post

Jasbeer Singh

(Chief Editor)

National

ਐਕਸਪ੍ਰੈਸਵੇਅ ਪ੍ਰੋਜੈਕਟਾਂ ਉਤੇ ਖੱਡਿਆਂ ਕਾਰਨ 3 ਸੀਨੀਅਰ ਇੰਜੀਨੀਅਰਾਂ ਦੀਆਂ ਗਈਆਂ ਨੌਕਰੀਆਂ ਤੇ ਕਈਆ ਨੂੰ ਨੋਟਿਸ ਜਾਰੀ ਅ

post-img

ਐਕਸਪ੍ਰੈਸਵੇਅ ਪ੍ਰੋਜੈਕਟਾਂ ਉਤੇ ਖੱਡਿਆਂ ਕਾਰਨ 3 ਸੀਨੀਅਰ ਇੰਜੀਨੀਅਰਾਂ ਦੀਆਂ ਗਈਆਂ ਨੌਕਰੀਆਂ ਤੇ ਕਈਆ ਨੂੰ ਨੋਟਿਸ ਜਾਰੀ ਅਤੇ ਠੇਕੇਦਾਰ ਨੂੰ 50-50 ਲੱਖ ਰੁਪਏ ਦਾ ਕੀਤਾ ਗਿਆ ਜੁਰਮਾਨਾ ਨਵੀ ਦਿੱਲੀ : ਦੇਸ਼ ਦੇ ਦੋ ਸਭ ਤੋਂ ਵੱਡੇ ਐਕਸਪ੍ਰੈਸਵੇਅ ਪ੍ਰੋਜੈਕਟਾਂ ਉਤੇ ਖੱਡਿਆਂ ਕਾਰਨ 3 ਸੀਨੀਅਰ ਇੰਜੀਨੀਅਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਕਈ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਠੇਕੇਦਾਰ ਨੂੰ 50-50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਨੈਸ਼ਨਲ ਹਾਈਵੇਅ ਅਥਾਰਟੀ (ਐਨਐਚਏਆਈ) ਨੇ ਇਸ ਮਾਮਲੇ ਵਿੱਚ ਠੇਕੇਦਾਰ ਅਤੇ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਅਤੇ ਸਖ਼ਤ ਕਾਰਵਾਈ ਕੀਤੀ। ਲੋਕਾਂ ਨੇ ਸੋਸ਼ਲ ਮੀਡੀਆ ਉਤੇ ਦੋਵਾਂ ਐਕਸਪ੍ਰੈਸ ਵੇਅ ‘ਤੇ ਟੋਏ ਬਣਨ ਦੀ ਸ਼ਿਕਾਇਤ ਕੀਤੀ ਸੀ, ਜਿਸ ਨੂੰ NHAI ਨੇ ਬਹੁਤ ਗੰਭੀਰਤਾ ਨਾਲ ਲਿਆ ਸੀ। ਇਹ ਮਾਮਲਾ ਦਿੱਲੀ-ਵਡੋਦਰਾ ਐਕਸਪ੍ਰੈਸਵੇਅ ਅਤੇ ਅੰਮ੍ਰਿਤਸਰ-ਜਾਮਨਗਰ ਇਕਨਾਮਿਕ ਗਲਿਆਰੇ ਨਾਲ ਸਬੰਧਤ ਹੈ। ਇਨ੍ਹਾਂ ਦੋਵਾਂ ਐਕਸਪ੍ਰੈਸ ਵੇਅ ਉਤੇ ਟੋਏ ਪੈ ਗਏ ਸਨ, ਜੋ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਕਾਰਾਂ ਲਈ ਵੱਡਾ ਖ਼ਤਰਾ ਸਨ। ਇਸ ਨੂੰ ਜੋਖਮ ਸਮਝਦੇ ਹੋਏ, ਕੁਝ ਲੋਕਾਂ ਨੇ ਫੋਟੋਆਂ ਖਿੱਚ ਕੇ ਅਤੇ ਸੋਸ਼ਲ ਮੀਡੀਆ ‘ਤੇ NHAI ਨੂੰ ਟੈਗ ਕਰਕੇ ਸ਼ਿਕਾਇਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅਥਾਰਟੀ ਨੇ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਸੀ ਪਰ ਜਦੋਂ ਇਸ ਮਾਮਲੇ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਤਾਂ ਅਥਾਰਟੀ ਨੇ ਸਖਤ ਕਾਰਵਾਈ ਕੀਤੀ। ਰਾਜਧਾਨੀ ਦਿੱਲੀ ਤੋਂ ਗੁਜਰਾਤ ਦੇ ਵਡੋਦਰਾ ਤੱਕ ਬਣੇ ਐਕਸਪ੍ਰੈਸ ਵੇਅ ‘ਤੇ ਟੋਏ ਬਣ ਜਾਣ ਕਾਰਨ ਵੱਡਾ ਹਾਦਸਾ ਹੋਣ ਦਾ ਡਰ ਸੀ। ਇਸ ਦੀ ਸੂਚਨਾ ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ ਪਰ ਉਹ ਸੜਕ ਨੂੰ ਸੁਧਾਰਨ ਤੋਂ ਕੰਨੀ ਕਤਰਾਉਂਦੇ ਰਹੇ। ਇਸ ਤੋਂ ਨਾਰਾਜ਼ ਹੋ ਕੇ NHAI ਨੇ ਠੇਕੇਦਾਰ ‘ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇੰਨਾ ਹੀ ਨਹੀਂ ਅਥਾਰਟੀ ਨੇ ਟੀਮ ਲੀਡਰ ਅਤੇ ਰੈਜ਼ੀਡੈਂਟ ਇੰਜਨੀਅਰ ਨੂੰ ਕੰਮ ਵਿੱਚ ਲਾਪਰਵਾਹੀ ਵਰਤਣ ਅਤੇ ਸਮੇਂ ਸਿਰ ਸਮੱਸਿਆ ਦਾ ਹੱਲ ਨਾ ਕਰਨ ਦੇ ਦੋਸ਼ ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਪ੍ਰਾਜੈਕਟ ਡਾਇਰੈਕਟਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਕਾਰਵਾਈ ਤੋਂ ਬਾਅਦ ਟੋਏ ਦੀ ਆਰਜ਼ੀ ਤੌਰ ‘ਤੇ ਮੁਰੰਮਤ ਕੀਤੀ ਗਈ ਸੀ ਅਤੇ ਬਰਸਾਤ ਦਾ ਮੌਸਮ ਖਤਮ ਹੋਣ ਤੋਂ ਬਾਅਦ ਇਸ ਦੀ ਪੂਰੀ ਮੁਰੰਮਤ ਕੀਤੀ ਜਾਵੇਗੀ। ਪੰਜਾਬ ਦੇ ਅੰਮ੍ਰਿਤਸਰ ਤੋਂ ਗੁਜਰਾਤ ਦੇ ਜਾਮਨਗਰ ਤੱਕ ਆਰਥਿਕ ਗਲਿਆਰਾ ਬਣਾਇਆ ਜਾ ਰਿਹਾ ਹੈ। ਟੋਇਆਂ ਸਬੰਧੀ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਵੀ ਕੋਈ ਸੁਧਾਰ ਨਹੀਂ ਹੋਇਆ, ਇਸ ਲਈ ਅਥਾਰਟੀ ਨੇ ਸਖ਼ਤ ਕਾਰਵਾਈ ਕੀਤੀ। ਅਥਾਰਟੀ ਨੇ ਠੇਕੇਦਾਰ ‘ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦੇ ਨਾਲ-ਨਾਲ ਟੀਮ ਲੀਡਰ ਅਤੇ ਰੈਜ਼ੀਡੈਂਟ ਇੰਜੀਨੀਅਰ ਨੂੰ ਨੌਕਰੀ ਤੋਂ ਕੱਢ ਦਿੱਤਾ, ਜਦਕਿ ਸਾਈਟ ਇੰਜੀਨੀਅਰ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰੋਜੈਕਟ ਡਾਇਰੈਕਟਰ ਅਤੇ ਡਿਪਟੀ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

Related Post

Instagram