
ਬੱਚਿਆਂ ਨੂੰ ਕਿਡਨੈਪਿੰਗ, ਵ੍ਹੀਕਲ ਚਲਾਉਣ ਅਤੇ ਹਾਦਸਿਆਂ ਤੋਂ ਬਚਣ ਲਈ ਜਾਗਰੂਕ ਕੀਤਾ : ਪ੍ਰਿੰਸੀਪਲ ਰਮਨਦੀਪ ਕੌਰ
- by Jasbeer Singh
- August 22, 2024

ਬੱਚਿਆਂ ਨੂੰ ਕਿਡਨੈਪਿੰਗ, ਵ੍ਹੀਕਲ ਚਲਾਉਣ ਅਤੇ ਹਾਦਸਿਆਂ ਤੋਂ ਬਚਣ ਲਈ ਜਾਗਰੂਕ ਕੀਤਾ : ਪ੍ਰਿੰਸੀਪਲ ਰਮਨਦੀਪ ਕੌਰ ਪਟਿਆਲਾ : ਅਜ ਦੇ ਸਮੇਂ ਵਿੱਚ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਆਪਣੀ ਸੁਰੱਖਿਆ, ਸਿਹਤ, ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ,ਇਸ ਲਈ ਸੋਨੀ ਪਬਲਿਕ ਸਕੂਲ ਪਟਿਆਲਾ ਫੋਕਲ ਪੁਆਇੰਟ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਵਲੋਂ ਇੰਸਪੈਕਟਰ ਸਰਬਜੀਤ ਕੌਰ, ਇੰਚਾਰਜ ਆਵਾਜਾਈ ਸਿਖਿਆ ਸੈਲ ਪਟਿਆਲਾ ਅਤੇ ਸ਼੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ, ਫ਼ਸਟ ਏਡ, ਸਿਹਤ, ਸੇਫਟੀ ਜਾਗਰੂਕਤਾ ਮਿਸ਼ਨ ਰਾਹੀਂ ਬੱਚਿਆਂ ਨੂੰ ਜਾਗਰੂਕ ਕਰਵਾਇਆ। ਇੰਸਪੈਕਟਰ ਸਰਬਜੀਤ ਕੌਰ ਅਤੇ ਸ਼੍ਰੀ ਕਾਕਾ ਰਾਮ ਵਰਮਾ ਨੇ ਬੱਚਿਆਂ ਨੂੰ ਕਿਡਨੈਪਿੰਗ, ਘਰੋਂ ਭਜਣ, ਕਿਸੇ ਵਿਅਕਤੀ ਵਲੋਂ ਲਾਲਚ ਜਾਂ ਡਰਾਵਾ ਦੇਕੇ ਸ਼ੋਸ਼ਨ ਕਰਨ, ਬੱਚਿਆਂ, ਨਾਬਾਲਗਾਂ ਵਲੋਂ ਘਰੋਂ ਭਜਣ ਅਤੇ ਨਾਬਾਲਗਾਂ ਵਲੋਂ ਮੋਟਰਸਾਈਕਲ, ਸਕੂਟਰ ਚਲਾਉਣ ਕਾਰਨ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹੋਣ ਵਾਲੇ ਹਾਦਸਿਆਂ, ਸਜਾਵਾਂ ਬਾਰੇ ਸੁਚੇਤ ਕੀਤਾ । ਸਕੂਲ ਵਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਅੱਗਾਂ ਬੁਝਾਉਣ ਲਈ ਪਾਣੀ, ਮਿੱਟੀ, ਸਿਲੰਡਰਾਂ ਦੀ ਵਰਤੋਂ, ਨਸ਼ਿਆਂ, ਅਪਰਾਧਾਂ ਅਤੇ ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ ਬਚਿਆ ਦੀ ਸਹਾਇਤਾ ਲਈ ਹੈਲਪ ਲਾਈਨ ਨੰਬਰਾਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾਂਦਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਬੱਚਿਆਂ ਨੂੰ ਹੋਣ ਵਾਲੀਆਂ ਖੇਡਾਂ, ਭਾਸ਼ਣ ਫ਼ਸਟ ਏਡ ਸੀ ਪੀ ਆਰ ਫਾਇਰ ਸੇਫਟੀ ਆਫ਼ਤ ਪ੍ਰਬੰਧਨ ਜਾ ਦੂਸਰੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ, ਸਕੂਲ ਅਧਿਆਪਕਾਂ ਭਾਵਨਾ ਸ਼ਰਮਾ ਵਲੋਂ ਉਤਸ਼ਾਹਿਤ ਅਤੇ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਬੱਚੇ, ਆਪਣੀ ਕਾਬਲੀਅਤ, ਹੁਨਰ, ਗੁਣ ਗਿਆਨ, ਵੀਚਾਰ, ਤਜਰਬੇ ਸਾਂਝੇ ਕਰਨ ਅਤੇ ਦੂਸਰਿਆਂ ਤੋਂ ਸਿੱਖਣ।। ਉਨ੍ਹਾਂ ਨੇ ਸ਼੍ਰੀ ਕਾਕਾ ਰਾਮ ਵਰਮਾ ਅਤੇ ਟਰੇਫਿਕ ਪੁਲਿਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ, ਪਟਿਆਲਾ ਵਿਖੇ ਸੱਭ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ ਦੀਆਂ ਭਾਵਨਾਵਾਂ ਉਜਾਗਰ ਹੋ ਰਹੀਆਂ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.