ਭੂਚਾਲ ਦੇ 4. 4 ਤੀਬਰਤਾ ਵਾਲੇ ਭੂਚਾਲ ਨਾਲ ਹਿੱਲੀ ਹਰਿਆਣਾ ਤੇ ਦਿੱਲੀ ਧਰਤੀ
- by Jasbeer Singh
- July 10, 2025
ਭੂਚਾਲ ਦੇ 4. 4 ਤੀਬਰਤਾ ਵਾਲੇ ਭੂਚਾਲ ਨਾਲ ਹਿੱਲੀ ਹਰਿਆਣਾ ਤੇ ਦਿੱਲੀ ਧਰਤੀ ਨਵੀਂ ਦਿੱਲੀ, 10 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਤੇ ਹਰਿਆਣਾ ਵਿਖੇ ਅੱਜ ਸਵੇਰੇ 10 ਸਕਿੰਟਾਂ ਦੇ ਸਮੇਂ ਤੱਕ 4. 4 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਂਦ ਅਤੇ ਬਹਾਦਰਗੜ੍ਹ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੀ ਕੀ ਕਰਨਾ ਚਾਹੀਦਾ ਹੈ ਭੂਚਾਲ ਦੌਰਾਨ ਉਸਦੇ ਝਟਕੇ ਮਹਿਸੂਸ ਹੋਣ ਤਾਂ ਲਿਫ਼ਟ ਦੀ ਵਰਤੋਂ ਨਾ ਕੀਤੀ ਜਾਵੇ, ਬਾਹਰ ਜਾਣ ਲਈ ਲਿਫ਼ਟ ਦੀ ਬਜਾਏ ਪੌੜੀਆਂ ਤੋਂ ਜਾਇਆ ਜਾਵੇ, ਫਸ ਜਣ ਦੀ ਸੂਰਤ ਵਿਚ ਨਾ ਭੱਜਿਆ ਜਾਵੇ, ਵਾਹਨ ਚਲਾਉਣ ਦੀ ਸੂਰਤ ਵਿਚ ਵਾਹਨ ਤੁਰੰਤ ਰੋਕਿਆ ਜਾਵੇ ਤੇ ਪੁੱਲ ਤੋਂ ਦੂਰ ਜਾ ਕੇ ਸੜਕ ਕੰਢੇ ਰੁਕੋ, ਕਿਸੇ ਸੁਰੱਖਿਅਤ ਅਤੇ ਖੁੱਲ੍ਹੇ ਮੈਦਾਨ ਵਿਚ ਜਾਓ, ਖਿੜਕੀਆਂ, ਅਲਮਾਰੀਆਂ, ਪੱਖੇ ਆਦਿ ਦੇ ਉੱਪਰ ਰੱਖੀ ਭਾਰੀ ਵਸਤੂਆਂ ਤੋਂ ਦੂਰ ਚਲੇ ਜਾਓ ਆਦਿ ਸ਼ਾਮਲ ਹਨ।
