July 6, 2024 00:39:31
post

Jasbeer Singh

(Chief Editor)

Patiala News

ਸ਼ੈੱਡ ਨਾ ਹੋਣ ਕਾਰਨ ਸਬਜ਼ੀ ਵਿਕਰੇਤਾਵਾਂ ਦਾ ਕੰਮ ਠੱਪ

post-img

ਸਥਾਨਕ ਸਬਜ਼ੀ ਮੰਡੀ ਵਿੱਚ ਸਬਜ਼ੀ ਦੇ ਪਰਚੂਨ ਵਿਕਰੇਤਾਵਾਂ ਨੂੰ ਕੜਕਦੀ ਧੁੱਪ ਵਿਚ ਸਬਜ਼ੀ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਮਾਰਕੀਟ ਕਮੇਟੀ ਵੱਲੋਂ 1.25 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਾਲੀ ਥਾਂ ’ਤੇ ਪਰਚੂਨ ਸਬਜ਼ੀ ਮੰਡੀ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਅਵਾਰਾ ਪਸ਼ੂਆਂ ਅਤੇ ਟ੍ਰੈਫਿਕ ਸਮੱਸਿਆ ਤੋਂ ਤਾਂ ਭਾਵੇਂ ਨਿਜਾਤ ਮਿਲ ਗਈ ਹੈ ਪਰ ਇਸ ਸਬਜ਼ੀ ਮੰਡੀ ਸ਼ੈੱਡ ਦੀ ਘਾਟ ਅਜੇ ਵੀ ਰੜਕ ਰਹੀ ਹੈ। ਰਿਟੇਲ ਸਬਜ਼ੀ ਮੰਡੀ ਵਿੱਚ ਫੜੀ ਲਾ ਰਹੇ ਅਸਲਮ ਖਾਨ ਅਤੇ ਰਣਵੀਰ ਕੁਮਾਰ ਨੇ ਦੱਸਿਆ ਕਿ ਸਬਜ਼ੀ ਮੰਡੀ ’ਚ ਛਾਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਫੜ੍ਹੀ ਮਾਲਕ ਤੱਪਦੀ ਧੁੱਪ ਵਿੱਚ ਸੜਨ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਅੱਗ ਵਰ੍ਹਾਉਂਦੇ ਮੌਸਮ ਵਿੱਚ ਗਾਹਕ ਵੀ ਬਹੁਤ ਘੱਟ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਵੀ ਖਰਾਬ ਹੋ ਰਹੇ ਹਨ। ਜਿਸ ਕਾਰਨ ਕਈ ਫੜ੍ਹੀਆਂ ਵਾਲੇ ਤਾਂ ਆਪਣਾ ਸਬਜ਼ੀ-ਫਰੂਟ ਦਾ ਕੰਮ ਬੰਦ ਕਰ ਕੇ ਕੋਈ ਹੋਰ ਕਾਰੋਬਾਰ ਕਰਨ ਲੱਗ ਪਏ ਹਨ। ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਇੱਥੇ ਸ਼ੈਡ ਬਣਾਉਣ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ।

Related Post