post

Jasbeer Singh

(Chief Editor)

National

ਮਾਮਲਾ ਰੇਤ ਤੇ ਕੋਲੇ ਦੀ ਸੱਮਗਲਿੰਗ ਮਾਮਲੇ ਵਿਚ ਈ. ਡੀ. ਨੇ ਮਾਰੇ ਛਾਪੇ

post-img

ਮਾਮਲਾ ਰੇਤ ਤੇ ਕੋਲੇ ਦੀ ਸੱਮਗਲਿੰਗ ਮਾਮਲੇ ਵਿਚ ਈ. ਡੀ. ਨੇ ਮਾਰੇ ਛਾਪੇ ਕੋਲਕਾਤਾ, 4 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਝਾਰਖੰਡ ਤੇ ਪੱਛਮੀ ਬੰਗਾਲ `ਚ ਰੇਤ ਤੇ ਕੋਲੇ ਦੀ ਸਮੱਗਲਿੰਗ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ `ਚ ਵੱਖ-ਵੱਖ ਥਾਵਾਂ `ਤੇ ਛਾਪੇ ਮਾਰੇ। ਕਿਥੇ ਕਿਥੇ ਮਾਰੇ ਈ. ਡੀ. ਨੇ ਛਾਪੇ ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਦੀਆਂ ਟੀਮਾਂ ਨੇ ਕੇਂਦਰੀ ਹਥਿਆਰਬੰਦ ਪੁਲਸ ਫੋਰਸ ਨਾਲ ਮਿਲ ਕੇ ਸਵੇਰੇ 6:30 ਵਜੇ ਤੋਂ ਦਿੱਲੀ, ਕੋਲਕਾਤਾ, ਆਸਨਸੋਲ, ਦੁਰਗਾਪੁਰ ਤੇ ਪੱਛਮੀ ਬਰਧਮਾਨ ਜ਼ਿਲਿਆਂ ਦੇ ਕਈ ਹਿੱਸਿਆਂ `ਚ ਤਲਾਸ਼ੀ ਲਈ। ਜਿਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ, ਉਨਾਂ `ਚ ਆਸਨਸੋਲ ਦੇ ਬਣਲਡ ਪੁਲਸ ਪੱਛਮੀ ਬਰਧਮਾਨ : ਈ. ਡੀ. ਦੇ ਛਾਪੇ ਦੌਰਾਨ ਇਕ ਥਾਂ `ਤੇ ਤਾਇਨਾਤ ਸੁਰੱਖਿਆ ਮੁਲਾਜ਼ਮ। ਸਟੇਸ਼ਨ ਦੇ ਨਵ-ਨਿਯੁਕਤ ਅਧਿਕਾਰੀ ਮਨੋਰੰਜਨ ਮੰਡਲ ਦਾ ਘਰ ਵੀ ਸ਼ਾਮਲ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਤਲਾਸ਼ੀਆਂ ਰੇਤ ਤੇ ਕੋਲੇ ਦੇ ਗੈਰ-ਕਾਨੂੰਨੀ ਵਪਾਰ ਦੀ ਜਾਂਚ ਨਾਲ ਸਬੰਧਤ ਹਨ।

Related Post

Instagram