ਵਿੱਤੀ ਸਾਲ 2023-24 ਦੌਰਾਨ ਭਾਰਤ ਨੇ ਲਗਪਗ 4.7 ਕਰੋੜ ਹੋਰ ਨੌਕਰੀਆਂ ਜੋੜੀਆਂ ਹਨ : ਆਰ. ਬੀ. ਆਈ
- by Jasbeer Singh
- July 10, 2024
ਵਿੱਤੀ ਸਾਲ 2023-24 ਦੌਰਾਨ ਭਾਰਤ ਨੇ ਲਗਪਗ 4.7 ਕਰੋੜ ਹੋਰ ਨੌਕਰੀਆਂ ਜੋੜੀਆਂ ਹਨ : ਆਰ. ਬੀ. ਆਈ ਨਵੀਂ ਦਿੱਲੀ : ਭਾਰਤ ਦੇ ਸਮੁੱਚੇ ਬੈਂਕਾਂ ਨੂੰ ਰੈਗੂਲੇਟ ਕਰਨ ਵਾਲੇ ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਿੱਤੀ ਸਾਲ 2023-24 ਦੌਰਾਨ ਭਾਰਤ ਵਲੋਂ ਲਗਭਗ 4.7 ਕਰੋੜ ਹੋਰ ਨੌਕਰੀਆਂ ਜੋੜੀਆਂ ਗਈਆਂ ਹਨ ਜਿਸ ਨਾਲ ਸਮੁੱਚੀ ਆਰਥਿਕਤਾ ਦੇ ਸਾਰੇ 27 ਸੈਕਟਰਾਂ ’ਚ ਕਰਮਚਾਰੀਆਂ ਦੀ ਕੁੱਲ ਗਿਣਤੀ ਵਧ ਕੇ 64.33 ਕਰੋੜ ਹੋ ਗਈ ਹੈ। ਕੇ. ਐੱਲ. ਈ. ਐੱਮ. ਐੱਸ. ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ’ਚ ਕੁੱਲ ਰੁਜ਼ਗਾਰ 2019-20 ਦੇ 53.44 ਕਰੋੜ ਤੋਂ ਵਧ ਕੇ 64.33 ਕਰੋੜ ਹੋ ਗਿਆ। ਰਿਪੋਰਟ ਮੁਤਾਬਕ ਵਿੱਤੀ ਸਾਲ 2022-23 ’ਚ ਖੇਤੀ, ਸ਼ਿਕਾਰ, ਵਣ ਅਤੇ ਮੱਛੀ ਫੜਨ ਦੇ ਸੈਕਟਰ ’ਚ 25.3 ਕਰੋੜ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਗਿਆ ਸੀ। ਇਹ ਅੰਕੜਾ 2021-22 ’ਚ 24.82 ਕਰੋੜ ਸੀ। ਇਸ ਤੋਂ ਇਲਾਵਾ 2022-23 ਵਿੱਚ ਜ਼ਿਕਰਯੋਗ ਰੁਜ਼ਗਾਰ ਦੇਣ ਵਾਲਿਆਂ ’ਚ ਨਿਰਮਾਣ, ਵਪਾਰ ਅਤੇ ਟਰਾਂਸਪੋਰਟ ਸੈਕਟਰ ਸ਼ਾਮਲ ਸਨ।
