post

Admin

(Chief Editor)

National

ਉਤਰ ਪ੍ਰਦੇਸ਼ ਵਿਚ ਬਜ਼ੁਰਗ ਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ

post-img

ਉਤਰ ਪ੍ਰਦੇਸ਼ ਵਿਚ ਬਜ਼ੁਰਗ ਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ

ਮਹਾਰਾਜਗੰਜ, 3 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮਹਾਰਾਜੰਗਜ ਵਿਚ ਇਕ ਬਜ਼ੁਰਗ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਬਜ਼ੁਰਗ ਵਿਅਕਤੀ

ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜਿ਼ਲੇ `ਚ ਅਮਰੂਦ ਤੋੜਣ ਨੂੰ ਲੈ ਕੇ ਬੀਤੇ ਦਿਨੀਂ ਹੋਏ ਵਿਵਾਦ ਦੌਰਾਨ ਇਕ ਬਜ਼ੁਰਗ ਵਿਅਕਤੀ ਦੀ ਕਥਿਤ ਤੌਰ `ਤੇ ਕੁੱਟ-ਕੁੱਟ (Beating) ਕੇ ਹੱਤਿਆ ਕਰ ਦਿੱਤੀ ਗਈ । ਪੁਲਸ ਅਨੁਸਾਰ ਇਹ ਘਟਨਾ ਸਿ਼ਆਮ ਦੇਵੜਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਧਰਮੌਲੀ `ਚ ਵਾਪਰੀ । ਮ੍ਰਿਤਕ ਦੀ ਪਛਾਣ ਮੁਖ ਲਾਲ ਸ਼ਰਮਾ (Mukh Lal Sharma)  (70) ਵਜੋਂ ਹੋਈ ਹੈ ।

ਕੀ ਕਾਰਨ ਰਿਹਾ ਬਜ਼ੁਰਗ ਦੀ ਕੁੱਟਮਾਰ ਕਰਨ ਦਾ

ਪੁਲਸ ਅਨੁਸਾਰ ਸ਼ਰਮਾ ਘਰ `ਚ ਇਕੱਲਾ ਸੀ ਕਿ ਗੁਆਂਢ ਦਾ ਇਕ ਬੱਚਾ ਉਸ ਦੇ ਘਰ ਦੇ ਸਾਹਮਣੇ ਲੱਗੇ ਇਕ ਦਰੱਖਤ ਤੋਂ ਅਮਰੂਦ ਤੋੜਣ ਲੱਗ ਪਿਆ । ਸ਼ਰਮਾ ਨੇ ਇਤਰਾਜ਼ ਕੀਤਾ ਤੇ ਬੱਚੇ ਨੂੰ ਫਲ ਨਾ ਤੋੜਨ ਲਈ ਕਿਹਾ ਕਿ ਜਿਸ ਕਾਰਨ ਉਸ ਤੇ ਬੱਚੇ ਦੀ ਮਾਂ `ਚ ਬਹਿਸ ਹੋ ਗਈ । ਬੱਚੇ ਦੀ ਮਾਂ ਤੇ ਹੋਰਨਾਂ ਨੇ ਬਜ਼ੁਗਗ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ । ਮੁਲਜ਼ਮ ਔਰਤ ਨੂੰ ਹਿਰਾਸਤ `ਚ ਲੈ ਲਿਆ ਗਿਆ ਹੈ ।

Related Post

Instagram