
ਰੈਗੂਲਰ ਵੀ. ਸੀ. ਨਾ ਹੋਣ ਕਾਰਨ ਪੰਜਾਬੀ ਯੂਨੀਵਰਸਿਟੀ ਦੇ ਸਮੁਚੇ ਕੰਮਾਂ ਨੂੰ ਲਗੀਆਂ ਬ੍ਰੇਕਾਂ
- by Jasbeer Singh
- February 15, 2025

ਰੈਗੂਲਰ ਵੀ. ਸੀ. ਨਾ ਹੋਣ ਕਾਰਨ ਪੰਜਾਬੀ ਯੂਨੀਵਰਸਿਟੀ ਦੇ ਸਮੁਚੇ ਕੰਮਾਂ ਨੂੰ ਲਗੀਆਂ ਬ੍ਰੇਕਾਂ - ਦੂਸਰੀ ਵਾਰ ਰਾਜਪਾਲ ਵਲੋ ਵੀਸੀ ਦੀ ਫਾਈਲ ਮੋੜਨ ਦੇ ਚਰਚਿਆਂ ਨੇ ਸਭ ਦੇ ਹੋਸ਼ ਉਡਾਏ - ਪਿਛਲੇ 11 ਮਹੀਨੇ ਤੋਂ ਨਹੀ ਹੋ ਸਕੀ ਰੈਗੂਲਰ ਵੀਸੀ ਦੀ ਨਿਯੁੱਕਤੀ ਪਟਿਆਲਾ : ਪਿਛਲੇ 11 ਮਹੀਨੇਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਲਾ ਹੋਣ ਕਾਰਨ ਪੀਯੂ ਦੇ ਸਮੁਚੇ ਕੰਮਾਂ ਨੂੰ ਬ੍ਰੇਕਾਂ ਲਗ ਚੁਕੀਆਂ ਹਨ, ਜਿਸ ਕਾਰਨ ਚਾਰੇ ਪਾਸੇ ਹਾਹਾਕਾਰ ਮਚੀ ਪਈ ਹੈ । ਜਿਕਰਯੋਗ ਹੈ ਕਿ 25 ਅਪ੍ਰੈਲ 2024 ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦੀ ਵਿਦਾਇਗੀ ਹੋ ਗਈ ਸੀ ਤੇ ਉਸਤੋ ਬਾਅਦ ਅੱਜ ਤੱਕ ਭੰਬਲਭੁਸਾ ਜਾਰੀ ਹੈ। ਉਧਰੋ ਜਾਣਕਾਰੀ ਅਨੁਸਾਰ ਪੰਜਾਬ ਦੇ ਰਾਜਪਾਲ ਨੇ ਦੂਸਰੀ ਵਾਰ ਫਿਰ ਵੀ. ਸੀ. ਸਬੰਧੀ ਫਾਈਲ ਸਰਕਾਰ ਨੂੰ ਵਾਪਸ ਕਰ ਦਿੱਤੀ ਹੈ ਤੇ ਇਸ ਸਬੰਧੀ ਚਰਚਾ ਬੇਹਦ ਜੋਰਾਂ 'ਤੇ ਹੈ । ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਲਈ ਕਈ ਮਹੀਨੇ ਪਹਿਲਾਂ ਅਰਜੀਆਂ ਮੰਗੀਆਂ ਸਨ, ਜਿਸ ਤੋ ਬਾਅਦ ਯੂਨੀਵਰਸਿਟੀ ਦੇ ਤਿੰਨ ਸੀਨੀਅਰ ਪ੍ਰੋਫੈਸਰਾਂ ਦਾ ਪੈਨਲ ਰਾਜਪਾਲ ਨੂੰ ਗਿਆ ਸੀ । ਇਨਾ ਿਤੰਨ ਸੀਨੀਅਰ ਪ੍ਰੋਫੈਸਰਾਂ ਵਿਚ ਡਾ. ਪੁਸ਼ਪਿੰਦਰ ਗਿਲ, ਡਾ. ਵਰਿੰਦਰ ਕੌਸ਼ਿਕ ਅਤੇ ਡਾ. ਗੁਰਦੀਪ ਬੱਤਰਾ ਸਨ । ਇਹ ਤਿੰਨੇ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਮੋਸਟ ਪ੍ਰੋਫੈਸਰ ਤੇ ਤਜੁਰਬੇਕਾਰ ਅਧਿਕਾਰੀ ਹਨ । ਡਾ. ਪੁਸ਼ਪਿੰਦਰ ਗਿਲ ਯੂਨੀਵਰਸਿਟੀ ਦੇ ਅਕੈਡਮਿਕ ਡੀਨ ਰਹਿ ਚੁਕੇ ਹਨ । ਇਸੇ ਤਰ੍ਹਾ ਡਾ. ਗੁਰਦੀਪ ਬੱਤਰਾ ਵੀ ਯੂਨੀਵਰਸਿਟੀ ਦੇ ਅਕੈਡਮਿਕ ਡੀਨ ਅਤੇ ਡਾ. ਵਰਿੰਦਰ ਕੌਸ਼ਿਕ ਯੂਨੀਵਰਸਿਟੀ ਦੇ ਰਜਿਸਟਰਾਰ ਰਹੇ । ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਸਬੰਧੀ ਆਪਣੇ ਵਲੋ ਪੂਰੀ ਕੋਸ਼ਿਸ਼ ਕਰਕੇ ਇਹ ਤਿੰਨੇ ਮਹਾਰਥੀ ਲਭ ਕੇ ਭੇਜੇ ਸਨ, ਜਿਹੜੇ ਕਿ ਹਰ ਕੰਮ ਵਿਚ ਪੂਰੀ ਤਰ੍ਹਾ ਪਰਫੈਕਟ ਹਨ। ਪਹਿਲਾਂ ਵੀ ਰਾਜਪਾਲ ਨੇ ਫਾਈਲ ਵਾਪਸ ਮੋੜ ਦਿੱਤੀ ਸੀ । ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਰ ਰਾਜਪਾਲ ਨੇ ਦੂਸਰੀ ਵਾਰ ਪੰਜਾਬ ਸਰਕਾਰ ਵਲੋ ਵਾਈਸ ਚਾਂਸਲਰ ਸਬੰਧੀ ਭੇਜੀ ਫਾਈਲ ਵਾਪਸ ਕਰ ਦਿੱਤੀ ਹੈ, ਜਿਸਨੇ ਪੰਜਾਬ ਸਰਕਾਰ ਦੀ ਸਿਰਦਦਰੀ ਵਧਾ ਦਿੱਤੀ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਇਸ ਸਬੰਧੀ ਆਪ ਰਾਜਪਾਲ ਨੂੰ ਮਿਲਦੇ ਹਨ ਤਾਂ ਜੋ ਯੂਨੀਵਰਸਿਟੀ ਨੂੰ ਨਵਾਂ ਵਾਈਸ ਚਾਂਸਲਰ ਮਿਲ ਸਕੇ । -ਫਾਈਲ ਵਾਪਸ ਆਉਣ ਸਬੰਧੀ ਮੈਂ ਚੈਕ ਕਰਾਂਗਾ : ਸਿੱਖਿਆ ਮੰਤਰੀ ਇਸ ਸਬੰਧੀ ਜਦੋ ਪੰਜਾਬ ਦੇ ਉੱਚੇਰੀ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਆਖਿਆ ਕਿ ਅਸੀ ਦੂਸਰੀ ਵਾਰ ਜੋ ਰਾਜਪਾਲ ਨੇ ਆਬਜੈਕਸ਼ਨ ਲਗਾਏ ਸਨ, ਉਨ੍ਹਾਂ ਨੂੰ ਰਿਮੂਵ ਕਰਕੇ ਵਾਈਸ ਚਾਂਸਲਰ ਸਬੰਧੀ ਫਾਈਲ ਭੇਜੀ ਸੀ ਤੇ ਸਾਨੂੰ ਇਸਦੇ ਪਾਸ ਹੋਣ ਦੀ ਪੂਰੀ ਆਸ ਸੀ ਪਰ ਹੁਣ ਇਹ ਸੂਚਨਾ ਮਿਲ ਰਹੀ ਹੈ ਕਿ ਫਾਈਲ ਵਾਪਸ ਆ ਰਹੀ ਹੈ । ਇਸ ਸਬੰਧੀ ਉਹ ਚੈਕ ਕਰਨਗੇ। ਉਨ੍ਹਾ ਆਖਿਆ ਕਿ ਅਸੀ ਆਪ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਨੂੰ ਜਲਦ ਤੋਂ ਜਲਦ ਵਾਈਸ ਚਾਂਸਲਰ ਮਿਲੇ ਤਾਂ ਜੋ ਸਮੁਚੇ ਕੰਮਾਂ ਵਿਚ ਤੇਜੀ ਲਿਆਂਦੀ ਜਾ ਸਕੇ । -150 ਤੋਂ ਵਧ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਪੈਡਿੰਗ ਵਾਈਸ ਚਾਂਸਲਰ ਦੀ ਨਿਯੂਕਤੀ ਨਾ ਹੋਣ ਕਾਰਨ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਅਿਧਆਪਕਾਂ ਦੀਆਂ ਪ੍ਰਮੋਸ਼ਨਾਂ ਸਬੰਧੀ 150 ਤੋਂ ਵਧ ਫਾਈਲਾਂ ਪੈਡਿੰਗ ਪਈਆਂ ਹਨ । ਕੈਰੀਅਰ ਐਡਵਾਂਸ ਸਕੀਮ ਅਧੀਨ ਇਹ ਪ੍ਰਮੋਸ਼ਨਾਂ ਹੋਣੀਆਂ ਹਨ, ਜੇਕਰ ਵੀਸੀ ਦੀ ਨਿਯੁਕਤੀ ਨਹੀ ਹੁੰਦੀ ਤਾਂ ਇਹ ਕੰਮ ਲਟਕੇ ਰਹਿਣਗੇ। ਇਸ ਨਾਲ ਯੂਨੀਵਰਸਿਟੀ 'ਤੇ ਵੱਡਾ ਪ੍ਰਭਾਵ ਪਵੇਗਾ ਕਿਉਂਕਿ ਅਧਿਆਪਕ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਤੁਰੰਤ ਯੂਨੀਵਰਸਿਟੀ ਦਾ ਵੀ. ਸੀ. ਲਗਾ ਕੇ ਸਾਡੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ । -ਰਿਸਰਚ ਐਵਾਰਡ ਕਮੇਟੀ ਦੀ ਮੀਟਿੰਗ ਨਾ ਹੋਣ ਕਾਰਨ ਸੈਂਕੜੇ ਡਿਗਰੀਆਂ ਹੋਣੀਆਂ ਪੈਡਿੰਗ ਵਾਈਸ ਚਾਂਸਲਰ ਨਾ ਹੋਣ ਕਾਰਨ ਰਿਸਰਚ ਐਵਾਰਡ ਕਮੇਟੀ ਦੀ ਮੀਟਿੰਗ ਲੰਬੇ ਸਮੇਂ ਤੋਂ ਪੈਡਿੰਗ ਚਲ ਰਹੀ ਹੈ। ਜਾਣਕਾਰੀ ਅਨੁਸਾਰ ਸੈਂਕੜੇ ਵਿਦਿਆਰਥੀਆਂ ਦੀਆਂ ਡਿਗਰੀਆਂ ਪੈਡਿੰਗ ਹੋ ਗਈਆਂ ਹਨ,ਜਿਸ ਨਾਲ ਵਿਦਿਆਰਥੀ ਤਰਾਹ ਤਰਾਹ ਕਰ ਰਹੇ ਹਨ । ਪੰਜਬੀ ਯੂਨੀਵਰਿਸਟੀ ਵਿਚ ਬਹੁਤ ਸਾਰੇ ਐਨ.ਆਰ.ਆਈ. ਵਿਦਿਆਰਥੀ ਵੀ ਪੜਦੇ ਹਨ, ਜਿਹੜੇ ਕਿ ਆਪਣੀਆਂ ਡਿਗਰੀਆਂ ਦੀ ਉਡੀਕ ਕਰ ਰਹੇ ਹਨ ਤੇ ਉਨ੍ਹਾਂ ਨੂੰ ਆਪਣੇ ਵੀਜੇ ਬਾਰ ਬਾਰ ਅੱਗੇ ਵਧਾਉਣੇ ਪੈ ਰਹੇ ਹਨ। ਪੀ. ਐਚ. ਡੀ., ਬੀ. ਏ., ਐਮ. ਐਸ. ਈ., ਐਮ. ਏ. ਹੋਰ ਵੱਖ ਵੱਖ ਵਿਦਿਆਰਥੀਆਂ ਦੀਆਂ ਡਿਗਰੀਆਂ ਦਾ ਕੰਤ ਲਟਕ ਗਿਆ ਹੈ । ਡੱਬੀ - ਵਿੱਤ ਕਮੇਟੀ ਦੀ ਮੀਟਿੰਗ ਜੇਕਰ ਨਾ ਹੋਈ ਤਾਂ ਯੂਨੀਵਰਸਿਟੀ ਦਾ ਬਜਟ ਨਹੀ ਹੋ ਸਕੇਗਾ ਪਾਸ ਇਸ ਸਮੇ ਸਮੁਚੇ ਪੰਜਾਬ ਦੇ ਵਿਭਾਗ ਆਪਣਾ ਆਪਣਾ ਬਜਟ ਬਣਾਉਣ ਦੀ ਤਿਆਰੀ ਵਿਚ ਰੁਝੇ ਹਨ ਪਰ ਜੇਕਰ ਵਾਈਸ ਚਾਂਸਲਰ ਰੈਗੂਲਰ ਨਹੀ ਲਗਦਾ ਤਾਂ ਵਿੱਤ ਕਮੇਟੀ ਦੀ ਮੀਟਿੰਗ ਪੈਡਿੰਗ ਹੋ ਜਾਵੇਗੀ ਕਿਉਂਕਿ ਵਾਈਸ ਚਾਂਸਲਰ ਹੀ ਵਿੱਤ ਕਮੇਟੀ ਦਾ ਮੁਖੀ ਹੁੰਦਾ ਹੈ ਤੇ ਜੇਕਰ ਰੈਗੂਲਰ ਵੀਸੀ ਨਾ ਲਗਾਇਆ ਤਾਂ ਤਨਖਾਹਾਂ ਦੇਣ ਦੇ ਲਾਲੇ ਵੀ ਪੈ ਸਕਦੇ ਹਨ । -ਅਧਿਆਪਕ ਐਸੋਸੀਏਸ਼ਨ ਨੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਤੁਰੰਤ ਵੀ. ਸੀ. ਲਗਾਉਣ ਦੀ ਕੀਤੀ ਅਪੀਲ ਪੰਜਾਬੀ ਯੂਨੀਵਰਸਿਟੀ ਦੀ ਅਧਿਆਪਕ ਐਸੋਸੀਏਸ਼ਨ ਇਸ ਸਮੇਂ ਪੂਰੀ ਤਰ੍ਹਾਂ ਰੈਗੂਲਰ ਵਾਈਸ ਚਾਂਸਲਰ ਲਗਾਉਣ ਲਈ ਮੈਦਾਨ ਵਿਚ ਆ ਚੁਕੀ ਹੈ । ਹਾਲ ਹੀ ਵਿਚ ਹੋਈਆਂ ਅਧਿਆਪਕਾਂ ਸੰਘ ਦੀਆਂ ਚੋਣਾਂ ਦੌਰਾਨ ਲਗਾਤਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਪ੍ਰੋਫੈਸਰ ਭੁਪਿੰਦਰ ਸਿੰਘ ਵਿਰਕ, ਸਕੱਤਰ ਡਾ. ਚਰਨਜੀਤ ਸਿੰਘ, ਕੇਬਲ ਕ੍ਰਿਸ਼ਨ ਜੁਆਇੰਟ ਸਕੱਤਰ, ਗੁਰਪ੍ਰੀਤ ਸਿੰਘ ਧਨੋਆ ਮੀਤ ਪ੍ਰਧਾਨ ਤੇ ਹੋਰ ਨੇਤਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਪੱਤਰ ਭੇਜਕੇ ਮੰਗ ਕੀਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤੁਰੰਤ ਨਿਯੁਕਤ ਕੀਤਾ ਜਾਵੇ । ਅਧਿਆਪਕ ਸੰਘ ਦੇ ਇਨਾ ਨੇਤਾਵਾਂ ਨੇ ਆਖਿਆ ਕਿ ਵੀਸੀ ਨਾ ਹੋਣ ਕਾਰਨ ਬਹੁਤ ਸਾਰੇ ਕੰਮ ਪੈਡਿੰਗ ਹਲ। ਜੋਕਿ ਤੁਰੰਤ ਹੋਣੇ ਚਾਹੀਦੇ ਹਨ । ਉਨ੍ਹਾ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਅਧਿਆਪਕ ਐਸੋਸੀਏਸ਼ਨ ਮੈਮੋਰੰਡਮ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਮਿਲੇਗੀ ਤੇ ਤੁਰੰਤ ਵਾਈਸ ਚਾਂਸਲਰ ਨਿਯੁਕਤ ਕਰਨ ਦੀ ਮੰਗ ਕਰੇਗੀ ।