
ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਚਲਦਿਆਂ ਡਿਪਟੀ ਰਜਿਸਟਰਾਰ ਮਨਜੀਤ ਕੌਰ ਨੂੰ ਦਿੱਤਾ ਪੀ. ਯੂ. ਵਿਚਸਵਿਧਾ ਸੈਂਟਰ ਦਾ ਚਾਰ
- by Jasbeer Singh
- November 8, 2024

ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਚਲਦਿਆਂ ਡਿਪਟੀ ਰਜਿਸਟਰਾਰ ਮਨਜੀਤ ਕੌਰ ਨੂੰ ਦਿੱਤਾ ਪੀ. ਯੂ. ਵਿਚਸਵਿਧਾ ਸੈਂਟਰ ਦਾ ਚਾਰਜ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀਆ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਵਿਧਾ ਸੈਂਟਰ ਦਾ ਚਾਰਜ ਡਿਪਟੀ ਰਜਿਸਟਰਾਰ ਮਨਜੀਤ ਕੌਰ ਨੂੰ ਦਿੱਤਾ ਗਿਆ ਇਸ ਸੀਟ ਤੇ ਪਹਿਲਾਂ ਡਾ. ਪ੍ਰਭਲੀਨ ਸਿੰਘ ਕੰਮ ਕਰ ਰਹੇ ਸਨ ਜੋ ਕਿ ਹਰਿਆਣਾ ਸਰਕਾਰ ਅੰਦਰ ਡੈਪੋਟੇਸ਼ਨ ਤੇ ਜਾਣ ਕਾਰਨ ਕਾਫ਼ੀ ਲੰਮੇ ਸਮੇਂ ਤੋਂ ਇਹ ਸੀਟ ਖਾਲੀ ਸੀ । ਡਿਪਟੀ ਰਜਿਸਟਰਾਰ ਮਨਜੀਤ ਕੌਰ ਵੱਲੋਂ ਅਮਲਾ ਸ਼ਾਖਾ ਵਿਖੇ ਵਧੀਆ ਸੇਵਾਵਾਂ ਨਿਭਾਉਣ ਕਾਰਨ ਰਜਿਸਟਰਾਰ ਸਾਹਿਬ ਵੱਲੋਂ ਇਹ ਡਿਊਟੀ ਉਨ੍ਹਾਂ ਨੂੰ ਸੌਂਪੀ ਗਈ ਹੈ । ਮੈਡਮ ਮਨਜੀਤ ਕੌਰ ਵੱਲੋਂ ਦੱਸਿਆ ਗਿਆ ਉਹ ਆਪਣੀ ਡਿਊਟੀ ਦੌਰਾਨ ਵਿਦਿਆਰਥੀਆਂ ਦੀ ਹਰ ਸਮੱਸਿਆਵਾਂ ਦਾ ਹੱਲ ਤਨਦੇਹੀ ਨਾਲ ਕਰਨਗੇ । ਇਸ ਸਮੇਂ ਸਹਾਇਕ ਰਜਿਸਟਰਾਰ ਖੁਸ਼ਵਿੰਦਰ ਸਿੰਘ, ਨਿਗਰਾਨ ਭੁਪਿੰਦਰ ਕੌਰ, ਗਗਨਦੀਪ ਸ਼ਰਮਾ ਸੀਨੀਅਰ ਕਰਮਚਾਰੀ ਲੀਡਰ, ਰਿਦਮ ਮਾਨਸਾ ਹਾਜ਼ਰ ਸਨ ।