post

Jasbeer Singh

(Chief Editor)

Patiala News

ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ ਤਹਿਤ ਆਰ. ਟੀ. ਓ. ਪਟਿਆਲਾ ਵਲੋਂ ਸੜਕ ਜਾਗਰੂਕਤਾ ਮੁਹਿੰਮ

post-img

ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ ਤਹਿਤ ਆਰ. ਟੀ. ਓ. ਪਟਿਆਲਾ ਵਲੋਂ ਸੜਕ ਜਾਗਰੂਕਤਾ ਮੁਹਿੰਮ -ਥਾਪਰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਕਰਵਾਇਆ ਜਾਣੂ -ਲੀਲਾ ਭਵਨ ਚੌਂਕ ਵਿਖੇ ਸਕੂਟਰ- ਮੋਟਰਸਾਈਕਲ ਚਾਲਕਾਂ ਨੂੰ ਵੰਡੇ 200 ਹੈਲਮੇਟ ਪਟਿਆਲਾ, 28 ਜਨਵਰੀ 2026 : ਚੱਲ ਰਹੇ ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ-2026 ਦੇ ਹਿੱਸੇ ਵਜੋਂ, ਖੇਤਰੀ ਆਵਾਜਾਈ ਦਫ਼ਤਰ, ਪਟਿਆਲਾ ਨੇ ਮੁਸਕਾਨ ਫਾਊਂਡੇਸ਼ਨ ਫਾਰ ਰੋਡ ਸੇਫਟੀ ਦੇ ਸਹਿਯੋਗ ਨਾਲ, ਅੱਜ ਇੱਥੇ ਦੋ ਪ੍ਰਮੁੱਖ ਸੜਕ-ਸੁਰੱਖਿਆ ਪਹਿਲਕਦਮੀਆਂ ਕਰਵਾਈਆਂ। ਇਸ ਦਾ ਉਦੇਸ਼ ਲੋਕਾਂ ਨੂੰ ਸੜਕਾਂ ‘ਤੇ ਚੱਲਣ ਸਮੇਂ ਜਿੰਮੇਵਾਰ ਵਿਵਹਾਰ ਅਪਣਾਉਣ ਲਈ ਉਤਸ਼ਾਹਿਤ ਕਰਨਾ ਅਤੇ ਸੜਕ ਸੁਰੱਖਿਆ ਲਈ ਭਾਈਵਾਲ ਬਣਾਉਣ ਲਈ ਜਾਗਰੂਕਤਾ ਪੈਦਾ ਕਰਨਾ ਸੀ । ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਦੌਰਾਨ ਆਰ.ਟੀ.ਓ ਪਟਿਆਲਾ ਬਬਨਦੀਪ ਸਿੰਘ ਵਾਲੀਆ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਲਗਾਤਾਰ ਬਦਲ ਰਹੇ ਸਰੂਪ ਬਾਰੇ ਜਾਗਰੂਕ ਕੀਤਾ ਅਤੇ ਸੁਰੱਖਿਅਤ ਸੜਕ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਇੰਜੀਨੀਅਰਿੰਗ, ਨਵੀਨਤਾ ਅਤੇ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਰਕਾਰੀ ਸੰਸਥਾਵਾਂ ਨਾਲ ਸਰਗਰਮੀ ਨਾਲ ਜੁੜਨ ਅਤੇ ਸੁਰੱਖਿਅਤ ਆਵਾਜਾਈ ਪ੍ਰਣਾਲੀਆਂ ਦੇ ਭਵਿੱਖ ਦੇ ਯੋਜਨਾਕਾਰਾਂ ਅਤੇ ਡਿਜ਼ਾਈਨਰਾਂ ਵਜੋਂ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਨੂੰ ਘਟਾਉਣ ਵਿੱਚ ਸਮੇਂ ਸਿਰ ਸਹਾਇਤਾ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਫਸਟ ਏਡ ਦੇਣ ਵਾਲੇ ਹੁਨਰ ਸਿਖਲਾਈ 'ਤੇ ਵੀ ਜ਼ੋਰ ਦਿੱਤਾ ਗਿਆ। ਇੱਕ ਹੋਰ ਪਹਿਲਕਦਮੀ ਕਰਦਿਆਂ ਟਰਾਂਸਪੋਰਟ ਵਿਭਾਗ ਨੇ ਆਰਟੀਓ ਬਬਨਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਇੱਥੇ, ਸ਼ਹਿਰ ਦੇ ਸਭ ਤੋਂ ਵੱਧ ਟ੍ਰੈਫਿਕ ਵਾਲੇ ਲੀਲਾ ਭਵਨ ਚੌਂਕ ਵਿਖੇ ‘ਸੜਕਾਂ ‘ਤੇ ਸੇਫ ਜੰਕਸ਼ਨ ਡਰਾਈਵ’ ਜਾਗਰੂਕਤਾ ਮੁਹਿੰਮ ਚਲਾਈ ਗਈ। ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੰਦਿਆਂ ਇਸ ਮੌਕੇ ਲਾਲ ਬੱਤੀ ਨਾ ਟੱਪਣ, ਜ਼ੈਬਰਾ ਕਰਾਸਿੰਗ ਦੀ ਵਰਤੋਂ ਅਤੇ ਪੈਦਲ ਚੱਲਣ ਵਾਲਿਆਂ ਲਈ ਰਸਤਾ ਛੱਡਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡੀਐਸਪੀ ਟ੍ਰੈਫਿਕ ਪੁਨੀਤ ਸਿੰਘ ਚਾਹਲ ਨੇ ਰਾਹਗੀਰਾਂ ਨਾਲ ਗੱਲਬਾਤ ਕਰਦੇ ਹੋਏ ਹੈਲਮੇਟ ਦੀ ਵਰਤੋਂ ਅਤੇ ਸੁਰੱਖਿਅਤ ਡਰਾਈਵਿੰਗ ਅਭਿਆਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਮੌਕੇ ਸਿਰ ਦੀ ਸੱਟ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵੱਲ ਇੱਕ ਕਦਮ ਵਜੋਂ ਦੋਪਹੀਆ ਵਾਹਨ ਸਵਾਰਾਂ ਨੂੰ 200 ਹੈਲਮੇਟ ਵੰਡੇ ਗਏ। ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਸੜਕ ਸੁਰੱਖਿਆ ਸੱਭਿਆਚਾਰ ਪੈਦਾ ਕਰਨ ਅਤੇ ਆਵਾਜਾਈ ਨੇਮਾਂ ਦੀ ਪਾਲਣਾ ਕਰਨ ਦੀ ਸਿੱਖਿਆ ਅਤੇ ਭਾਈਚਾਰਕ ਭਾਗੀਦਾਰੀ ਰਾਹੀਂ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ -2026 ਦੇ ਹਿੱਸੇ ਵਜੋਂ ਜ਼ਿਲ੍ਹੇ ਭਰ ਵਿੱਚ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਜਾਰੀ ਰਹਿਣਗੀਆਂ ।

Related Post

Instagram