ਬੋਲੀ ਦੌਰਾਨ ਐਸ.ਸੀ. ਸਮਾਜ ਦੇ ਹਿੱਸੇ ਦੀ ਪੰਚਾਇਤੀ ਜਮੀਨ ਤੇ ਨਜਾਇਜ ਕਬਜਾ ਅਤੇ ਕੁੱਟਮਾਰ ਕਰਨ ਵਾਲੀ ਉਗਰਾਹਾਂ ਜਥੇਬੰਦੀ ਤ
- by Admin
- June 17, 2025
ਬੋਲੀ ਦੌਰਾਨ ਐਸ.ਸੀ. ਸਮਾਜ ਦੇ ਹਿੱਸੇ ਦੀ ਪੰਚਾਇਤੀ ਜਮੀਨ ਤੇ ਨਜਾਇਜ ਕਬਜਾ ਅਤੇ ਕੁੱਟਮਾਰ ਕਰਨ ਵਾਲੀ ਉਗਰਾਹਾਂ ਜਥੇਬੰਦੀ ਤੇ ਸਖਤ ਕਾਰਵਾਈ ਦੀ ਮੰਗ ਐਸ.ਡੀ.ਐਮ. ਗੁਰਦੇਵ ਥੰਮ ਨੇ ਦਿੱਤਾ ਜਲਦ ਕਾਰਵਾਈ ਦਾ ਭਰੋਸਾ ਪਟਿਆਲਾ : ਪਿੰਡ ਬਠੋਈ ਕਲਾਂ ਵਿਖੇ ਪੰਚਾਇਤੀ ਜਮੀਨ ਦੀ ਬੋਲੀ ਤੋਂ ਬਾਅਦ ਬੀ.ਡੀ.ਪੀ.ਓ. ਦਫਤਰ ਵਿੱਚ ਉਗਰਾਹਾਂ ਜਥੇਬੰਦੀ ਦੀ ਸਹਿ ਤੇ ਕੁਝ ਜਨਰਲ ਕੈਟਾਗਰੀ ਦੇ ਲੋਕਾਂ ਵੱਲੋਂ ਐਸ.ਸੀ. ਭਾਈਚਾਰੇ ਦੇ ਲੋਕਾਂ ਤੇ ਜਾਨਲੇਵਾ ਹਮਲਾ ਕਰ ਜਖਮੀ ਕਰਨ ਅਤੇ ਐਸ.ਸੀ. ਭਾਈਚਾਰੇ ਦੇ ਹਿੱਸੇ ਦੀ ਜਮੀਨ ਤੇ ਕਬਜਾ ਕਰਨ ਵਾਲੇ ਦੋਸ਼ੀਆ ਤੇ ਤੁਰੰਤ ਕਾਰਵਾਈ ਲਈ ਨਰੇਗਾ ਵਰਕਰਜ਼ ਫਰੰਟ ਪੰਜਾਬ ਪ੍ਰਧਾਨ ਅਜੈਬ ਸਿੰਘ ਬਠੋਈ ਦੀ ਅਗਵਾਈ ਵਿੱਚ ਫੈਕਟਰੀ ਏਰੀਆ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਵਿਖੇ ਦਲਿਤ ਸਮਾਜ ਨਾਲ ਸਬੰਧਤ ਵੱਖ—ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਭਾਰੀ ਇਕੱਠ ਕਰ ਰੋਸ ਜਤਾਇਆ ਗਿਆ। ਜਿਸ ਦੌਰਾਨ ਦੋਸ਼ੀਆਂ ਤੋਂ ਕਾਰਵਾਈ ਸਬੰਧੀ ਐਸ.ਡੀ.ਐਮ. ਗੁਰਦੇਵ ਸਿੰਘ ਥੰਮ ਨੁੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੋਕੇ ਤੇ ਗੁਰੂ ਗਿਆਨ ਨਾਥ ਪਾਵਨ ਭਗਵਾਨ ਵਾਲਮੀਕਿ ਤੀਰਥ ਸਥਾਨ ਦੇ ਸ੍ਰੀ ਅੰਮ੍ਰਿਤਸਰ ਸਰਪ੍ਰਸਤ ਸੰਤ ਬਾਬਾ ਨਛੱਤਰ ਦਾਸ ਸ਼ੇਰਗਿੱਲ, ਸੂਬਾ ਪ੍ਰਧਾਨ ਦਰਸ਼ਨ ਸਿੰਘ ਮੈਣ, ਨਰੇਗਾ ਵਰਕਰਜ਼ ਫਰੰਟ ਪੰਜਾਬ ਪ੍ਰਧਾਨ, ਰਮੇਸ਼ ਸਿੰਘ ਕਾਹਲੋਂ, ਆਦਿ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪ੍ਰਧਾਨ ਅਜੈਬ ਸਿੰਘ ਬਠੋਈ ਨੇ ਦੱਸਿਆ ਕਿ ਪਿੰਡ ਬਠੋਈ ਕਲਾਂ ਵਿਖੇ 1/3 ਹਿੱਸਾ ਜ਼ੋ ਐਸ.