post

Jasbeer Singh

(Chief Editor)

Latest update

ਕੈਨੇਡਾ ਵਿਖੇ ਬਜ਼ੁਰਗ ਸਿੱਖ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਧੱਕੇ ਮਾਰੇ

post-img

ਕੈਨੇਡਾ ਵਿਖੇ ਬਜ਼ੁਰਗ ਸਿੱਖ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਧੱਕੇ ਮਾਰੇ ਟੋਰਾਂਟੋ, 24 ਅਪ੍ਰੈਲ 2026 : ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵੁੱਡਸਟਾਕ ਖੇਤਰ ਵਿਖੇ ਇਕ ਬਜ਼ੁਰਗ ਸਿੱਖ ਵਿਅਕਤੀ ਨੂੰ ਨਸਲੀ ਭੇਦਭਾਵ ਦੇ ਚਲਦਿਆਂ ਧੱਕੇ ਮਾਰਨ ਦਾ ਸਮਾਚਾਰ ਮਿਲਿਆ ਹੈ। ਕਦੋਂ ਵਾਪਰੀ ਹੈ ਇਹ ਘਟਨਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵੁੱਡਸਟਾਕ ਇਲਾਕੇ ਵਿੱਚ ਜੋ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਨਸਲੀ ਭੇਦਭਾਵ ਦੇ ਚਲਦਿਆਂ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਵਾਪਰੀ ਹੈ ਉਹ 22 ਅਪੈ੍ਰਲ ਨੂੰ ਸਵੇਰੇ ਵੇਲੇ ਵਾਪਰੀ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਿੱਖ ਭਾਈਚਾਰੇ ਵਿੱਚ ਅਜਿਹੀ ਘਟਨਾ ਨੂੰ ਲੈ ਕੇ ਡੂੰਘੀ ਚਿੰਤਾ ਪਾਈ ਜਾ ਰਹੀ ਹੈ। ਕੀ ਦੱਸਿਆ ਪੁਲਸ ਨੇ ਕੈਨੇਡਾ ਦੇ ਵੁੱਡਸਟਾਕ ਦੀ ਪੁਲਸ ਅਨੁਸਾਰ ਘਟਨਾ ਦੇ ਵਾਪਰਨ ਦੀ ਸੂਚਨਾ ਮਿਲਣ ਤੇ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਹੈ। ਪੁਲਸ ਨੇ ਦੱਸਿਆ ਕਿ ਘਟਨਾ 22 ਅਪ੍ਰੈਲ, 2026 ਨੂੰ ਸਵੇਰੇ ਕਰੀਬ 11:35 ਵਜੇ ਨਾਈਟਸ ਲੇਨ `ਤੇ ਸਥਿਤ ਟਰਟਲ ਆਈਲੈਂਡ ਸਕੂਲ ਦੇ ਨੇੜੇ ਵਾਪਰੀ ਹੈ। ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇੱਕ ਨੌਜਵਾਨ ਨੇ ਬਿਨਾਂ ਕਿਸੇ ਭੜਕਾਹਟ ਦੇ ਫੁੱਟਪਾਥ `ਤੇ ਤੁਰ ਰਹੇ ਬਜ਼ੁਰਗ ਵਿਅਕਤੀ `ਤੇ ਹਮਲਾ ਕਰ ਦਿੱਤਾ । ਬਜ਼ੁਰਗ ਵਿਅਕਤੀ ਨਾਲ ਕੀ ਕੀ ਕੀਤਾ ਗਿਆ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੇ ਪੀੜਤ ਨੂੰ ਨਸਲੀ ਆਧਾਰ `ਤੇ ਨਿਸ਼ਾਨਾ ਬਣਾਇਆ ਅਤੇ ਇਸ ਦੌਰਾਨ ਅਸ਼ਲੀਲ ਗਾਲਾਂ ਅਤੇ ਨਸਲੀ ਟਿੱਪਣੀਆਂ ਵੀ ਕੀਤੀਆਂ । ਖੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਪੀੜਤ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਘਟਨਾ ਤੋਂ ਬਾਅਦ ਦੋਸ਼ੀ ਸਕੂਲ ਦੇ ਅਹਾਤੇ ਦੀ ਵਾੜ ਟੱਪ ਕੇ ਉੱਥੋਂ ਫਰਾਰ ਹੋ ਗਿਆ, ਹਾਲਾਂਕਿ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਦੌਰਾਨ ਕਿਸੇ ਵੀ ਵਿਦਿਆਰਥੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਨੌਜਵਾਨ ਨੂੰ ਕਰ ਲਿਆ ਗਿਆ ਹੈ ਪੁਲਸ ਵਲੋਂ ਗ੍ਰਿਫ਼ਤਾਰ ਪੁਲਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਵਿਅਕਤੀ `ਤੇ ਹਮਲਾ ਕਰਨ, ਜਾਨੋਂ ਮਾਰਨ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਅਤੇ ਧਮਕੀ ਭਰੇ ਵਿਵਹਾਰ ਨਾਲ ਸਬੰਧਤ ਅਪਰਾਧਿਕ ਪਰੇਸ਼ਾਨੀ ਦੇ ਦੋਸ਼ ਲਗਾਏ ਗਏ ਹਨ। ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਹ ਇਸ ਸਮੇਂ ਜ਼ਮਾਨਤ ਦੀ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਕਾਨੂੰਨੀ ਨਿਯਮਾਂ ਦੇ ਤਹਿਤ, ਅਧਿਕਾਰੀਆਂ ਨੇ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ।

Related Post

Instagram