ਦਿੱਲੀ ਵਿਚ ਆਇਆ ਸਵੇਰ ਸਮੇਂ ਭੂਚਾਲ ਨਵੀਂ ਦਿੱਲੀ, 19 ਜਨਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅੱਜ ਸਵੇਰ ਵੇਲੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਦੋਂ ਕਿ ਦਿੱਲੀ ਐਨ. ਸੀ. ਆਰ. ਵਿਚ ਪਹਿਲਾਂ ਵੀ ਕਈ ਵਾਰ ਭੂਚਾਲ ਆ ਚੁੱਕਿਆ ਹੈ। ਕਿੰਨੇ ਵਜੇ ਦਾ ਸਮਾਂ ਰਿਹਾ ਭੂਚਾਲ ਦੇ ਝਟਕਿਆਂ ਦਾ ਅੱਜ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਜੋ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਬਾਰੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨ. ਸੀ. ਐਸ.) ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭੂਚਾਲ ਸਵੇਰੇ 8: 44 ਵਜੇ ਆਇਆ ਅਤੇ ਰਿਕਟਰ ਪੈਮਾਨੇ `ਤੇ ਇਸ ਦੀ ਤੀਬਰਤਾ 2.8 ਮਾਪੀ ਗਈ । ਰਾਹਤ ਦੀ ਗੱਲ ਇਹ ਹੈ ਕਿ ਘੱਟ ਤੀਬਰਤਾ ਕਾਰਨ ਭੂਚਾਲ ਦੇ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