ਸੀ. ਭਾਈਚਾਰਾ ਆਪਣੇ ਹਿੱਸੇ ਦੀ ਜਮੀਨ ਸਬੰਧੀ ਬੋਲੀ ਦੇਣ ਬੀ.ਡੀ.ਪੀ.ਓ. ਦਫਤਰ ਆਏ ਸਨ। ਜਿੱਥੇ ਇਨ੍ਹਾਂ ਉੱਤੇ ਉਗਰਾਹਾਂ ਜਥੇਬੰਦੀ ਦੀ ਸ਼ਹਿ ਤੇ ਜਨਰਲ ਕੈਟਾਗਰੀ ਲੋਕਾਂ ਨੇ ਦਫਤਰ ਅੰਦਰ ਵੜ ਕੇ ਪਿੰਡ ਦੇ ਐਸ.ਸੀ. ਅਤੇ ਗਰੀਬ ਮਜਦੂਰਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਅਤੇ ਜਾਨਲੇਵਾ ਕੁੱਟਮਾਰ ਕੀਤੀ ਅਤੇ ਇਨ੍ਹਾਂ ਦੀਆਂ ਪੱਗਾਂ ਵੀ ਉਤਾਰ ਦਿੱਤੀਆਂ ਗਈਆਂ। ਜਿਹੜੀ ਜਮੀਨ ਐਸ.ਸੀ. ਭਾਈਚਾਰੇ ਦੇ ਹਿੱਸੇ ਦੀ ਸੀ ਉਸ ਉੱਤੇ ਜਨਰਲ ਕੈਟਾਗਰੀ ਦੇ ਕੁੱਝ ਲੋਕਾਂ ਨੇ ਆਪਣਾ ਕਬਜਾ ਕਰ ਲਿਆ ਹੈ। ਜਮੀਨ ਦੀ ਬੋਲੀ ਐਸ.ਸੀ. ਭਾਈਚਾਰੇ ਦੇ ਹੱਕ ਵਿੱਚ ਹੋ ਚੁੱਕੀ ਹੈ ਅਤੇ 1/3 ਹਿੱਸੇ ਅਤੇ ਐਸ.ਸੀ. ਭਾਈਚਾਰੇ ਦੇ ਬੋਲੀ ਦੇ ਕੇ ਪੈਸੇ ਭਰ ਕੇ ਰਸੀਦਾਂ ਪ੍ਰਾਪਤ ਕਰ ਲਈਆਂ ਹਨ ਪਰ ਹੁਣ ਉਗਰਾਹਾਂ ਜਥੇਬੰਦੀ ਦੀ ਸ਼ਹਿ ਨਾਲ ਪਿੰਡ ਦੇ ਕੁੱਝ ਜਨਰਲ ਅਤੇ ਨਜਾਇਜ ਕਾਬਜ ਲੋਕਾਂ ਦੁਆਰਾ ਜਮੀਨ ਤੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਸਾਨੂੰ 1/3 ਹਿੱਸੇ ਦੀ ਜਮੀਨ ਦਾ ਕਬਜਾ ਦਵਾਇਆ ਜਾਵੇ। ਜ਼ੋ ਕਿ ਸਾਡੇ ਤੋਂ ਧੱਕੇ ਨਾਲ ਖੋਹਿਆ ਗਿਆ ਹੈ। ਜ਼ੋ ਪਿੰਡ ਦੇ ਮੇਨ ਰਸਤੇ ਵਾਲੇ ਚੌਂਕ ਵਿੱਚ ਨਜਾਇਜ ਕਾਬਜ ਲੋਕਾਂ ਦੇ ਧਰਨਾ ਲਾਇਆ ਹੋਇਆ ਹੈ। ਇਸ ਮੌਕੇ ਮਾਸਟਰ ਗੁਰਬਚਨ ਸਿੰਘ, ਭਗਵੰਤ ਸਿੰਘ, ਪ੍ਰਗਟ ਸਿੰਘ, ਜ਼ਸਵਿੰਦਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਗੁਰਮੇਲ ਸਿੰਘ ਗੁਰਬਖਸ਼ਪੁਰਾ, ਜਰਨੈਲ ਸਿੰਘ ਆਦਿ ਹਾਜਰ ਸਨ।
