
ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਪਟਿਆਲਾ ਸਰਕਲ ਵੱਲੋਂ ਪੰਜਾਬ ਸਰਕਾਰ ਦੇ ਅਰਥੀ ਫੂਕੀ ਗਈ
- by Jasbeer Singh
- August 22, 2024

ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਪਟਿਆਲਾ ਸਰਕਲ ਵੱਲੋਂ ਪੰਜਾਬ ਸਰਕਾਰ ਦੇ ਅਰਥੀ ਫੂਕੀ ਗਈ ਪਟਿਆਲਾ : ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਪਟਿਆਲਾ ਸਰਕਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਅਤੇ ਪੰਜਾਬ ਦੀਆਂ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝੇ ਮੰਚ ਦੀਆਂ ਜਥੇਬੰਦੀਆਂ ਨੂੰ ਵਾਰ—ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਅਤੇ ਮੁਲਾਜਮਾ ਤੇ ਪੈਨਸ਼ਨਰਾਂ ਦੇ ਮਸਲੇ ਹੱਲ ਨਾ ਕਰਨ ਦੇ ਰੋਸ ਵਜੋਂ ਸਾਰੇ ਪੰਜਾਬ ਦੀਆਂ ਡਵੀਜਨਾਂ ਅਤੇ ਸਰਕਲਾਂ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦੇ ਫੈਸਲੇ ਅਨੁਸਾਰ ਪਟਿਆਲਾ ਸਰਕਲ ਵਿਖੇ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਟਿਆਲਾ ਯੂਨਿਟ ਵੱਲੋਂ ਬੀ.ਐਸ. ਸੇਖੋਂ ਜਨਰਲ ਸਕੱਤਰ ਪੰਜਾਬ, ਰਾਜ ਠਾਕੁਰ ਅਤੇ ਸ਼ਿਵ ਦੇਵ ਸਿੰਘ ਪ੍ਰਧਾਨ ਪਟਿਆਲਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਅਰਥੀ ਫੂਕੀ ਗਈ। ਕਿਉਂਕਿ ਪੰਜਾਬ ਸਰਕਾਰ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਮਸਲਿਆਂ ਦੇ ਹੱਲ ਲਈ ਟਾਲ ਮਟੋਲ ਦੀ ਨੀਤੀ ਅਪਣਾ ਕੇ ਡੰਗ ਟਪਾ ਕਰ ਰਹੀ ਹੈ। ਜਥੇਬੰਦੀ ਵਲੋਂ 15—08—2024 ਤੋਂ 20—08—2024 ਤੱਕ ਸਾਰੇ ਪੰਜਾਬ ਦੇ 117 ਐਮ.ਐਲ.ਏ. ਅਤੇ 13 ਐਮ.ਪੀਆਂ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ ਸੀ ਪਰੰਤੂ 21—08—2024 ਤੱਕ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ। ਪੈਨਸ਼ਨਰ ਦੇ ਲੰਮੇ ਸਮੇਂ ਤੋਂ ਪੈਂਡਿੰਗ ਪਏ ਮਸਲੇ ਜਿਵੇਂ ਮਹਿੰਗਾਈ ਭੱਤੇ ਦੀਆਂ 12 ਪ੍ਰਤੀਸ਼ਤ ਕਿਸ਼ਤਾਂ ਪੈਂਡਿੰਗ ਪਈਆਂ ਹਨ, 01—01—2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਜ਼ ਨੂੰ 2.45 ਦੀ ਥਾਂ ਤੇ 2.59 ਦੇ ਫੈਕਟਰ ਨਾਲ ਪੈਨਸ਼ਨਾਂ ਫਿਕਸ ਨਹੀਂ ਕੀਤੀਆਂ ਜਾ ਰਹੀਆਂ, 31—12—2015 ਨੂੰ ਕੇਵਲ 113 ਪ੍ਰਤੀਸ਼ਤ ਮਹਿੰਗਾਈ ਭੱਤਾ ਪੈਨਸ਼ਨਾਂ ਵਿੱਚ ਮਰਜ ਕੀਤਾ ਗਿਆ ਸੀ ਜ਼ੋ ਕਿ 119 ਪ੍ਰਤੀਸ਼ਤ ਬਣਦਾ ਸੀ। ਪੈਨਸ਼ਨਰਾਂ ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੀ ਕਟੌਤੀ ਕੀਤੀ ਜਾ ਰਹੀ ਹੈ। ਕੈਸ਼ ਲੈਸ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ। ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ। 30—06—2021 ਤੱਕ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਫੀਲਡ ਦੇ ਦਫਤਰਾਂ ਵਿੱਚ ਸੇਵਾ ਮੁਕਤ ਕਰਮਚਾਰੀਆਂ ਦਾ ਕੋਈ ਮਾਨ ਸਨਮਾਨ ਨਹੀਂ ਕੀਤਾ ਜਾ ਰਿਹਾ। ਰਿਟਾਇਰਮੈਂਟ ਤੋਂ ਛੇ ਮਹੀਨੇ ਪਹਿਲਾਂ ਐਨ.ਡੀ.ਸੀ. ਜਾਰੀ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਸਰਵਿਸ ਬੁੱਕਾਂ ਅਤੇ ਜੀ.ਪੀ.ਫੰਡ ਦੀਆਂ ਪਾਸ ਬੁੱਕਾਂ ਕੰਪਲੀਟ ਕੀਤੀਆਂ ਜਾਂਦੀਆਂ ਹਨ। ਜਿਸ ਨਾਲ ਰਿਟਾਇਰਮੈਂਟ ਮੌਕੇ ਕਰਮਚਾਰੀਆਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਪੰਜਾਬ ਦੇ ਪੈਨਸ਼ਨਰਜ਼/ ਮੁਲਾਜਮਾਂ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਸਦਕਾ ਜਥੇਬੰਦੀ ਨੇ ਅੱਜ ਦਾ ਅਰਥੀ ਫੂੱਕ ਮੁਜਾਹਰਾ ਕਰਨਾ ਪਿਆ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬੀ.ਐਸ. ਸੇਖੋਂ ਜਨਰਲ ਸਕੱਤਰ, ਰਾਜ ਠਾਕੁਰ, ਸ਼ਿਵ ਦੇਵ ਸਿੰਘ ਪ੍ਰਧਾਨ ਪਟਿਆਲਾ, ਬ੍ਰਿਜ ਮੋਹਨ ਚੋਪੜਾ, ਜਗਦੀਸ਼ ਸਿੰਘ, ਰਜਿੰਦਰ ਸਿੰਘ ਸੰਧੂ, ਭੁਪਿੰਦਰ ਠਾਕੁਰ, ਸੁਰਜੀਤ ਸਿੰਘ, ਗੁਰਭਜਨ ਸਿੰਘ, ਅਜਮੇਰ ਸਿੰਘ, ਧਰਮਪਾਲ ਸਿੰਘ, ਜ਼ਸਵਿੰਦਰ ਲੰਗ ਅਤੇ ਸਰਬਜੀਤ ਲੰਗ ਹਾਜਰ ਸਨ। ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਬੀ.ਐਸ. ਸੇਖੋ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ/ਮੁੱਖ ਮੰਤਰੀ ਪੰਜਾਬ ਨੇ ਇੱਕ ਹਫਤੇ ਦੇ ਅੰਦਰ ਅੰਦਰ ਸਾਡੀ ਜਥੇਬੰਦੀ ਨੂੰ ਮੀਟਿੰਗ ਦੇ ਕੇ ਮਸਲੇ ਹੱਲ ਨਾ ਕੀਤੇ ਤਾਂ ਜਥੇਬੰਦੀ ਨੂੰ ਮਜਬੂਰ ਹੋ ਕੇ ਕੋਈ ਵੱਡਾ ਸੰਘਰਸ਼ ਉਲੀਕਣਾ ਪਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.