go to login
post

Jasbeer Singh

(Chief Editor)

Patiala News

ਮਾਤਾ ਤਿ੍ਰਪਤ ਕੌਰ ਬਜਾਜ ਨੂੰ ਰਾਜਨੀਤਕ, ਧਾਰਮਕ ਅਤੇ ਸਮਾਜਕ ਸਖਸ਼ੀਅਤਾਂ ਵੱਲੋਂ ਸ਼ਰਧਾਂਜਲੀ ਭੇਂਟ

post-img

ਮਾਤਾ ਤਿ੍ਰਪਤ ਕੌਰ ਬਜਾਜ ਨੂੰ ਰਾਜਨੀਤਕ, ਧਾਰਮਕ ਅਤੇ ਸਮਾਜਕ ਸਖਸ਼ੀਅਤਾਂ ਵੱਲੋਂ ਸ਼ਰਧਾਂਜਲੀ ਭੇਂਟ ਬਜਾਜ ਪਰਿਵਾਰ ਦੀਆਂ ਪੰਥਕ ਘਾਲਣਾ ਨੂੰ ਕਦੇ ਅਣਡਿੱਠ ਨਹੀਂ ਕੀਤਾ ਜਾ ਸਕਦਾ : ਪ੍ਰੋ. ਚੰਦੂਮਾਜਰਾ, ਸ. ਤਰਲੋਚਨ ਸਿੰਘ ਪੋ੍ਰ. ਚੰਦੂਮਾਜਰਾ, ਵਿਧਾਇਕ ਕੋਹਲੀ ਤੇ ਸੰਤ ਮਹਾਂਪੁਰਸ਼ਾਂ ਨੇ ਵੀ ਸ਼ਰਧਾ ਸਤਿਕਾਰ ਭੇਂਟ ਕੀਤਾ ਪਟਿਆਲਾ 7 ਸਤੰਬਰ : ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਅਤੇ ਸੀਨੀਅਰ ਟਕਸਾਲੀ ਅਕਾਲੀ ਆਗੂ ਇੰਦਰ ਮੋਹਨ ਸਿੰਘ ਬਜਾਜ ਦੇ ਮਾਤਾ ਜੀ ਸਰਦਾਰਨੀ ਤਿ੍ਰਪਤ ਕੌਰ ਬਜਾਜ ਦੀ ਅੰਤਿਮ ਅਰਦਾਸ ਅੱਜ ਗੁਰਦੁਆਰਾ ਨਵੀਨ ਸਿੰਘ ਸਭਾ ਵਿਖੇ ਕੀਤੀ ਗਈ ਅਤੇ ਉਨ੍ਹਾਂ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਗੁਰਦੁਆਰਾ ਸ੍ਰੀ ਨਵੀਨ ਸਿੰਘ ਸਭਾ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਭਾਈ ਹਰਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਪੁੱਜੀਆਂ ਰਾਜਨੀਤਕ, ਧਾਰਮਕ ਅਤੇ ਸਮਾਜਕ ਸਖਸ਼ੀਅਤਾਂ ਵੱਲੋਂ ਸਰਦਾਰਨੀ ਤਿ੍ਰਪਤ ਕੌਰ ਬਜਾਜ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਬਜਾਜ ਪਰਿਵਾਰ ਦੀਆਂ ਪੰਥਕ ਖੇਤਰ ਵਿਚ ਵੱਡੀਆਂ ਘਾਲਨਾਵਾਂ ਤੇ ਵੱਡਮੁੱਲੇ ਕਾਰਜ ਹਨ, ਜਿਨ੍ਹਾਂ ਨੂੰ ਕਦੇ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਕਿਹਾ ਕਿ ਮਾਤਾ ਤਿ੍ਰਪਤ ਕੌਰ ਬਜਾਜ ਵੀ ਬਹੁਪੱਖੀ ਸਖਸ਼ੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਜਥੇਦਾਰ ਮਨਮੋਹਨ ਸਿੰਘ ਬਜਾਜ ਦੇ ਰਾਜਸੀ ਅਤੇ ਧਾਰਮਕ ਕਾਰਜਾਂ ਵਿਚ ਆਪਣਾ ਅਹਿਮ ਯੋਗਦਾਨ ਪਾਇਆ, ਜਿਨ੍ਹਾਂ ਦੀ ਚੰਗੀ ਪਰਵਰਿਸ਼ ਸਦਕਾ ਹੀ ਬਜਾਜ ਪਰਿਵਾਰ ਦਾ ਨਾਮ ਹਰ ਖੇਤਰ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਤਾ ਤਿ੍ਰਪਤ ਕੌਰ ਵਰਗੀ ਸਖਸ਼ੀਅਤ ਤੋਂ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਦੌਰਾਨ ਮਾਤਾ ਤਿ੍ਰਪਤ ਕੌਰ ਬਜਾਜ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਾਲਿਆਂ ’ਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਿੱਖ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸੁਰਿੰਦਰ ਮੋਹਨ ਸਿੰਘ ਬਜਾਜ, ਨਵਤੇਜ ਸਿੰਘ ਬਜਾਜ, ਮੱਖਣ ਸਿੰਘ ਲਾਲਕਾ, ਮਹਿੰਦਰ ਸਿੰਘ ਲਾਲਵਾ, ਪਰਮਿੰਦਰ ਸਿੰਘ ਢੀਂਡਸਾ, ਹਰਿੰਦਰਪਾਲ ਸਿੰਘ ਟੌਹੜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਗੁਰਵਿੰਦਰ ਸਿੰਘ ਸ਼ਕਤੀਮਾਨ, ਜਸਪਾਲ ਸਿੰਘ ਬਿੱਟੂ ਚੱਠਾ, ਅਮਿਤ ਰਾਠੀ, ਹਰੀ ਸਿੰਘ ਟੌਹੜਾ, ਹਰਿੰਦਰਪਾਲ ਸਿੰਘ ਹੈਰੀਮਾਨ, ਕੁਲਵੰਤ ਸਿੰਘ ਨਾਰੀਕੇ, ਜੋਗਿੰਦਰ ਕਾਕੜਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ, ਲਖਵੀਰ ਸਿੰਘ ਲੌਟ, ਹਰਦੀਪ ਸਿੰਘ ਭਵਰਾ, ਵਿਸ਼ਨੂੰ ਸ਼ਰਮਾ, ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਕਲਿਆਣ, ਸੁਖਮਨ ਸਿੱਧੂ, ਗੁਰਚਰਨ ਸਿੰਘ ਕੌਲੀ, ਅਮਰਜੀਤ ਸਿੰਘ ਪੰਜਰਥ, ਸੁਰਿੰਦਰ ਘੁਮਾਣਾ, ਦਿਲਜੋਤ ਸਿੰਘ ਬਜਾਜ, ਆਈ ਐਸ ਬਿੰਦਰਾ, ਸੋਨੂੰ ਮਾਜਰੀ, ਦਰਸ਼ਨ ਸਿੰਘ ਪਿ੍ਰੰਸ, ਸੁਮੀਰ ਕੁਰੈਸ਼ੀ, ਸਾਬਕਾ ਪੁਲਿਸ ਅਧਿਕਾਰੀ ਗੁਰਚਰਨ ਸਿੰਘ ਬੇਦੀ, ਇੰਦਰਜੀਤ ਸਿੰਘ ਸੰਧੂ, ਗੁਰਚਰਨ ਸਿੰਘ ਬਠਲਾ, ਜਸਪ੍ਰੀਤ ਸਿੰਘ ਭਾਟੀਆ, ਮਦਨ ਲਾਲ ਜਲਾਲਪੁਰ, ਸਰਬਜੀਤ ਸਿੰਘ ਝਿੰਜਰ, ਹਰਦਿਆਲ ਕੰਬੋਜ, ਹਰਵਿੰਦਰ ਹਰਪਾਲਪੁਰ, ਜਗਦੀਪ ਸਿੰਘ ਚੀਮਾ, ਪਰਮਿੰਦਰ ਸ਼ੋਰੀ, ਸੁਰਿੰਦਰ ਘੁਮਾਣਾ, ਸਰਫਰਾਜ ਸਿੰਘ ਜਯੋਤੀ, ਜਸਵਿੰਦਰ ਸਿੰਘ ਚੱਢਾ, ਤਰਲੋਚਨ ਸਿੰਘ ਤੋਰਾ, ਪਦਮ ਸ੍ਰੀ ਐਵਾਰਡ ਪ੍ਰਾਣ ਸੱਭਰਵਾਲ ਤੋਂ ਇਲਾਵਾ ਸ਼ਹਿਰ ਦੀਆਂ ਸਿੱਖ ਸਭਾਵਾਂ, ਧਾਰਮਕ ਜਥੇਬੰਦੀਆਂ ਤੋਂ ਇਲਾਵਾ ਸ਼ਬਦੀ ਜੱਥਿਆਂ ਤੋਂ ਇਲਾਵਾ ਸੋ੍ਰਮਣੀ ਅਕਾਲੀ ਦੇ ਆਗੂ ਸਾਹਿਬਾਨ, ਸ਼ੋ੍ਰਮਣੀ ਕਮੇਟੀ ਮੈਂਬਰ, ਕੌਂਸਲਰ ਸਾਹਿਬਾਨ ਤੇ ਸਮੁੱਚੀ ਲੀਡਰਸ਼ਿਪ ਤੇ ਵਪਾਰਕ ਖੇਤਰ ਨਾਲ ਜੁੜ੍ਹਿਆ ਭਾਈਚਾਰਾ ਵੀ ਵੱਡੀ ਗਿਣਤੀ ਵਿਚ ਪੁੱਜਿਆ। ਇਸ ਮੌਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਜਥੇ ਦੇ ਪ੍ਰਧਾਨ ਪ੍ਰੇਮ ਸਿੰਘ ਵੱਲੋਂ ਸ.ਇੰਦਰਮੋਹਨ ਸਿੰਘ ਬਜਾਜ ਨੂੰ ਪੱਗੜੀ ਵੀ ਸੌਂਪੀ ਗਈ ਅਤੇ ਸਮੁੱਚੇ ਬਜਾਜ ਪਰਿਵਾਰ ਵਿਚ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਨਵਤੇਜ ਸਿੰਘ ਬਜਾਜ ਨੂੰ ਗੁਰੂ ਘਰ ਦੀ ਸਿਰੋਪਾਓ ਬਖਸ਼ਿਸ਼ ਵੀ ਕੀਤੀ। ਸਟੇਜ ਦੀ ਭੂਮਿਕਾ ਸ਼ੋ੍ਰਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਬਣਦੀ ਭੂਮਿਕਾ ਨਿਭਾਈ। ਅੰਤ ਵਿਚ ਸ. ਇੰਦਰ ਮੋਹਨ ਸਿੰਘ ਬਜਾਜ ਨੇ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ, ਜਿਨ੍ਹਾਂ ਨੇ ਬਜਾਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਨ੍ਹਾਂ ਦਾ ਅੰਤਿਮ ਅਰਦਾਸ ’ਚ ਸ਼ਾਮਲ ਹੋਣ ’ਤੇ ਧੰਨਵਾਦ ਵੀ ਕੀਤਾ।

Related Post