
ਈਟ ਰਾਈਟ ਵਾਕਾਥੋਨ (ਸੈਰ) ਅਤੇ ਈਟ ਰਾਈਟ ਮੇਲੇ ਦਾ ਕੀਤਾ ਗਿਆ ਆਯੋਜਨ
- by Jasbeer Singh
- February 20, 2025

ਈਟ ਰਾਈਟ ਵਾਕਾਥੋਨ (ਸੈਰ) ਅਤੇ ਈਟ ਰਾਈਟ ਮੇਲੇ ਦਾ ਕੀਤਾ ਗਿਆ ਆਯੋਜਨ ਸਿਹਤ ਮੰਤਰੀ ਨੇ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ ਕੁਦਰਤੀ ਅਤੇ ਸਾਫ਼ ਸੁਥਰਾ ਖਾਣਾ ਖਾਣ ‘ਤੇ ਦਿੱਤਾ ਜ਼ੋਰ ਪਟਿਆਲਾ 20 ਫਰਵਰੀ : ਪੰਜਾਬ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਤੇ ਮੰਤਰੀ ਡਾ ਬਲਬੀਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਫੂਡ ਡਰੱਗ ਐਡਮਿਨਿਸਟ੍ਰੇਸਨ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਈਟ ਰਾਈਟ ਵਾਕਾਥੋਨ (ਸੈਰ) ਅਤੇ ਈਟ ਰਾਈਟ ਮੇਲੇ ‘ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਮੇਲੇ ਕਰਵਾਏ ਜਾ ਰਹੇ ਹਨ । ਇਸ ਮੌਕੇ ਉਹਨਾਂ ਦੇ ਨਾਲ ਮੇਅਰ ਕੁੰਦਨ ਗੋਗੀਆ ਅਤੇ ਏ. ਡੀ. ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ । ਡਾ. ਬਲਬੀਰ ਸਿੰਘ ਨੇ ਮੇਲੇ ਦੀ ਸ਼ੁਰੂਆਤ ਈਟ ਰਾਈਟ ਵਾਕਾਥੋਨ ਤੋਂ ਹਰੀ ਝੰਡੀ ਦੇ ਕੇ ਅਤੇ ਗੁਬਾਰੇ ਉਡਾ ਕੇ ਕੀਤੀ । ਸਕੂਲੀ ਬੱਚਿਆਂ ਵੱਲੋਂ ਉਹਨਾਂ ਦਾ ਭਰਵਾਂ ਸੁਵਾਗਤ ਕੀਤਾ ਗਿਆ । ਉਹਨਾਂ ਮੇਲੇ ਵਿੱਚ ਲੱਗੀਆਂ ਸਟਾਲਾਂ ਦਾ ਜਾਇਜ਼ਾ ਲਿਆ । ਉਹਨਾਂ ਲੋਕਾਂ ਨੂੰ ਸਾਫ਼ ਸੁਥਰਾ ਅਤੇ ਕੁਦਰਤੀ ਖਾਣਾ, ਫਲ ਅਤੇ ਘਰੇਲੂ ਖਾਣਾ ਖਾਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਖੁਰਾਕ ਅਤੇ ਪੁਰਾਣੇ ਪਾਰੰਪਰਿਕ ਭੋਜਨ ਜਿਵੇਂ ਕਿ ਰਾਗੀ, ਬਾਜਰੇ ਅਤੇ ਹੋਰ ਦਾਣੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਰੋਜ਼ਾਨਾ ਆਪਣੇ ਜੀਵਨ ਵਿੱਚ ਤਾਜੇ ਫਲਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਉਹ ਰੋਗਾਂ ਤੋਂ ਮੁਕਤ ਰਹਿ ਕੇ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਣ । ਉਹਨਾਂ ਸਿਹਤਮੰਦ ਜੀਵਨਸ਼ੈਲੀ ਅਤੇ ਪਰੰਪਰਾਗਤ ਪੰਜਾਬੀ ਖਾਣੇ ਦੀ ਮਹੱਤਤਾ ਤੇ ਜ਼ੋਰ ਦਿੱਤਾ । ਮੇਲੇ ਦਾ ਮੁੱਖ ਆਕਰਸ਼ਨ ਈਟ ਰਾਈਟ ਸੈਲਫੀ ਪੁਆਇੰਟ, ਸਭਿਅਚਾਰਕ ਪ੍ਰੋਗਰਾਮ, ਜ਼ਿਲ੍ਹਾ ਪਟਿਆਲਾ ਦੇ ਪ੍ਰਸਿੱਧ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ, ਅਤੇ ਫੂਡ ਵੈਨ ਆਕਰਸ਼ਣ ਦਾ ਕੇਂਦਰ ਸਨ । ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਈਟ ਰਾਈਟ ਮੇਲਾ ਸਿਰਫ ਮੇਲਾ ਹੀ ਨਹੀ ਬਲਕਿ ਸਿਹਤਮੰਤ ਜੀਵਨ ਅਤੇ ਖੁਰਾਕ ਸਬੰਧੀ ਸੁਚੇਤਨਾ ਨੂੰ ਵਧਾਉਣ ਦਾ ਇਕ ਅਦਾਨ-ਪ੍ਰਦਾਨ ਮਾਧਿਅਮ ਹੈ । ਮੇਲੇ ਵਿੱਚ ਮੂਲ ਅਨਾਜਾਂ ਕੁਟਕੀ, ਰਾਗੀ, ਬਾਜਰਾ, ਜਵਾਰ ਅਤੇ ਹੋਰ ਦਾਣਿਆਂ ਦੀਆਂ ਸਟਾਲਾਂ ਲਗਾਈਆਂ ਹੋਈਆਂ ਸਨ । ਮੇਲੇ ਵਿੱਚ ਖਾਣੇ ਦੀਆਂ ਸਟਾਲਾਂ ਰਾਹੀਂ ਪੌਸ਼ਟਿਕ ਅਤੇ ਕੁਦਰਤੀ ਖਾਣੇ ਦੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਮੇਅਰ ਕੁੰਦਨ ਗੋਗੀਆ, ਏ. ਡੀ. ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਡਾ: ਜਸਵੀਰ ਗਾਂਧੀ , ਫੂਡ ਵਿਭਾਗ, ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.