ਸੜਕ ਹਾਦਸੇ `ਚ ਜ਼ਖਮੀ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ
- by Jasbeer Singh
- January 19, 2026
ਸੜਕ ਹਾਦਸੇ `ਚ ਜ਼ਖਮੀ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਨਵੀਂ ਦਿੱਲੀ, 19 ਜਨਵਰੀ 2026 : ਦਿੱਲੀ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਜੁਲਾਈ 2024 `ਚ ਹੋਏ ਇਕ ਸੜਕ ਹਾਦਸੇ `ਚ 53 ਫੀਸਦੀ ਅਪਾਹਜ ਹੋ ਗਏ 21 ਸਾਲਾ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਪੀੜ੍ਹਤ ਵਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਕੇ ਸੁਣਾਇਆ ਗਿਆ ਫ਼ੈਸਲਾ ਪ੍ਰੀਜਾਈਡਿੰਗ ਅਫਸਰ ਵਿਕਰਮ ਨੇ ਆਰੀਅਨ ਰਾਣਾ ਵੱਲੋਂ ਦਾਇਰ ਪਟੀਸ਼ਨ `ਤੇ ਸੁਣਵਾਈ ਕਰਦੇ ਹੋਏ ਇਹ ਫੈਸਲਾ ਸੁਣਾਇਆ। ਰਾਣਾ 1 ਜੁਲਾਈ, 2024 ਨੂੰ ਘਰ ਵਾਪਸ ਆ ਰਿਹਾ ਸੀ ਕਿ ਇਕ ਤੇਜ਼ ਰਫ਼ਤਾਰ ਬੱਸ ਨੇ ਉਸ ਦੇ ਸਕੂਟਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਣਾ ਨੂੰ ਗੰਭੀਰ ਸੱਟਾਂ ਲੱਗੀਆਂ । ਉਸ ਨੂੰ ਹਸਪਤਾਲ ਲਿਜਾਣਾ ਪਿਆ । ਪਟੀਸ਼ਨਕਰਤਾ 53 ਫੀਸਦੀ ਅਪਾਹਜ ਹੋ ਗਿਆ ਦੱਸਿਆ ਗਿਆ ਹੈ ਟ੍ਰਿਬਿਊਨਲ ਨੇ ਆਪਣੇ ਫੈਸਲੇ `ਚ ਕਿਹਾ ਕਿ ਮੁਲਜ਼ਮ ਡਰਾਈਵਰ ਦੀ ਲਾਪਰਵਾਹੀ ਤੇ ਤੇਜ਼ ਰਫ਼ਤਾਰੀ ਨਾ ਸਿਰਫ਼ ਹਾਦਸੇ ਦਾ ਕਾਰਨ ਬਣੀ ਸਗੋਂ ਬਾਅਦ ਦੀਆਂ ਸਾਰੀਆਂ ਘਟਨਾਵਾਂ ਲਈ ਵੀ ਜ਼ਿੰਮੇਵਾਰ ਰਹੀ। ਟ੍ਰਿਬਿਊਨਲ ਨੇ ਇਹ ਵੀ ਨੋਟ ਕੀਤਾ ਕਿ ਪਟੀਸ਼ਨਕਰਤਾ ਦੇ ਮੈਡੀਕਲ ਸਰਟੀਫਿਕੇਟ `ਚ ਕਿਹਾ ਗਿਆ ਹੈ ਕਿ ਉਹ 53 ਫੀਸਦੀ ਅਪਾਹਜ ਹੋ ਗਿਆ ਹੈ।
