post

Jasbeer Singh

(Chief Editor)

National

ਚੋਣ ਕਮਿਸ਼ਨ ਨੇ ਪ੍ਰਸ਼ਾਂਤ ਕਿਸ਼ੋੋਰ ਨੂੰ ਨੋਟਿਸ ਭੇਜ ਕੇ ਤਿੰਨ ਦਿਨਾਂ ਵਿਚ ਮੰਗਿਆ ਜਵਾਬ

post-img

ਚੋਣ ਕਮਿਸ਼ਨ ਨੇ ਪ੍ਰਸ਼ਾਂਤ ਕਿਸ਼ੋੋਰ ਨੂੰ ਨੋਟਿਸ ਭੇਜ ਕੇ ਤਿੰਨ ਦਿਨਾਂ ਵਿਚ ਮੰਗਿਆ ਜਵਾਬ ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਕਮਿਸ਼ਨ ਵੱਲੋਂ ਭੇਜਿਆ ਗਿਆ ਨੋਟਿਸ ਪਟਨਾ, 28 ਅਕਤੂਬਰ 2025 : ਸਿਆਸੀ ਗਲਿਆਰਿਆਂ ਵਿਚ ਜਨਸੁਰਾਜ ਨਾਮੀ ਰਾਜਨੀਤਕ ਪਾਰਟੀ ਦੇ ਬਾਨੀ ਪ੍ਰਸ਼਼ਾਂਤ ਕਿਸ਼ੋਰ ਨੂੰ ਚੋਣ ਕਮਿਸ਼ਨ ਵਲੋਂ ਇਕ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਆਖਿਆ ਗਿਆ ਹੈ। ਕਿਸ ਕਾਰਨ ਭੇਜਿਆ ਗਿਆ ਹੈ ਨੋਟਿਸ ਚੋਣ ਕਮਿਸ਼ਨ ਵਲੋਂ ਜੋ ਨੋਟਿਸ ਭੇਜ ਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਆਖਿਆ ਗਿਆ ਹੈ ਦਾ ਮੁੱਖ ਕਾਰਨ ਪ੍ਰਸ਼ਾਂਤ ਕਿਸ਼ੋਰ ਦਾ ਨਾਮ ਵੋੋਟਰ ਆਈ. ਡੀ. ਕਾਰਡ ਦਾ ਬਿਹਾਰ ਦੇ ਨਾਲ-ਨਾਲ ਪੱਛਮੀ ਬੰਗਾਲ ਦੀ ਵੋਟਰ ਸੂਚੀ ਵਿਚ ਮਿਲਣਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਗਠਜੋੜ ਨੇ ਐਲਾਨਿਆਂ ਸੀ. ਐਮ. ਚੇਹਰਾ ਹਾਲ ਹੀ ਵਿਚ ਹੋਣ ਜਾ ਰਹੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਗਜਬਜ ਕੇ ਚੋਣਾਂ ਲੜ ਰਹੇ ਮਹਾਗੱਠਜੋੜ ਦੇ ਮੁੱਖ ਮੰਤਰੀ ਚੇਹਰਾ ਤੇਜਸਵੀ ਯਾਦਵ ਨੇ ਕਿਹਾ ਕਿ ਉਨ੍ਹਾਂ ਵਲੋਂ ਸੀ. ਐਮ. ਚੇਹਰੇੇ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇਜਸਵੀ ਯਾਦਵ ਵੱਲੋਂ ਤਾਂ ‘ਤੇਜਸਵੀ ਪ੍ਰਣ ਪੱਤਰ’ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਹਰ ਘਰ ਸਰਕਾਰੀ ਨੌਕਰੀ, 200 ਯੂਨਿਟ ਮੁਫ਼ਤ ਬਿਜਲੀ ਵਰਗੇ ਕਈ ਐਲਾਨ ਕੀਤੇ ਗਏ ਹਨ । ਇਸ ਚੋਣ ਮਨੋਰਥ ਪੱਤਰ ਨੂੰ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਜਾਰੀ ਕੀਤਾ ਗਿਆ ।ਇਸ ਮੌਕੇ ਤੇਜਸਵੀ ਯਾਦਵ ਨੇ ਵਿਰੋਧੀਆਂ ’ਤੇ ਤੰਜ ਕਸਦੇ ਹੋਏ ਕਿਹਾ ਕਿ ਐਨਡੀਏ ਨੇ ਹੁਣ ਤੱਕ ਆਪਣਾ ਮੁੱਖ ਮੰਤਰੀ ਚਿਹਰਾ ਨਹੀਂ ਐਲਾਨਿਆ। ਜਦਕਿ ਐਨ. ਡੀ. ਏ. ਵੱਲੋਂ 30 ਅਕਤੂਬਰ ਨੂੰ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ।

Related Post