
ਮਨੀ ਲਾਂਡਰਿੰਗ ਮਾਮਲੇ ਵਿਚ ਦੁਬਈ ਕੋਰਟ ਨੇ ਭਾਰਤੀ ਅਰਬਪਤੀ ਨੂੰ ਸੁਣਾਈ ਸਜ਼ਾ
- by Jasbeer Singh
- May 6, 2025

ਮਨੀ ਲਾਂਡਰਿੰਗ ਮਾਮਲੇ ਵਿਚ ਦੁਬਈ ਕੋਰਟ ਨੇ ਭਾਰਤੀ ਅਰਬਪਤੀ ਨੂੰ ਸੁਣਾਈ ਸਜ਼ਾ ਅੰਮ੍ਰਿਤਸਰ, 6 ਮਈ : ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਕੋਰਟ ਵਲੋਂ ਇਕ ਭਾਰਤੀ ਅਰਬਪਤੀ ਬਲਵਿੰਦਰ ਸਿੰਘ ਸਾਹਨੀ ਨੂੰ ਪੰਜ ਸਾਲਾਂ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਾਹਨੀ ਜਿਥੇ ਭਾਰਤੀ ਅਰਬਪਤੀ ਹੈ, ਉਥੇ ਪ੍ਰਾਪਰਟੀ ਮੈਨੇਜਮੈਂਟ ਫਰਮ ਦੇ ਸੰਸਥਾਪਕ ਵੀ ਹਨ। ਇਸ ਤੋਂ ਇਲਾਵਾ ਉਸਨੂੰ 150 ਮਿਲੀਅਨ ਰਕਮ ਜ਼ਬਤ ਕਰਨ ਅਤੇ 5 ਲੱਖ ਦਰਾਮ ਦਾ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਗਿਆ ਹੈ।ਇਥੇ ਹੀ ਬਸ ਨਹੀਂ ਦੁਬਈ ਵਿੱਚ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸਨੂੰ ਦੇਸ਼ ਤੋਂ ਵੀ ਬਾਹਰ ਕੱਢ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਬਲਵਿੰਦਰ ਸਾਹਨੀ ਇੱਕ ਅਪਰਾਧੀ ਗਿਰੋਹ ਨਾਲ ਮਿਲ ਕੇ ਸ਼ੈੱਲ ਕੰਪਨੀਆਂ ਰਾਹੀਂ ਮਨੀ ਲਾਂਡਰਿੰਗ ਵਿੱਚ ਸ਼ਾਮਲ ਸੀ । ਉਨ੍ਹਾਂ ਜਾਅਲੀ ਕੰਪਨੀਆਂ ਸਥਾਪਤ ਕੀਤੀਆਂ ਅਤੇ ਲਗਭਗ 150 ਮਿਲੀਅਨ ਦੀ ਦੁਰਵਰਤੋਂ ਕੀਤੀ । ਇਸ ਤੋਂ ਇਲਾਵਾ ਜਾਂਚ ਵਿੱਚ ਕਈ ਸ਼ੱਕੀ ਵਿੱਤੀ ਲੈਣ-ਦੇਣ ਦਾ ਵੀ ਖੁਲਾਸਾ ਹੋਇਆ ਹੈ। ਇਸ ਆਧਾਰ `ਤੇ, ਉਸਨੂੰ ਮਨੀ ਲਾਂਡਰਿੰਗ ਨੈੱਟਵਰਕ ਚਲਾਉਣ ਦਾ ਦੋਸ਼ੀ ਪਾਇਆ ਗਿਆ।ਦੁਬਈ ਦੀ ਮਾਨਯੋਗ ਅਦਾਲਤ ਨੇ ਨਾ ਸਿਰਫ਼ ਸਾਹਨੀ ਨੂੰ ਸਜ਼ਾ ਸੁਣਾਈ ਸਗੋਂ ਉਸਦੇ ਸਾਰੇ ਫੰਡ ਅਤੇ ਇਲੈਕਟ੍ਰਾਨਿਕ ਉਪਕਰਨ ਵੀ ਜ਼ਬਤ ਕੀਤੇ ।