

ਸੜਕਾਂ ਤੇ ਲੱਗੇ ਕੂੜਾ ਦੇ ਢੇਰਾਂ ਅਤੇ ਟੁੱਟੀਆਂ ਸੜਕਾਂ ਕਾਰਨ ਅਰਬਨ ਐਸਟੇਟ ਵਾਸੀ ਨਰਕ ਭਰੀ ਜਿ਼ੰਦਗੀ ਜਿਊਣ ਲਈ ਹੋਏ ਮਜ਼ਬੂਰ ਫੇਜ 1 ਤੇ 2 ਦੀਆਂ ਸੜਕਾਂ ਨੂੰ ਪੁੱਡਾ ਵਲੋਂ ਕੀਤਾ ਕੂੜੇ ਦੇ ਡੰਪਾਂ ਵਿਚ ਕੀਤਾ ਤਬਦੀਲ ਫੈਲੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਪੈਦਾ ਹੋਇਆ ਖਤਰਾ ਪਟਿਆਲਾ, 14 ਜੁਲਾਈ 2025 : ਪੰਜਾਬ ਸਰਕਾਰ ਦਾ ਸ਼ਹਿਰੀ ਯੋਜਨਾਬੰਦੀ ਵਿਕਾਸ ਅਥਾਰਿਟੀ (ਪੁੱਡਾ) ਵਲੋਂ ਪਟਿਆਲਾ ਵਿਖੇ ਵਸਾਏ ਅਰਬਨ ਐਸਟੇਟ ਫੇਜ-1 ਅਤੇ 2 ਦੇ ਨਿਵਾਸੀ ਬੁਨਿਆਦੀ ਸਹੂਲਤਾਂ ਨਾ ਮਿਲਣ ਅਤੇ ਅਰਬਨ ਐਸਟੇਟ ਦੇ ਰਿਹਾਇਸ਼ੀ ਇਲਾਕਿਆਂ ਦੀਆਂ ਸੜਕਾਂ ਤੇ ਲੱਗੇ ਕੂੜੇ ਦੇ ਢੇਰਾਂ ਅਤੇ ਟੁੱਟੀਆਂ ਸੜਕਾਂ ਕਾਰਨ ਨਰਕ ਭਰੀ ਜਿੰਦਗੀ ਬਸਰ ਕਰਨ ਲਈ ਅੱੱਜ ਮਜ਼ਬੂਰ ਹੋ ਰਹੇ ਹਨ ਕਿਉਂਕਿ ਪੁੱਡਾ ਪ੍ਰਸ਼਼ਾਸਨ ਵਲੋਂ ਲੰਮੇ ਸਮੇਂ ਤੋਂ ਅਰਬਨ ਐਸਟੇਟ ਦੇ ਇਨ੍ਹਾਂ ਨਿਵਾਸੀਆਂ ਨੂੰ ਨਾ ਤਾਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਨਾ ਹੀ ਸੜਕਾਂ ਬਣਾਈਆਂ ਜਾ ਰਹੀਆਂ ਅਤੇ ਸੜਕਾਂ ਤੇ ਖਾਲੀ ਥਾਵਾਂ ਤੇ ਲਗਾਏ ਜਾ ਰਹੇ ਕੂੜੇ ਦੇ ਢੇਰਾਂ ਅਤੇ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਨਹੀਂ ਦੁਆਈ ਜਾ ਰਹੀ ਉਲਟਾ ਮੂਕ ਦਰਸ਼ਕ ਬਣ ਕੇ ਸਾਰਾ ਕੁੁੱਝ ਦੇਖਿਆ ਜਾ ਰਿਹਾ ਹੈ। ਇਨ੍ਹਾਂ ਫੇਜ ਵਿਚ ਅਵਾਰਾ ਕੁੱਤੇ, ਅਵਾਰਾ ਪਸ਼ੂਆਂ ਕਾਰਨ ਹਰ ਸਮੇਂ ਬੱਚਿਆਂ ਅਤੇ ਰਾਹਗੀਰਾਂ ਲਈ ਵਾਪਰਨ ਵਾਲੀਆਂ ਘਟਨਾਵਾਂ ਜਾਨ ਲਈ ਖਤਰਾ ਬਣ ਰਹੀਆਂ ਹਨ।