post

Jasbeer Singh

(Chief Editor)

Business

ਇਕਬਾਲ ਇਨ ਲੇਡੀਜ਼ ਕਲੱਬ ਨੇ ਮਨਾਇਆ 'ਵੇਲਨਟਾਈਨ ਫ਼ੀਵਰ'

post-img

ਇਕਬਾਲ ਇਨ ਲੇਡੀਜ਼ ਕਲੱਬ ਨੇ ਮਨਾਇਆ 'ਵੇਲਨਟਾਈਨ ਫ਼ੀਵਰ' - ਲੱਗਭਗ 150 ਮਹਿਲਾ ਮੈਂਬਰ ਸਾਹਿਬਾਨ ਨੇ ਲਿਆ ਭਾਗ ਪਟਿਆਲਾ : ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਹੋਰ ਵਧਾਵਾ ਦੇਣ ਲਈ ਸਮਰਪਿਤ ਹੋਟਲ ਇਕਬਾਲ ਇਨ ਦੀ ਸਰਪ੍ਰਸਤੀ ਹੇਠ 'ਇਕਬਾਲ ਇਨ ਲੇਡੀਜ਼ ਕਲੱਬ' ਵੱਲੋਂ ਅੱਜ ਇੱਥੇ ਵੇਲਨਟਾਈਨ ਦਿਵਸ ਮੌਕੇ 'ਵੇਲਨਟਾਈਨ ਫ਼ੀਵਰ' ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਕਮਲਪ੍ਰੀਤ ਸਿੰਘ ਸੇਠੀ, ਪ੍ਰਬੰਧਕੀ ਨਿਰਦੇਸ਼ਕ ਹੋਟਲ ਇਕਬਾਲ ਇਨ ਦੀ ਰਹਿਨੁਮਾਈ ਅਧੀਨ ਮਨਾਏ ਗਏ 'ਵੇਲਨਟਾਈਨ ਫੀਵਰ' ਵਿੱਚ ਪੂਰੇ ਉੱਤਰ ਭਾਰਤ ਤੋਂ ਇਕਬਾਲ ਇਨ ਲੇਡੀਜ਼ ਕਲੱਬ ਦੀਆਂ ਲੱਗਭਗ 150 ਮੈਂਬਰ ਮਹਿਲਾਵਾਂ ਨੇ ਭਾਗ ਲਿਆ । ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਸੇਠੀ ਨੇ ਕਿਹਾ ਕਿ ਵੈਸੇ ਤਾਂ ਵੇਲਨਟਾਈਨ ਦਿਵਸ ਪ੍ਰੇਮੀ ਜੋੜਿਆਂ ਨੂੰ ਸਮਰਪਿਤ ਹੁੰਦਾ ਹੈ ਪ੍ਰੰਤੂ ਇਕਬਾਲ ਇਨ ਲੇਡੀਜ਼ ਕਲੱਬ ਨੇ ਪਹਿਲ ਕਰਦੇ ਹੋਏ 'ਵੇਲਨਟਾਈਨ ਫ਼ੀਵਰ' ਮਨਾਉਂਦਿਆਂ ਮਹਿਲਾਵਾਂ ਦਾ ਮਹਿਲਾਵਾਂ ਪ੍ਰਤੀ ਈਰਖਾ ਰਹਿਤ ਪ੍ਰੇਮ ਦਰਸਾਇਆ ਹੈ, ਜਿਸ ਤਹਿਤ ਮਹਿਲਾਵਾਂ ਨੇ ਇੱਕ ਦੂਜੇ ਨੂੰ ਗੁਲਾਬ ਦੇ ਫੁੱਲ ਅਤੇ ਗੁਲਦਸਤੇ ਦੇ ਕੇ ਸਮਾਜ ਵਿੱਚ ਮਹਿਲਾਵਾਂ ਦੀ ਹਰ ਪਰਿਵਾਰ ਅਤੇ ਖ਼ੇਤਰ ਵਿੱਚ ਚੱਲਦੀ ਆਪਸੀ ਈਰਖਾ ਨੂੰ ਖ਼ਤਮ ਕਰਕੇ ਪ੍ਰੇਮ ਕਰਨ ਦਾ ਸੁਹਿਰਦ ਸੁਨੇਹਾ ਦਿੱਤਾ ਹੈ । ਜ਼ਰੂਰੀ ਨਹੀਂ ਹੈ ਕਿ ਇਹ ਦਿਵਸ ਸਿਰਫ਼ ਪ੍ਰੇਮੀ ਜੋੜਿਆਂ ਲਈ ਹੀ ਹੈ, ਬਲਕਿ ਸਮਾਜ ਦਾ ਹਰ ਇੱਕ ਮਨੁੱਖੀ ਰਿਸ਼ਤਾ ਪਿਆਰ ਦੀ ਸਾਂਝ ਨੂੰ ਵਧਾਉਂਦਾ ਹੋਇਆ ਇਸ ਦਿਨ ਨੂੰ ਮਨਾ ਸਕਦਾ ਹੈ । ਇਕਬਾਲ ਇਨ ਲੇਡੀਜ਼ ਕਲੱਬ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਕਲੱਬ ਨਾ ਸਿਰਫ਼ ਮਹਿਲਾਵਾਂ ਦੀ ਸਮਾਜਿਕ ਉੱਨਤੀ ਲਈ ਪਰਸਪਰ ਕਾਰਜਰਤ ਹੈ ਬਲਕਿ ਮਹਿਲਾਵਾਂ ਨੂੰ ਨਵੇਂ ਉਦਯੋਗ ਖੜੇ ਕਰਕੇ ਉਨਾਂ ਦਾ ਸਸ਼ਕਤੀਕਰਣ ਵਧਾਉਣ ਵਿੱਚ ਵੀ ਵਿਸ਼ਵਾਸ ਰੱਖਦਾ ਹੈ । ਇਸ ਮੌਕੇ ਮਸ਼ਹੂਰ ਐਂਕਰ ਵੈਸ਼ਾਲੀ ਵਲੋਂ ਵੱਖ-ਵੱਖ ਵੰਨਗੀ ਦੀਆਂ ਮਜ਼ੇਦਾਰ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ, ਜਦੋਂ ਕਿ ਮੁਕਾਬਲਿਆਂ ਦੇ ਜੇਤੂਆਂ ਨੂੰ ਤੋਹਫ਼ੇ ਦੇ ਕਿ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਕਮਲਪ੍ਰੀਤ ਸਿੰਘ ਸੇਠੀ ਵੱਲੋਂ ਖ਼ਾਸ ਤੌਰ ਤੇ ਮਹਿਲਾਵਾਂ ਦੁਆਰਾ ਕੀਤੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ, ਜਦੋਂ ਕਿ ਸ਼੍ਰੀ ਸੈਠੀ ਦੀ ਸੁਪਤਨੀ ਸ੍ਰੀਮਤੀ ਡਿੰਪੀ ਸੇਠੀ ਅਤੇ ਭੈਣ ਸੀਬਾ ਸੇਠੀ ਵਲੋਂ ਪ੍ਰੋਗਰਾਮ ਦੇ ਸਮਾਪਨ ਸਮਾਰੋਹ ਮੌਕੇ ਮਹਿਲਾਵਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ । ਸ੍ਰੀਮਤੀ ਸੇਠੀ ਨੇ ਕਿਹਾ ਕਿ ਆਮ ਤੌਰ ਤੇ ਮਹਿਲਾਵਾਂ ਅਪਣੇ ਪਰਿਵਾਰ ਲਈ ਹੀ ਸੋਚਦੀਆਂ ਏਟ ਕੰਮ ਕਰਦੀਆਂ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਆਪਣੇ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ 'ਇਕਬਾਲ ਇਨ ਲੇਡੀਜ਼ ਕਲੱਬ' ਮਹਿਲਾਵਾਂ ਦੀ ਬਿਹਤਰੀ ਨੂੰ ਉਚੇਚੇ ਤੌਰ ਤੇ ਧਿਆਨ ਵਿੱਚ ਰੱਖਦੇ ਹੋਏ ਵੱਖ ਵੱਖ ਸਮਿਆਂ ਤੇ ਪ੍ਰੋਗਰਾਮ ਆਯੋਜਿਤ ਕਰਦਾ ਰਹਿੰਦਾ ਹੈ ।

Related Post