post

Admin

(Chief Editor)

National

ਸਿੱਖਿਆ ਮੰਤਰੀ ਦਾ ਅਸਤੀਫਾ ਲੋਕਤੰਤਰ ਦੀ ਜਿੱਤ ਹੈ : ਅਭਿਜੀਤ ਦੀਪਕੇ

post-img

ਸਿੱਖਿਆ ਮੰਤਰੀ ਦਾ ਅਸਤੀਫਾ ਲੋਕਤੰਤਰ ਦੀ ਜਿੱਤ ਹੈ : ਅਭਿਜੀਤ ਦੀਪਕੇ

ਨਵੀਂ ਦਿੱਲੀ, 25 ਜੁਲਾਈ 2026 : ਕਾਕਰੋਚ ਜਨਤਾ ਪਾਰਟੀ (Cockroach Janata Party) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ ।

ਹੋਰ ਕੀ ਕੀ ਆਖਿਆ ਦੀਪਕੇ ਨੇ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਜੰਤਰ-ਮੰਤਰ ਦੇ ਵੱਖ-ਵੱਖ ਤਿੰਨ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ (Abhijit Deepke) ਨੇ ਆਖਿਆ ਹੈ ਕਿ ਤਿੰਨ ਮੰਗਾਂ ਵਿਚੋਂ ਸਿਰਫ਼ ਇਕ ਹੀ ਮੰਗ ਪੂਰੀ ਹੋਈ ਹੈ ਜਦੋਂ ਕਿ ਦੋ ਹਾਲੇ ਤੱਕ ਪੂਰੀਆਂ ਹੋਣੀਆਂ ਬਾਕੀ ਹਨ । ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ।

ਕੀ ਹਨ ਬਾਕੀ ਰਹਿ ਗਈਆਂ ਦੋ ਮੰਗਾਂ

ਸੀ. ਜੇ. ਪੀ. ਵਲੋਂ ਤਿੰਨ ਵਿਚੋਂ ਜਿਨ੍ਹਾਂ ਦੋ ਮੰਗਾਂ ਦੇ ਹਾਲੇ ਤੱਕ ਪੂਰਾ ਨਾ ਹੋਣ ਦਾ ਆਖਿਆ ਗਿਆ ਹੈ ਵਿਚ ਪਹਿਲੀ ਹੈ ਕਿ ਨੀਟ ਪੇਪਰ ਲੀਕ ਹੋਣ ਦੇ ਆਪਣੀਆਂ ਜਾਨਾਂ ਦੇਣ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦਿੱਤੇ ਜਾਣ ਤੇ ਜਿਨ੍ਹਾਂ ਪੁਲਸ ਕਰਮਚਾਰੀਆਂ ਵਲੋਂ ਲੰਘੇ ਦਿਨੀਂ ਵਿਦਿਆਰਥੀਆਂ ਤੇ ਲਾਠੀਚਾਰਜ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਤੇ ਕਾਰਵਾਈ ਕੀਤੀ ਜਾਵੇ ਸ਼ਾਮਲ ਹੈ ।

Related Post

Instagram