
ਈਸੀਜੀ ਟੈਕਨੀਸ਼ੀਅਨ ਨੇ ਕੀਤੀ ਜੂਨੀਅਰ ਰੈਜੀਡੈਂਟ ਮਹਿਲਾ ਡਾਕਟਰ ਨਾਲ ਛੇੜਛਾੜ
- by Jasbeer Singh
- September 13, 2024

ਈਸੀਜੀ ਟੈਕਨੀਸ਼ੀਅਨ ਨੇ ਕੀਤੀ ਜੂਨੀਅਰ ਰੈਜੀਡੈਂਟ ਮਹਿਲਾ ਡਾਕਟਰ ਨਾਲ ਛੇੜਛਾੜ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਚ ਬਣੇ ਪੰਜਾਬ ਦੇ ਸਭ ਤੋਂ ਵੱਡੇ ਮੈਡੀਕਲ ਕਾਲਜ ਪਟਿਆਲਾ ਵਿਚ ਇਕ ਈਸੀਜੀ ਟੈਕਨੀਸ਼ੀਅਨ ਵਲੋਂ ਜੂਨੀਅਰ ਰੈਜੀਡੈਂਟ ਮਹਿਲਾ ਡਾਕਟਰ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੂਨੀਅਰ ਰੈਜੀਡੈਂਸ ਮਹਿਲਾ ਡਾਕਟਰ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਚਿੱਠੀ ਲਿਖੀ ਹੈ ਲਿਖ ਕੇ ਆਖਿਆ ਹੈ ਕਿ ਈਸੀਜੀ ਟੈਕਨੀਸ਼ੀਅਨ ਵੱਲੋਂ ਵਾਰਡ ਵਿੱਚ ਉਸ ਨਾਲ ਛੇੜਛਾੜ ਕੀਤੀ ਗਈ ।ਰੈਸੀਡੈਂਟ ਡਾਕਟਰਾਂ ਨੇ ਇੱਕ ਵਾਰ ਸੁਰੱਖਿਆ `ਤੇ ਸਵਾਲ ਚੁੱਦਿਆਂ ਡਾਕਟਰਾਂ ਦੀ ਐਸੋਸੀਏਸ਼ਨ ਨੇ ਵੀ ਪੂਰੇ ਮਾਮਲੇ ਦਾ ਨੋਟਿਸ ਲਿਆ । ਉਨ੍ਹਾਂ ਨੇ ਹਸਪਤਾਲ ਅਤੇ ਕਾਲਜ ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਕੋਈ ਕਾਰਵਾਈ ਨਾਂਹ ਹੋਈ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰਨਗੇ ।ਦੂਜੇ ਪਾਸੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਹੈ ਕਿ ਹਾਲੇ ਉਨ੍ਹਾਂ ਕੋਲ ਕੋਈ ਵੀ ਚਿੱਠੀ ਨਹੀਂ ਪਹੁੰਚੀ ਹੈ।ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਕੋਲ ਚਿੱਠੀ ਦੀ ਕਾਪੀ ਪਹੁੰਚੇਗੀ ਤਾਂ ਕਾਰਵਾਈ ਕੀਤੀ ਜਾਵੇਗੀ।