
ਹਿਮਾਚਲ ਪ੍ਰਦੇਸ਼ ਦੇ ਕਾਂਗੜਾ `ਚ ਭਿਆਨਕ ਹਾਦਸਾ ਵਾਪਰਨ ਨਾਲ ਜਲੰਧਰ ਦੇ ਪਰਿਵਾਰ ਦੀ ਕਾਰ ਖੱਡ ਵਿਚ ਡਿੱਗਣ ਨਾਲ ਕਾਰ ਚਾਲਕ ਦ
- by Jasbeer Singh
- August 19, 2024

ਹਿਮਾਚਲ ਪ੍ਰਦੇਸ਼ ਦੇ ਕਾਂਗੜਾ `ਚ ਭਿਆਨਕ ਹਾਦਸਾ ਵਾਪਰਨ ਨਾਲ ਜਲੰਧਰ ਦੇ ਪਰਿਵਾਰ ਦੀ ਕਾਰ ਖੱਡ ਵਿਚ ਡਿੱਗਣ ਨਾਲ ਕਾਰ ਚਾਲਕ ਦੀ ਮੌਤ ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ `ਚ ਪੰਜਾਬ ਦੇ ਇਕ ਪਰਿਵਾਰ ਦੀ ਕਾਰ ਖੱਡ ਵਿਚ ਡਿੱਗਣ ਨਾਲ ਕਾਰ ਚਾਲਕ ਦੀ ਮੌਤ ਹੋ ਜਾਣ ਬਾਰੇ ਪਤਾ ਚੱਲਿਆ ਹੈ, ਜਦਕਿ ਕਾਰ ਵਿੱਚ ਸਵਾਰ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਦੀ ਪਛਾਣ ਅਰੁਣ ਕੁਮਾਰ ਉਰਫ ਵਿਪਨ ਪੁੱਤਰ ਧਰਮਪਾਲ ਵਾਸੀ ਮਕਾਨ ਨੰਬਰ 987 ਅਰਜੁਨ ਨਗਰ ਲਾਡੋਵਾਲੀ ਰੋਡ, ਜਲੰਧਰ ਸ਼ਹਿਰ, ਪੰਜਾਬ ਵਜੋਂ ਹੋਈ ਹੈ, ਜੋ ਕਿ ਆਪਣੇ ਪਰਿਵਾਰ ਸਮੇਤ ਯੋਲ ਵਿਖੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਆਇਆ ਹੋਇਆ ਸੀ। ਜਾਣਕਾਰੀ ਮੁਤਾਬਕ ਯੋਲ `ਚ ਪ੍ਰੋਗਰਾਮ `ਚ ਹਿੱਸਾ ਲੈਣ ਤੋਂ ਬਾਅਦ ਅਰੁਣ ਅਤੇ ਉਸ ਦੇ ਪਰਿਵਾਰ ਨੇ ਧਰਮਸ਼ਾਲਾ ਜਾਣ ਦੀ ਯੋਜਨਾ ਬਣਾਈ। ਇਸ ਦੌਰਾਨ ਉਹ ਕਾਰ ਵਿੱਚ ਹੀ ਚਲਾ ਗਿਆ। ਸ਼ਨੀਵਾਰ ਰਾਤ ਨੂੰ ਜਦੋਂ ਉਹ ਖਨਿਆਰਾ-ਖਦੋਟਾ ਰੋਡ `ਤੇ ਜਾ ਰਹੇ ਸਨ ਤਾਂ ਉਨ੍ਹਾਂ ਨੇ ਕਾਰ ਰੋਕ ਲਈ। ਇਸ ਦੌਰਾਨ ਅਰੁਣ ਦੇ ਪਿਤਾ ਕਾਰ `ਚੋਂ ਬਾਹਰ ਨਿਕਲ ਗਏ, ਜਦਕਿ ਅਰੁਣ, ਉਸ ਦੀ ਪਤਨੀ ਅਤੇ ਬੱਚੇ ਕਾਰ `ਚ ਬੈਠੇ ਸਨ। ਅਚਾਨਕ ਕਾਰ ਦੀ ਹੈਂਡਬ੍ਰੇਕ ਨਿਕਲ ਗਈ, ਜਿਸ ਕਾਰਨ ਕਾਰ ਸੜਕ ਤੋਂ ਹੇਠਾਂ ਪਲਟ ਗਈ ਅਤੇ ਇਹ ਹਾਦਸਾ ਵਾਪਰ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.