post

Jasbeer Singh

(Chief Editor)

Patiala News

ਡੁਪਲੀਕੇਟ ਖੇਤੀ ਸਮਗਰੀ ,ਖੇਤੀਬਾੜੀ ਅਤੇ ਵਪਾਰ ਲਈ ਘਾਤਕ --ਪਰਧਾਨ ਬੀਰਇੰਦਰ ਸਿੰਘ

post-img

ਡੁਪਲੀਕੇਟ ਖੇਤੀ ਸਮਗਰੀ ,ਖੇਤੀਬਾੜੀ ਅਤੇ ਵਪਾਰ ਲਈ ਘਾਤਕ --ਪਰਧਾਨ ਬੀਰਇੰਦਰ ਸਿੰਘ ਨਾਭਾ 18 ਜੂਲਾਈ () ਪਹਿਲਾਂ ਪੰਜਾਬ ਵਿੱਚ ਆਲੂ ਤੋਂ ਬਾਅਦ ਬੀਜੀ ਜਾਣ ਵਾਲੀ ਮੱਕੀ ਦੀਆਂ ਡੁਪਲੀਕੇਟ ਵਿਕਣ ਦੀਆਂ ਖਬਰਾਂ ਆਈਆਂ ਜਿਸ ਨਾਲ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਮੱਕੀ ਵੇਚਣ ਵਾਲਿਆਂ ਤੇ ਕੀ ਕਾਰਵਾਈ ਹੋਈ ?ਹਲੇ ਬਜਾਈ ਸ਼ੁਰੂ ਹੀ ਹੋਈ ਹੈ ਤਾਂ ਡੀਏਪੀ ਖਾਦ ਦੀਆਂ ਖਬਰਾਂ ਜੱਗ ਜਾਹਿਰ ਹੋ ਗਈਆਂ ਤੇ ਕਿਵੇਂ ਪੰਜਾਬ ਦੀਆਂ ਸੁਸਾਇਟੀਆਂ ਰਾਹੀਂ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੋਇਆ ਹੈ। ਸੱਚਾਈ ਕਦੋਂ ਸਾਹਮਣੇ ਆਵੇਗੀ ਇਹ ਤਾਂ ਸਮਾਂ ਹੀ ਦੱਸੇਗਾ?ਦੋ ਤਿੰਨ ਦਿਨ ਪਹਿਲਾਂ ਇੱਕ ਹੋਰ ਘਟਨਾ ਸਾਹਮਣੇ ਆਈ ਕਿ ਜਿਲਾ ਮਾਨਸਾ ਵਿੱਚ ਕਿਸੇ ਦੁਕਾਨਦਾਰ ਨੇ ਇੱਕ ਵਧੀਆ ਕੰਪਨੀ ਦਾ ਜਿੰਕ 33% ਨਕਲੀ ਵੇਚ ਕੇ ਜਿੱਥੇ ਜਿਮੀਦਾਰਾਂ ਨਾਲ ਧੋਖਾ ਕੀਤਾ ਹੈ ਉੱਥੇ ਚੰਗੇ ਵਪਾਰੀਆਂ ਦਾ ਅਕਸ ਵੀ ਖਰਾਬ ਕੀਤਾ ਹੈ। ਐਗਰੀ ਇਨਪੁਟਸ ਡੀਲਰਜ਼ ਐਸੋਸੀਏਸ਼ਨ ਰਜਿਸਟਰ ਦੇ ਪ੍ਰਧਾਨ ਨੇ ਕਿਹਾ ਮੈ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਇਹੋ ਜਿਹੇ ਗਲਤ ਅਨਸਰਾਂ ਨੂੰ ਸਹੀ ਤਰੀਕੇ ਨਾਲ ਨੱਥ ਪਾਵੀ ਜਾਵੇ ਅਤੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇ ਵਿੱਚ ਕੋਈ ਵੀ ਅਦਾਰਾ ਕਿਸਾਨਾਂ ਨੂੰ ਗਲਤ ਬੀਜ, ਖਾਦ ਜਾਂ ਦਵਾਈ ਨਾ ਵੇਚ ਸਕੇ। ਪਰ ਉਥੇ ਇਹ ਵੀ ਬੇਨਤੀ ਹੈ ਕਿ ਚੈਕਿੰਗ ਦਾ ਨਾਂ ਉੱਪਰ ਸਹੀ ਡੀਲਰਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ।

Related Post