਕਾਇਤਕਰਤਾ ਨੇ

ਗੋਲੀਬਾਰੀ ਅਤੇ ਕੁੱਟਮਾਰ ਦੀ ਘਟਨਾ ਦਾ ਸਿ਼ਕਾਰ ਹੋਏ ਲਭਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬਨਵਾਲੀਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਮਸ਼ਾਨਘਾਟ ਕੋਲ ਰਾਹੁਲ ਸੁੰਡੀ ਪੁੱਤਰ ਹਰਜਿੰਦਰ ਸਿੰਘ, ਗੈਰੀ ਸਿੰਘ ਪੁੱਤਰ ਕ੍ਰਿਪਾ ਸਿੰਘ, ਹਨੀ ਪੁੱਤਰ ਗੈਰੀ ਸਿੰਘ ਵਾਸੀ ਕਲੇਰ, ਦੀਪੀ ਵਾਸੀ ਡੁਗਰੀ ਅਤੇ ਤਿੰਨ ਅਣਪਛਾਤੇ ਨੌਜਵਾਨ ਨਸ਼ਾ ਵੇਚ ਰਹੇ ਸੀ । ਉਸਨੇ ਉਨ੍ਹਾਂ ਨੂੰ ਰੋਕਿਆ ਤਾਂ ਅੱਗੋ ਗਾਲੀ ਗਲੋਚ ਕਰਨ ਲੱਗ ਪਏ ।

ਪੁਲਸ ਨੇ ਅਸਲਾ ਐਕਟ ਅਤੇ ਹੋਰ ਧਾਰਾਵਾਂ ਸਮੇਤ ਕਰ ਲਿਆ ਹੈ ਕੇਸ ਦਰਜ

ਉਸ ਨੇ ਉਨ੍ਹਾਂ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਕਤ ਲੋਕਾਂ ਨੇ ਉਸਦਾ ਮੋਬਾਈਲ ਖੋਹ ਲਿਆ ਤੇ ਉਸਦੀਆਂ ਐਨਕਾਂ ਵੀ ਤੋੜ ਦਿੱਤੀਆਂ । ਜਦੋਂ ਕਿ ਦੀਪੀ ਨਾਂ ਦੇ ਨੌਜਵਾਨ ਨੇ ਉਸ ਵੱਲ ਸਿੱਧੀ ਗੋਲੀ ਚਲਾਈ, ਜਿਸ ਤੋਂ ਉਹ ਭੱਜ ਕੇ ਵਾਲ-ਵਾਲ ਬਚਿਆ । ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦਰਜ ਲੋਕਾਂ ਨੂੰ ਜਾਨਲੇਵਾ ਹਮਲਾ ਕਰਨ ਤੇ ਅਸਲਾ ਐਕਟ (Arms Act) ਸਮੇਤ ਹੋਰ ਧਾਰਾਵਾਂ ਤਹਿਤ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Related Post

Instagram