ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਵਾਲੀ ਸਿਖਿਆ ਹੀ ਉਜਵੱਲ ਭਵਿੱਖ ਦੀ ਸਿਰਜਨਾ ਕਰਦੇ : ਸਰਲਾ ਭਟਨਾਗਰ
- by Jasbeer Singh
- November 8, 2024
ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਵਾਲੀ ਸਿਖਿਆ ਹੀ ਉਜਵੱਲ ਭਵਿੱਖ ਦੀ ਸਿਰਜਨਾ ਕਰਦੇ : ਸਰਲਾ ਭਟਨਾਗਰ ਪਟਿਆਲਾ : ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਦੇ ਗੁਣ ਗਿਆਨ, ਭਾਵਨਾਵਾਂ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ ਦੀਆਂ ਆਦਤਾਂ ਤੋਂ ਬਿਨਾਂ ਮਿਲੀ ਸਿਖਿਆ, ਡਿਗਰੀਆਂ ਅਤੇ ਸਹੂਲਤਾਂ, ਬੱਚਿਆਂ ਨੂੰ ਖੁਦਗਰਜੀ ਅਤੇ ਤਬਾਹੀ ਵਲ ਲੈਕੇ ਜਾਂਦੇ, ਇਸ ਲਈ ਸਿਖਿਆ ਅਤੇ ਜਾਣਕਾਰੀ ਦੇਣ ਤੋਂ ਪਹਿਲਾਂ ਵਿਦਿਆਰਥੀਆਂ ਵਿੱਚ ਸਿੱਖਣ,ਸਮਝਣ ਅਤੇ ਨਿਮਰਤਾ ਸਹਿਤ ਪ੍ਰਵਾਨ ਕਰਨ ਦੇ ਗੁਣ, ਗਿਆਨ, ਵੀਚਾਰ, ਭਾਵਨਾਵਾਂ ਅਤੇ ਆਦਤਾਂ ਉਤਪੰਨ ਕਰਨੀਆਂ ਜ਼ਰੂਰੀ ਹਨ, ਇਹ ਵਿਚਾਰ ਪ੍ਰਿੰਸੀਪਲ ਸਰਲਾ ਭਟਨਾਗਰ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਸਕੂਲ ਵਿਖੇ ਮਹਾਨ ਚਰਿੱਤ੍ਰਵਾਨ ਰਾਸ਼ਟਰ ਪ੍ਰੇਮੀ ਡਾਕਟਰ ਰਾਵਿੰਦਰ ਨਾਥ ਟੈਗੋਰ, ਡਾਕਟਰ ਏ ਪੀ ਦੇ ਅਬਦੁਲ ਕਲਾਮ, ਲੋਹ ਪੁਰਸ਼ ਵੱਲਵ ਭਾਈ ਪਟੇਲ ਅਤੇ ਬਾਲ ਗੰਗਾਧਰ ਤਿਲਕ, ਸਬੰਧੀ ਕਰਵਾਏ ਪੇਪਰ ਪੜਣ ਦੇ ਮੁਕਾਬਲਿਆਂ ਸਮੇਂ ਬੱਚਿਆਂ ਨੂੰ ਪ੍ਰਗਟ ਕੀਤੇ । ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ ਫਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਨੇ ਕਿਹਾ ਕਿ ਵੀਰ ਹਕੀਕਤ ਰਾਏ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ ਸਰਪ੍ਰਸਤੀ ਹੇਠ, ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਣਾਉਣ ਲਈ ਜ਼ੰਗੀ ਪੱਧਰ ਤੇ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ।ਇਸ ਸਮੇਂ ਸਾਡੇ ਦੇਸ਼ ਅਤੇ ਵਿਸ਼ੇਸ਼ ਤੌਰ ਤੇ ਪੰਜਾਬ, ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਚੇਲੈਜ ਹਨ ਕਿ ਬੱਚਿਆਂ, ਨਾਬਾਲਗਾਂ ਅਤੇ ਨੋਜਵਾਨਾਂ ਨੂੰ ਨਸ਼ਿਆਂ, ਅਪਰਾਧਾਂ, ਐਸ਼ ਪ੍ਰਸਤੀਆਂ, ਹਾਦਸਿਆਂ, ਆਰਾਮ ਪ੍ਰਸਤੀਆਂ ਅਤੇ ਵਿਦੇਸ਼ਾਂ ਵਿੱਚ ਜਾਣ ਤੋਂ ਬਚਾਇਆ ਜਾਏ ਜਿਸ ਹਿੱਤ ਪ੍ਰਸ਼ਾਸਨ, ਪੁਲਿਸ ਦੇ ਨਾਲ ਨਾਲ ਮਾਪਿਆਂ, ਸੇਵਾ ਮੁਕਤ ਵਿਦਵਾਨ ਪੰਜਾਬੀਆਂ, ਸੈਨਿਕਾਂ, ਸਿਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਦੇ ਰਾਸ਼ਟਰਵਾਦੀ ਫਰਜ਼ ਅਤੇ ਜ਼ੁਮੇਵਾਰੀਆਂ ਹਨ, ਕਿਉਂਕਿ ਬੱਚਿਆਂ ਨੂੰ ਵੱਧ ਨੰਬਰਾਂ ਦੀ ਨਹੀਂ, ਵੱਧ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ ਅਤੇ ਖੁਸ਼ਹਾਲ ਸੁਰਖਿਅਤ ਵਾਤਾਵਰਨ ਦੀ ਜ਼ਰੂਰਤ ਹੈ । ਕੌਆਰਡੀਨੇਟਰ ਨਰੈਸ ਕੁਮਾਰੀ ਨੇ ਦੱਸਿਆ ਕਿ ਸੀਨੀਅਰ ਗਰੁੱਪ ਵਿੱਚ ਦਿਸਾ ਸ਼ਰਮਾ ਅਤੇ ਇਸ਼ੂ ਪਹਿਲੇ ਅਤੇ ਜੂਨੀਅਰ ਗਰੁੱਪ ਵਿਚ ਡਵੀਜਾ ਸ਼ਰਮਾ ਪਹਿਲੇ, ਇਨ੍ਹਾਂ ਮੁਕਾਬਲਿਆਂ ਵਿੱਚ ਸਰਵੋਤਮ ਸਨਮਾਨ ਹਾਸਲ ਕਰਨ ਵਿੱਚ ਵਲਵ ਭਾਈ ਪਟੇਲ ਪਹਿਲੇ, ਡਾਕਟਰ ਏ ਪੀ ਦੇ ਅਬਦੁਲ ਕਲਾਮ ਹਾਊਸ ਦੂਜੇ ਅਤੇ ਬਾਲ ਗੰਗਾਧਰ ਤਿਲਕ ਹਾਊਸ ਤੀਸਰੇ ਸਥਾਨ ਤੇ ਰਹੇ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਸਕੂਲ ਦੇ ਰੋਟਰੀ ਇਨਟਰੈਕਟ ਕਲਬ ਦੇ ਮੈਂਬਰ ਵਿਦਿਆਰਥੀਆਂ ਦਾ ਪੂਰਨ ਸਹਿਯੋਗ ਰਿਹਾ । ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੇ ਪ੍ਰਧਾਨ ਜੀ ਨੇ ਇਨਾਮ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਹਰ ਹਫ਼ਤੇ ਕਰਵਾਏ ਜਾ ਰਹੇ ਹਨ ਜਿਸ ਹਿੱਤ ਵਿਦਵਾਨ ਗਿਆਨਵਾਨ, ਸਖ਼ਤ ਮਿਹਨਤੀ, ਇਮਾਨਦਾਰੀ ਨਾਲ ਅੱਗੇ ਵਧੇ ਲੋਕਾਂ ਨਾਲ ਬੱਚਿਆਂ ਨੂੰ ਰੂਬਰੂ ਕਰਵਾਇਆ ਜਾਂਦਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.