ਇਨ੍ਹਾਂ ਕਾਲੋਨੀਆਂ ਵਿਚ ਪੁੱਡਾ ਵਲੋਂ ਲੋਕਾਂ ਨੂੰ ਮਹਿੰਗੇ ਭਾਅ ਤੇ ਪਲਾਟ ਵੇਚ ਕੇ ਕਰੋੜਾਂ ਰੁਪਏ ਤਾਂ ਇਕੱਠੇ ਕਰ ਲਏ ਗਏ ਹਨ ਪ੍ਰੰਤੂ ਸਰਕਾਰੀ ਨਿਯਮਾਂ ਅਨੁਸਾਰ ਉਨ੍ਹ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ।ਪੁੱਡਾ ਦੇ ਅਧਿਕਾਰ ਖੇਤਰ ਅੰਦਰ ਵਿਭਾਗ ਵਲੋਂ ਕੂੜਾ ਸੁੱਟਣ ਲਈ ਕੋਈ ਸੁਰੱੱਖਿਅਤ ਥਾਂ-ਡੰਪ ਨਹੀਂ ਬਣਾਇਆ ਗਿਆ, ਜਿਸ ਕਾਰਨ ਘਰਾਂ ਵਿਚੋਂ ਕੂੜਾ ਇਕੱਠਾ ਕਰਨ ਵਾਲੇ ਲੋਕ ਗਾਹੇ ਬੁੁਗਾਹੇ ਕੂੜਾ ਸੜਕਾਂ ਤੇ ਹੀ ਸੁੱਟ ਰਹੇ ਹਨ।ਇਨ੍ਹਾਂ ਕਾਲੋਨੀਆਂ ਦੇ ਪਾਰਕਾਂ ਦੇ ਨਾਲ ਲੱਗਦੀਆਂ ਸੜਕਾਂ ਤੇ ਕੂੜੇ ਦੇ ਵੱਡੇ-ਵੱਡੇ ਢੇਰ ਲਗਾਏ ਜਾ ਰਹੇ ਹਨ। ਇਥੋਂ ਤੱਕ ਸੜਕਾਂ ਤੋਂ ਇਹ ਕੂੜਾ ਚੁੱਕਣ ਦੀ ਥਾਂ ਪੁੱਡਾ ਕਰਮਚਾਰੀਆਂ ਵਲੋਂ ਕੂੜੇ ਨੂੰ ਅੱਗ ਲਗਾ ਕੇ ਉਲਟਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਇਥੇ ਹੀ ਬਸ ਨਹੀਂ ਬਰਸਾਤਾਂ ਦੇ ਇਨ੍ਹਾਂ ਦਿਨਾਂ ਵਿਚ ਇਨ੍ਹਾਂ ਰਿਹਾਇਸ਼ੀ ਕਾਲੋਨੀਆਂ ਵਿਚ ਲੱਗੇ ਕੂੜੇ ਦੇ ਢੇਰ ਜਿਥੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਉਥੇ ਇਹ ਮਾਡਰਨ ਕਾਲੋਨੀਆਂ ਪੱਛੜੇ ਪਿੰਡਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਪੁੱਡਾ ਦੀਆਂ ਮੁੱਖ ਸੜਕਾਂ ਉਤੇ ਪਾਰਕਾਂ ਅਤੇ ਕਾਲੋਨੀ ਦੇ ਕੂੜੇ ਕਰਕਟ ਨੂੰ ਸੁੱਟ ਕੇ ਵੱਡੇ ਵੱਡੇ ਢੇਰ ਲਗਾਏ ਜਾ ਰਹੇ ਹਨ ਅਤੇ ਸੜਕਾਂ ਨੂੰ ਕੂੜੇ ਦੇ ਡੰਪਾਂ ਵਜੋਂ ਪ੍ਰਯੋਗ ਕਰਕੇ ਬਿਮਾਰੀਆਂ ਫੈਲਾਉਣ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਇਨ੍ਹਾਂ ਕਾਲੋਨੀਆਂ ਫੇਜ 1 ਅਤੇ 2 ਅੰਦਰ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ, ਸਫਾਈ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਪੁੱਡਾ ਵਲੋਂ ਸਾਫ ਸਫਾਈ ਲਈ ਜੋ ਠੇਕੇਦਾਰ ਤਾਇਨਾਤ ਕੀਤੇ ਗਏ ਹਨ ਉਨ੍ਹ੍ਹਾਂ ਤੋਂ ਕਾਗਜ਼ਾਂ ਵਿਚ ਹੀ ਫਰਜ਼ੀ ਤੌਰ ਤੇ ਕੰਮ ਲੈ ਕੇ ਖਜਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਅਵਾਰਾ ਗਊਆਂ ਅਤੇ ਸਾਨ੍ਹ ਲੋਕਾਂ ਲਈ ਜਾਨ ਲਈ ਬਣੇ ਖਤਰਾ ਅਰਬਨ ਐਸਟੇਟ ਅੰਦਰ ਫੈਲੀ ਗੰਦਗੀ ਤੋਂ ਇਲਾਵਾ ਰਿਹਾਇਸ਼ੀ ਕਾਲੋਨੀਆਂ ਵਿਚ ਘੁੰਮ ਰਹੀਆਂ ਗਾਵਾਂ ਅਤੇ ਸਾਨ੍ਹ ਲੋਕਾਂ ਦੀ ਜਾਨ ਲਈ ਖਤਰਾ ਬਣੇ ਹੋਏ ਹਨ। ਰਿਹਾਇਸ਼ ਕਾਲੋਨੀਆਂ ਅੰਦਰ ਘੰੁਮ ਰਹੇ ਅਵਾਰਾ ਪਸ਼ੂਆਂ ਨੂੰ ਰੋਕਣ ਅਤੇ ਸੜਕਾਂ ਉਤੇ ਕੂੜਾ ਕਰਕਟ ਨੂੰ ਸੁੱਟਣ ਤੋਂ ਰੋਕਣ ਲਈ ਬੇਸ਼ਕ ਪੂਡਾ ਵਲੋਂ ਸਕਿਓਰਿਟੀ ਗਾਰਡ ਤਾਇਨਾਤ ਕੀਤੇ ਗਏ ਹਨ ਪ੍ਰੰਤੂ ਇਹ ਸਾਰੀ ਕਾਗਜ਼ੀ ਕਾਰਵਾਈ ਹੀ ਨਜ਼ਰ ਆਉਂਦੀ ਹੈ ਕਿਉਂਕਿ ਇਨ੍ਹਾਂ ਕਾਲੋਨੀਆਂ ਵਿਚ ਘੁੰਮ ਰਹੇ ਦਰਜਨਾਂ ਪਸ਼ੂ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਉਨ੍ਰ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਜੋ ਦਰਜਨਾਂ ਗਾਵਾਂ ਤੇ ਸਾਨ੍ਹ ਖੁੱਲ੍ਹੇ ਅੰਦਰ ਰਿਹਾਇਸ਼ੀ ਕਾਲੋਨੀਆਂ ਵਿਚ ਘੁੁੰਮਦੇ ਹੋਏ ਇਹ ਸਾਨ੍ਹ ਆਪਸ ਵਿਚ ਲੜਦੇ ਹੋਏ ਲੋਕਾਂ ਦੇ ਘਰਾਂ ਵਿਚ ਵੜ ਜਾਂਦੇ ਹਨ ।ਇਸ ਤੋਂ ਇਲਾਵਾ ਛੋਟੇ ਬੱਚੇ ਅਤੇ ਵੱਡੇ ਵਿਅਕਤੀਆਂ ਲਈ ਇਹ ਖਤਰੇ ਦੀ ਘੰਟੀ ਬਣਦੇ ਜਾ ਰਹੇ ਹਨ। ਪ੍ਰੰਤੂ ਪੂਡਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਅਰਬਨ ਐਸਟੇਟ ਦੇ ਫੇਜ-1 ਅਤੇ 2 ਦੀਆਂ ਰਿਹਾਇਸ਼ੀ ਕਾਲੋਨੀਆਂ ਨੂੰ ਵੱਡੀ ਨਦੀ ਵਿਚ ਆਏ ਹੜ੍ਹ ਪਿਛਲੇ ਸਮੇਂ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਰਹੇ ਹਨ ਪ੍ਰੰਤੂ ਇਨ੍ਹਾਂ ਕਾਲੋਨੀਆਂ ਅੰੰਦਰ ਵਸਦੇ ਨਿਵਾਸੀਆਂ ਨੂੰ ਭਵਿੱਖ ਵਿਚ ਆਉਣ ਵਾਲੇ ਹੜ੍ਹਾਂ ਤੋਂ ਰਾਹਤ ਦੁਆਉਣ ਲਈ ਪ੍ਰਸ਼਼ਾਸਨ ਵਲੋਂ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਲੋਕਾਂ ਨੂੰ ਮੁੜ ਹੜ੍ਹ ਆਉਣ ਦਾ ਡਰ ਸਤਾ ਰਿਹਾ ਹੈ, ਜੇਕਰ ਫੇਜ-1-2 ਅਤੇ ਵਿਚ ਪੈਂਦੀਆਂ ਰਿਹਾਇਸ਼ੀ ਕਾਲੋਨੀਆਂ ਦੀਆਂ ਸੜਕਾਂ ਵੱਲ ਨਜ਼ਰ ਮਾਰੀਏ ਤਾਂ ਸੜਕਾਂ ਵਿਚ ਦੋ-ਦੋ ਫੁੱਟ ਡੂੰਘੇ ਟੋਏ ਲੋਕਾਂ ਨੂੰ ਸਕੂਟਰ ਕਾਰਾਂ ਦੀ ਥਾਂ ਪੈਦਲ ਚੱਲਣ ਨੂੰ ਮਜ਼ਬੂਰ ਕਰ ਰਹੇ ਹਨ।ਪਿਛਲੇ ਸਮੇਂ ਦੌਰਾਨ ਇਨ੍ਹਾਂ ਫੇਜ਼ ਵਿਚ ਆਏ ਹੜ੍ਹਾਂ ਕਾਰਨ ਕਾਲੋਨੀਆਂ ਦੀਆਂ ਬਾਹਰਲੀਆਂ ਤੇ ਅੰਦਰੂਨੀ ਸੜਕਾਂ ਨੂੰ ਬੁਰੀ ਤਰ੍ਹ੍ਹਾਂ ਪ੍ਰਭਾਵਿਤ ਕਰ ਦਿੱਤਾ ਗਿਆ ਸੀ ਪੰ਼੍ਰਤੂ ਇਨ੍ਹ੍ਹਾਂ ਖਸਤਾ ਹੋਈਆਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਯਤਨ ਤਾਂ ਕੀ ਕਰਨੇ ਸਨ ਉਲਟਾ ਇਨ੍ਹਾਂ ਨੂੰ ਪੈਚ ਲਗਵਾ ਕੇ ਰਿਪੇਅਰ ਕਰਵਾਉਣਾ ਵੀ ਪਿਛਲੇ ਤਿੰਨ ਸਾਲਾਂ ਤੋਂ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ। ਇਹ ਇਲਾਕਾ ਮੌਜੂਦਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਅਧਿਕਾਰ ਖੇਤਰ ਵਿਚ ਆਉਣ ਕਾਰਨ ਇਨ੍ਹਾਂ ਕਾਲੋਨੀਆਂ ਦੀਆਂ ਰੈਜੀਡੈਂਸ ਕਾਲੋਨੀਆਂ ਵਲੋਂ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਦੁਆਉਣ ਲਈ ਉਨ੍ਹਾਂ ਨੂੰ ਦਰਜਨਾਂ ਵਾਰ ਗੁਹਾਰ ਲਗਾਈ ਜਾ ਚੁੱਕੀ ਹੈ ਪਰ ਅਜੇ ਤੱਕ ਪਰਨਾਲਾ ਉਥੇ ਦਾ ਉਥੇ ਹੀ ਹੈ। ਵਰਣਨਯੋਗ ਹੈ ਕਿ ਬੀਤੇ ਦੋ ਸਾਲ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਵਲੋਂ ਟੁੱਟੀਆਂ ਸੜਕਾਂ ਦੀ ਮੁੁਰੰਮਤ ਕਰਵਾਉਣ ਅਤੇ ਇਨ੍ਹਾਂ ਫੇੇਜ ਦੇ ਸਰਵ ਪੱਖੀ ਵਿਕਾਸ ਲਈ ਇੱਕੋ ਥਾਂ ਤੇ ਜੋ ਛੇ ਨੀਂਂਹ ਪੱਥਰ ਰੱਖੇ ਗਏ ਸਨ, ਇਨ੍ਹ੍ਹਾਂ ਨੀਂਹ ਪੱਥਰਾਂ ਅਨੁਸਾਰ ਕੰਮ ਤਾਂ ਕੀ ਕਰਵਾਇਆ ਜਾਣਾ ਸੀ ਇਨ੍ਹਾਂ ਨੀਂਹ ਪੱਥਰਾਂ ਦੇ ਹੁਣ ਸਲਾਇਡ ਬੋਰਡ ਹੀ ਗਾਇਬ ਹੋ ਚੁੱਕੇ ਹਨ। ਅਰਬਨ ਐਸਟੇਟ ਫੇਜ-2 ਦੀ ਰੈਜੀਡੈਂਸ ਵੈਲਫੇਅਰ ਦੇ ਪ੍ਰਧਾਨ ਪਰਮਜੀਤ ਸਿੰਘ ਮਹਿਮੂਦਪੁਰ, ਸਾਬਕਾ ਆਈ. ਏ. ਐਸ. ਅਧਿਕਾਰੀ ਮਨਜੀਤ ਸਿੰਘ ਨਾਰੰਗ, ਆੜ੍ਹ੍ਹਤੀ ਐਸੋਂ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਨਵਦੀਪ ਸਿੰੰਘ ਬਿੱਟੂ, ਸ਼ਾਮ ਲਾਲ ਫੀਲਡ ਅਫ਼ਸਰ, ਲਾਲ ਸਿੰਘ ਇੰਸਪੈਕਟਰ ਪਨਸਪ, ਜਗਰੂਪ ਸਿੰਘ ਤੋਂ ਇਲਾਵਾ ਫੇਜ-3 ਦੇ ਨਿਵਾਸੀ, ਰਾਜਿੰਦਰ ਸਿੰਘ ਥਿੰਦ, ਪੇ੍ਰਮ ਸਿੰਘ ਸਰਪੰਚ ਸਵਾਈ ਸਿੰਘ ਵਾਲਾ, ਗੁਰਦੀਪ ਸਿੰਘ (ਡੀ. ਐਫ. ਐਸ. ਸੀ. ਰਿਟਾਇਰਡ), ਡਾ. ਮਲਕੀਤ ਸਿੰਘ ਮਾਨ, ਆਰ. ਕੇ. ਸੈਣੀ, ਜਸਬੀਰ ਸਿੰਘ ਗਿੱੱਲ, ਗੁਰਦੀਪ ਸਿੰਘ ਬੈਂਕ ਮੈਨੇਜਰ, ਮਨਮੋਹਨ ਸਿੰਘ ਅਰੋੜਾ, ਬੀ. ਐਸ. ਸਿੱਧੂ, ਅਮੋਲਕ ਸਿੰਘ ਫੀਲਡ ਅਫ਼ਸਰ, ਬੂਟਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਜ ਕੁਮਾਰ ਇੰਸਪੈਕਟਰ, ਬੀ. ਐਸ. ਭੰਗੂ, ਡਾ. ਯਾਦਵਿੰਦਰ ਸਿੰਘ ਨੇ ਪੁੱਡਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਕਾਲੋਨੀਆਂ ਦੇ ਵਸਨੀਕਾਂ ਨੂੰੂ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਪਹਿਲ ਦੇ ਆਧਾਰ ਤੇ ਨਿਜਾਤ ਦੁਆਈ ਜਾਵੇ।