post

Admin

(Chief Editor)

National

ਗੁਜਰਾਤ ਵਿੱਚ ਆਏ ਸਵੇਰੇ-ਸਵੇਰੇ ਭੂਚਾਲ ਦੇ ਝਟਕੇ

post-img

ਗੁਜਰਾਤ ਵਿੱਚ ਆਏ ਸਵੇਰੇ-ਸਵੇਰੇ ਭੂਚਾਲ ਦੇ ਝਟਕੇ ਗੁਜਰਾਤ, 26 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਕੱਛ ਜਿ਼ਲ੍ਹੇ ਵਿੱਚ ਅੱਜ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨ. ਸੀ. ਐਸ.) ਦੇ ਅੰਕੜਿਆਂ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ `ਤੇ 4.4 ਮਾਪੀ ਗਈ। ਭੂਚਾਲ ਆਇਆ ਸਵੇਰ ਦੇ 4. 30 ਵਜੇ ਦੇ ਕਰੀਬ ਪ੍ਰਾਪਤ ਜਾਣਕਾਰੀ ਮੁਤਾਬਕ ਭੂਚਾਲ ਸ਼ੁੱਕਰਵਾਰ ਸਵੇਰੇ 4:30:02 ਵਜੇ ਦੇ ਕਰੀਬ ਆਇਆ। ਭੂਚਾਲ ਦਾ ਕੇਂਦਰ ਕੱਛ ਜਿ਼ਲ੍ਹੇ ਵਿੱਚ 23.65 ° ਉੱਤਰ ਅਕਸ਼ਾਂਸ਼ ਅਤੇ 7਼0.23° ਪੂਰਬ ਰੇਖਾਂਸ਼ `ਤੇ ਸਥਿਤ ਸੀ । ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ `ਤੇ ਸਥਿਤ ਸੀ। ਅਧਿਕਾਰੀਆਂ ਅਤੇ ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ ਸਵੇਰੇ ਆਏ ਭੂਚਾਲਾਂ ਨੇ ਖੇਤਰ ਦੇ ਕੁਝ ਹਿੱਸਿਆਂ ਵਿਚ ਦਹਿਸ਼ਤ ਫੈਲਾ ਦਿੱਤੀ, ਬਹੁਤ ਸਾਰੇ ਨਿਵਾਸੀ ਸਾਵਧਾਨੀ ਦੇ ਉਪਾਅ ਵਜੋਂ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

Related Post

Instagram