
ਨਸ਼ਾ ਮੁਕਤੀ ਮਾਰਚ ਨੂੰ ਸ਼ੁਤਰਾਣਾ ਹਲਕੇ ਦੇ ਪਿੰਡ ਅਤਾਲਾਂ, ਕਲਵਾਣੂ, ਹੀਰਾਨਗਰ ਡਰੌਲੀ, ਢਾਬੀ ਗੁੱਜਰਾਂ, ਸ਼ੇਰਗੜ੍ਹ ਤੇ ਗਲੌਲ
- by Jasbeer Singh
- May 19, 2025

ਨਸ਼ਾ ਮੁਕਤੀ ਮਾਰਚ ਨੂੰ ਸ਼ੁਤਰਾਣਾ ਹਲਕੇ ਦੇ ਪਿੰਡ ਅਤਾਲਾਂ, ਕਲਵਾਣੂ, ਹੀਰਾਨਗਰ ਡਰੌਲੀ, ਢਾਬੀ ਗੁੱਜਰਾਂ, ਸ਼ੇਰਗੜ੍ਹ ਤੇ ਗਲੌਲੀ 'ਚ ਭਰਵਾਂ ਹੁੰਗਾਰਾ -'ਯੁੱਧ ਨਸ਼ਿਆਂ ਵਿਰੁੱਧ' ਨੇ ਨਸ਼ੇ ਦੇ ਆਦੀਆਂ ਨੂੰ ਨਵਾਂ ਰਸਤਾ ਦਿਖਾਇਆ-ਕੁਲਵੰਤ ਸਿੰਘ ਬਾਜੀਗਰ -ਐਸ.ਡੀ.ਐਸ, ਬੀ.ਡੀ.ਪੀ.ਓ, ਐਸ.ਐਮ.ਓ, ਐਸ.ਐਚ.ਓ, ਯੂਥ ਆਗੂ ਤੇ ਪਿੰਡ ਡਿਫੈਂਸ ਕਮੇਟੀਆਂ ਦੇ ਮੈਂਬਰ ਕਰ ਰਹੇ ਨੇ ਸ਼ਿਰਕਤ ਪਾਤੜਾਂ/ਸ਼ੁਤਰਾਣਾ, 19 ਮਈ : ਸ਼ੁਤਰਾਣਾ ਹਲਕੇ ਦੇ ਪਿੰਡਾਂ ਅਤਾਲਾਂ, ਕਲਵਾਣੂ, ਹੀਰਾਨਗਰ ਡਰੌਲੀ, ਢਾਬੀ ਗੁੱਜਰਾਂ, ਸ਼ੇਰਗੜ੍ਹ ਤੇ ਗਲੌਲੀ 'ਚ ਪੁੱਜੇ ਨਸ਼ਾ ਮੁਕਤੀ ਮਾਰਚ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਅਗਵਾਈ ਹੇਠ ਐਸ.ਡੀ.ਐਮ ਅਸ਼ੋਕ ਕੁਮਾਰ, ਬੀਡੀਪੀਓ ਬਘੇਲ ਸਿੰਘ ਔਜਲਾ, ਐਸ.ਐਮ.ਓ, ਸਬੰਧਤ ਥਾਣੇ ਤੇ ਪੁਲਿਸ ਚੌਕੀ ਦੇ ਐਸ.ਐਚ.ਓ ਸਮੇਤ ਯੂਥ ਆਗੂ ਗੁਰਮੀਤ ਸਿੰਘ ਵਿੱਕੀ ਅਤੇ ਪਿੰਡ ਡਿਫੈਂਸ ਕਮੇਟੀਆਂ ਦੇ ਮੈਂਬਰ ਲਗਾਤਾਰ ਇਸ ਮਾਰਚ ਵਿੱਚ ਸ਼ਿਰਕਤ ਕਰ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇ ਲਈ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਹਲਕੇ ਦੇ ਹਰ ਪਿੰਡ ਵਿੱਚ ਦਸਤਕ ਦੇਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕ ਨਸ਼ਾ ਮੁਕਤੀ ਮਾਰਚ ਨੂੰ ਖ਼ੁਦ ਸਫ਼ਲ ਬਣਾਉਣ ਲਈ ਅੱਗੇ ਆ ਕੇ ਨਸ਼ਾ ਤਸਕਰਾਂ ਦੀ ਸੂਹ ਦੇਣ ਸਮੇਤ ਨਸ਼ਿਆਂ ਦੀ ਲਤ ਦੇ ਸ਼ਿਕਾਰ ਵਿਅਕਤੀਆਂ ਦੇ ਇਲਾਜ ਤੇ ਪੁਨਰਵਾਸ ਲਈ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰਾਂ ਵਿੱਚ ਦਾਖਲ ਕਰਵਾਉਣ ਲਈ ਜਾਗਰੂਕ ਹੋ ਰਹੇ ਹਨ। ਜਦਕਿ ਇਨ੍ਹਾਂ ਪਿੰਡਾਂ ਦੇ ਪੰਚ ਸਰਪੰਚ ਤੇ ਵੱਡੀ ਸਥਾਨਕ ਵਾਸੀ ਵੀ ਨਸ਼ਾ ਮੁਕਤੀ ਮਾਰਚ 'ਚ ਸ਼ਿਰਕਤ ਕਰ ਰਹੇ ਸਨ। ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਮੁਤਾਬਕ ਤੇ ਹਲਕਾ ਵਿਧਾਇਕ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਸਿਵਲ ਪ੍ਰਸ਼ਾਸਨ ਤੇ ਪੁਲਿਸ ਸਮੇਤ ਸਿਹਤ ਵਿਭਾਗ ਦੀਆਂ ਟੀਮਾਂ ਨਸ਼ਿਆਂ ਵਿਰੁੱਧ ਯੁੱਧ ਨੂੰ ਕਾਮਯਾਬ ਕਰਨ ਲਈ ਲਗਾਤਾਰ ਲੋਕਾਂ ਵਿੱਚ ਵਿਚਰ ਰਹੀਆਂ ਹਨ।